ETV Bharat / bharat

ਬਿਹਾਰ ਦੇ ਭਾਜਪਾ ਦਫ਼ਤਰ 'ਚ 75 ਕੋਰੋਨਾ ਪੌਜ਼ੀਟਿਵ ਮਾਮਲੇ, ਕਈ ਸਿਆਸੀ ਆਗੂਆਂ ਦੇ ਨਾਂਅ ਸ਼ਾਮਲ

ਬਿਹਾਰ ਦੇ ਭਾਜਪਾ ਦਫ਼ਤਰ 'ਚ ਇੱਕਠੇ 75 ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਕੋਰੋਨਾ ਪੌਜ਼ੀਟਿਵ ਮਾਮਲਿਆਂ 'ਚ ਕਈ ਵੱਡੇ ਸਿਆਸੀ ਆਗੂਆਂ ਦੇ ਨਾਂਅ ਸ਼ਾਮਲ ਹਨ।

ਬਿਹਾਰ ਦੇ ਭਾਜਪਾ ਦਫ਼ਤਰ 'ਚ 75 ਕੋਰੋਨਾ ਪੌਜ਼ੀਟਿਵ ਮਾਮਲੇ

author img

By

Published : Jul 14, 2020, 12:44 PM IST

ਪਟਨਾ: ਬਿਹਾਰ ਵਿੱਚ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹਨ। ਅਜਿਹੇ 'ਚ ਇੱਕ ਹੈਰਾਨ ਕਰਨ ਵਾਲੀ ਖ਼ਬਰ ਭਾਜਪਾ ਦਫ਼ਤਰ ਤੋਂ ਸਾਹਮਣੇ ਆਈ ਹੈ। ਬਿਹਾਰ ਦੇ ਭਾਜਪਾ ਦਫ਼ਤਰ 'ਚ ਇੱਕਠੇ 75 ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਕੋਰੋਨਾ ਪੌਜ਼ੀਟਿਵ ਮਾਮਲਿਆਂ 'ਚ ਕਈ ਵੱਡੇ ਸਿਆਸੀ ਆਗੂਆਂ ਦੇ ਨਾਂਅ ਸ਼ਾਮਲ ਹਨ।

ਜਾਣਕਾਰੀ ਮੁਤਾਬਕ ਜਿਨ੍ਹਾਂ ਆਗੂਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ ਉਨ੍ਹਾਂ 'ਚ ਸੰਗਠਨ ਦੇ ਜਨਰਲ ਮੰਤਰੀ ਨਾਗੇਂਦਰ ਨਾਥ, ਰਾਜ ਜਨਰਲ ਮੰਤਰੀ ਦਿਨੇਸ਼ ਕੁਮਾਰ, ਸੂਬਾ ਮੀਤ ਪ੍ਰਧਾਨ ਰਾਜੇਸ਼ ਵਰਮਾ, ਰਾਧਾ ਮੋਹਨ ਸ਼ਰਮਾ ਅਤੇ ਭਾਜਪਾ ਦੇ ਕਈ ਸੀਨੀਅਰ ਆਗੂ ਸ਼ਾਮਲ ਹਨ।

ਸਰਕਾਰ ਦੀਆਂ ਮੁਸ਼ਕਲਾਂ 'ਚ ਵਾਧਾ

ਬਿਹਾਰ ਭਾਜਪਾ ਵਿੱਚ ਇਸ ਕੋਰੋਨਾ ਵਿਸਫੋਟ ਤੋਂ ਪਹਿਲਾਂ ਸੋਮਵਾਰ ਨੂੰ 100 ਨੇਤਾਵਾਂ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ ਵਿਚੋਂ 75 ਆਗੂ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਬਿਹਾਰ 'ਚ ਇੰਨੀ ਵੱਡੀ ਗਿਣਤੀ ਵਿੱਚ ਰਾਜਨੇਤਾਵਾਂ ਦਾ ਕੋਰੋਨਾ ਪੌਜ਼ੀਟਿਵ ਨਿਕਲਣ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਹੈ। ਕਈ ਸਰਕਾਰੀ ਵਿਭਾਗ ਵੀ ਇਸ ਮਹਾਂਮਾਰੀ ਦਾ ਸ਼ਿਕਾਰ ਹਨ। ਇਸ ਕਾਰਨ ਸਾਰੇ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਵਿਭਾਗਾਂ ਦੀਆਂ ਮੁਸੀਬਤਾਂ ਵੱਧ ਗਈਆਂ ਹਨ।

ਇਕੱਠੇ ਹੁੰਦੇ ਸਨ ਬਹੁਤ ਸਾਰੇ ਆਗੂ

ਦਰਅਸਲ, ਭਾਜਪਾ ਆਗੂ ਅਕਤੂਬਰ-ਨਵੰਬਰ ਵਿੱਚ ਬਿਹਾਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਦੂਜੇ ਨੂੰ ਮਿਲਦੇ ਰਹੇ ਹਨ। ਪਾਰਟੀ ਦਫਤਰ ਵਿੱਚ ਹਮੇਸ਼ਾਂ ਬੈਠਕਾਂ ਹੁੰਦੀਆਂ ਰਹੀਆਂ ਹਨ। ਇਸਦੇ ਨਾਲ ਹੀ ਵਰਚੁਅਲ ਰੈਲੀ ਦਾ ਪ੍ਰੋਗਰਾਮ ਵੀ ਚੱਲ ਰਿਹਾ ਹੈ। ਚੋਣਾਂ ਲਈ ਨੇਤਾਵਾਂ ਦੀ ਭੀੜ ਇਕੱਠੀ ਹੋ ਰਹੀ ਹੈ। ਸਪੱਸ਼ਟ ਤੌਰ 'ਤੇ ਕੋਰੋਨਾ ਮਹਾਂਮਾਰੀ ਦਾ ਮੁੱਖ ਕਾਰਨ ਲੋਕਾਂ ਦਾ ਇਕੱਠ ਹੋਣਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.