ਖਗੜੀਆ: ਜ਼ਿਲ੍ਹੇ ਦੇ ਮਾਨਸੀ ਥਾਣਾ ਖੇਤਰ ਦੇ ਅਕਨੀਆ ਦੀਅਰਾ ਦੇ ਨੇੜੇ ਗੰਡਕ ਨਦੀ ਵਿੱਚ ਤੇਜ਼ ਤੂਫਾਨ ਤੇ ਭਾਰੀ ਮੀਂਹ ਪੈਂਣ ਕਾਰਨ ਇੱਕ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਕਿਸ਼ਤੀ ਨਾਲ ਹਾਦਸਾ ਵਾਪਰਨ ਨਾਲ ਐਸਡੀਆਰਐਫ ਦੀ ਟੀਮ ਨੂੰ 9 ਲੋਕਾਂ ਦੀ ਲਾਸ਼ ਬਰਾਮਦ ਹੋਈ ਹੈ। ਇਹ ਮ੍ਰਿਤਕ ਲਾਸ਼ਾਂ 3 ਔਰਤਾਂ ਦੀ ਤੇ 2 ਬਚਿਆ ਦੀ ਹੈ। ਮ੍ਰਿਤਕਾਂ ਦੀ ਸ਼ਨਾਖਤ ਤੋਂ ਪਤਾ ਲੱਗਾ ਕਿ ਦੋਵੇਂ ਬੱਚੇ ਸੋਨਬਰਸ਼ਾ ਪਿੰਡ ਦੇ ਤੇ 2 ਔਰਤਾਂ ਟੀਕਾਰਾਮਪੁਰ ਤੇ ਇੱਕ ਔਰਤ ਏਕਨੀਆ ਦੀ ਰਹਿਣ ਵਾਲੀ।
ਦੱਸ ਦੇਈਏ ਕਿ ਐਸਡੀਆਰਐਫ ਦੀ ਟੀਮ ਘਟਨਾ ਸਥਾਨ ਵਿੱਚ ਲਾਪਤਾ ਲੋਕਾਂ ਦੀ ਖੋਜ ਕਰ ਰਹੀ ਹੈ। ਕਿਸ਼ਤੀ ਹਾਦਸੇ ਵਿੱਚ 10 ਲੋਕ ਲਾਪਤਾ ਦੱਸੇ ਜਾ ਰਹੇ ਹਨ। ਕਿਸ਼ਤੀ ਵਿੱਚ ਸਵਾਰ ਲੋਕ ਵੱਖ-ਵੱਖ ਪਿੰਡਾਂ ਨਾਲ ਸਬੰਧਿਤ ਹਨ।
ਮ੍ਰਿਤਕ ਦੇ ਪਰਿਵਾਰ ਮੈਂਬਰ ਨੇ ਦੱਸਿਆ ਕਿ ਮਹਿਲਾ ਰੱਖੜੀ ਬਨਣ ਲਈ ਆਪਣੇ ਦੋ ਬਚਿਆਂ ਦੇ ਨਾਲ ਏਕਨੀਆ ਵਿੱਚ ਆਪਣੇ ਪੇਕੇ ਆਈ ਸੀ। ਰੱਖੜੀ ਦਾ ਤਿਉਹਾਰ ਮਨਾ ਕੇ ਉਹ ਵਾਪਸ ਆਪਣੇ ਸੁਹਰੇ ਪਰਿਵਾਰ ਕੋਲ ਜਾ ਰਹੀ ਸੀ ਰਸਤੇ ਵਿੱਚ ਉਸ ਨਾਲ ਹਾਦਸਾ ਵਾਪਰ ਗਿਆ ਹੈ।
ਉਥੇ ਹੀ ਦੂਜੇ ਪਾਸੇ ਚਸ਼ਮੀਦ ਨੇ ਕਿਹਾ ਕਿ ਇਸ ਕਿਸ਼ਤੀ ਵਿੱਚ 15 ਤੋ ਵੱਧ ਲੋਕ ਸਵਾਰ ਸੀ। ਉਨ੍ਹਾਂ ਕਿਹਾ ਕਿ ਅਚਾਨਕ ਤੇਜ਼ ਤੂਫਾਨ ਤੇ ਮੀਂਹ ਪੈਣ ਨਾਲ ਕਿਸ਼ਤੀ ਪਲਟ ਗਈ ਜਿਸ ਨਾਲ ਸਾਰੇ ਲੋਕ ਨਦੀ ਵਿੱਚ ਡੁੱਬ ਗਏ। ਉਨ੍ਹਾਂ ਨੇ ਕਿਹਾ ਕਿ ਕੁਝ ਵਿਅਕਤੀ ਨੇ ਨਦੀ ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਬਾਕੀ ਨਦੀ ਵਿੱਚ ਡੁੱਬ ਗਏ।
ਇਸ ਘਟਨਾ ਦੀ ਜਾਣਕਾਰੀ ਮਿਲਣ ਉੱਤੇ ਡੀਐਮ ਅਲੋਕ ਰੰਜਨ ਤੇ ਵਿਧਾਇਕ ਪੂਨਮ ਯਾਦਵ ਘਟਨਾ ਸਥਾਨ ਉੱਤੇ ਪਹੁੰਚੇ। ਉਨ੍ਹਾਂ ਨੇ ਮ੍ਰਿਤਕ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ ਤੇ ਪੀੜਤ ਪਰਿਵਾਰ ਨੂੰ 4-4 ਲੱਖ ਰੁਪਏ ਮੁਆਵਜ਼ਾ ਦਿੱਤਾ।
ਇਹ ਵੀ ਪੜ੍ਹੋ:ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 19 ਲੱਖ ਤੋਂ ਪਾਰ , 39 ਹਜ਼ਾਰ ਮੌਤਾਂ