ਸੰਯੁਕਤ ਰਾਸ਼ਟਰ: ਆਸਟ੍ਰੇਲੀਆ ਨੇ ਇਕ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਵਿਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ਾਂ ਨੂੰ 'ਚਿੰਤਾਜਨਕ' ਦੱਸਿਆ ਅਤੇ ਕਿਹਾ ਕਿ ਕੈਨਬਰਾ ਇਸ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ' ਅਤੇ ਇਸ ਨੇ ਇਹ ਮੁੱਦਾ ਆਪਣੇ ਭਾਰਤੀ ਹਮਰੁਤਬਾ ਕੋਲ ਉਠਾਇਆ ਹੈ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ (ਯੂ.ਐੱਨ.ਜੀ.ਏ.) 'ਚ ਪ੍ਰੈੱਸ ਕਾਨਫਰੰਸ 'ਚ ਇਹ ਟਿੱਪਣੀ ਕੀਤੀ। ਯੂਐਨਜੀਏ ਦੇ ਉੱਚ ਪੱਧਰੀ 78ਵੇਂ ਸੈਸ਼ਨ ਵਿੱਚ ਆਸਟਰੇਲੀਆਈ ਵਫ਼ਦ ਦੀ ਅਗਵਾਈ ਕਰ ਰਹੇ ਵੋਂਗ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ 'ਭਾਰਤ ਸਰਕਾਰ ਦੇ ਏਜੰਟ' ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੱਤਾ।
ਅਣਪਛਾਤੇ ਹਮਲਾਵਰਾਂ ਨੇ ਕੀਤੀ ਨਿੱਝਰ ਦੀ ਹੱਤਿਆ: ਵੋਂਗ ਨੇ ਕਿਹਾ, ਇਹ ਰਿਪੋਰਟਾਂ ਚਿੰਤਾਜਨਕ ਹਨ ਅਤੇ ਜਿਵੇਂ ਕਿ ਮੈਂ ਕਿਹਾ ਹੈ ਕਿ ਜਾਂਚ ਚੱਲ ਰਹੀ ਹੈ, ਪਰ ਅਸੀਂ ਨਿਸ਼ਚਿਤ ਤੌਰ 'ਤੇ ਆਪਣੇ ਭਾਈਵਾਲਾਂ ਦੇ ਨਾਲ ਇਨ੍ਹਾਂ ਦੋਸ਼ਾਂ ਦੇ ਬਾਅਦ ਹੋਏ ਘਟਨਾਕ੍ਰਮ ਤੇ ਕਰੀਬ ਤੋਂ ਨਜਰ ਰੱਖ ਰਹੇ ਹਾਂ ਅਤੇ ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ। 'ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਨਿੱਝਰ ਦੀ 18 ਜੂਨ ਨੂੰ ਪੱਛਮੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਨਿੱਝਰ 'ਤੇ 10 ਲੱਖ ਰੁਪਏ ਦਾ ਇਨਾਮ ਸੀ। ਭਾਰਤ ਨੇ ਮੰਗਲਵਾਰ ਨੂੰ ਟਰੂਡੋ ਦੇ ਦੋਸ਼ਾਂ ਨੂੰ 'ਬੇਹੂਦਾ' ਅਤੇ 'ਨਿਹਿਤ ਹਿੱਤਾਂ ਤੋਂ ਪ੍ਰੇਰਿਤ' ਦੱਸਦਿਆਂ ਰੱਦ ਕਰ ਦਿੱਤਾ।
ਵੋਂਗ ਦਾ ਬਿਆਨ: ਇਹ ਪੁੱਛੇ ਜਾਣ 'ਤੇ ਕਿ ਕੀ ਆਸਟ੍ਰੇਲੀਆ ਨੇ ਭਾਰਤ ਦੇ ਕੋਲ ਇਹ ਮੁੱਦਾ ਉਠਾਇਆ ਹੈ, ਵੋਂਗ ਨੇ ਕਿਹਾ, "ਆਸਟ੍ਰੇਲੀਆ ਨੇ ਇਹ ਮੁੱਦਾ ਆਪਣੇ ਭਾਰਤੀ ਹਮਰੁਤਬਾ ਕੋਲ ਉਠਾਇਆ ਹੈ, ਜਿਵੇਂ ਕਿ ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋਂ।" ਉਸਨੇ ਕਿਹਾ ਕਿ ਆਸਟ੍ਰੇਲੀਆ 'ਆਪਣੇ ਭਾਈਵਾਲਾਂ ਦੇ ਨਾਲ ਇਸਦੇ ਨਾਲ ਜੁੜੇ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ, ਅਸੀਂ ਇਸ ਦੀ ਨਿਗਰਾਨੀ ਕਰਦੇ ਰਹਾਂਗੇ ਅਤੇ ਮੈਂ ਪੁਸ਼ਟੀ ਕਰਦਾ ਹਾਂ ਕਿ ਅਸੀਂ ਆਪਣੀਆਂ ਚਿੰਤਾਵਾਂ ਭਾਰਤ ਨਾਲ ਸਾਂਝੀਆਂ ਕੀਤੀਆਂ ਹਨ। ਮੈਂ ਇਸ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦੇ ਰਿਹਾ। ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੇ ਅਮਰੀਕਾ, ਆਸਟ੍ਰੇਲੀਆ ਅਤੇ ਕਵਾਡ ਗਰੁੱਪ ਵਿਚ ਭਾਰਤ ਦੇ ਭਾਈਵਾਲ ਜਾਪਾਨ ਦੇਨਾਲ ਇਹ ਮੁੱਦਾ ਉਠਾਉਣ ਦੀ ਯੋਜਨਾ ਬਣਾਈ ਹੈ, ਵੋਂਗ ਨੇ ਕਿਹਾ, 'ਮੈਨੂੰ ਯਕੀਨ ਹੈ ਕਿ ਤੁਸੀਂ ਕਿਸੇ ਵੀ ਦੇਸ਼ ਦੇ ਵਿਦੇਸ਼ ਮੰਤਰੀ ਤੋਂ ਇਹ ਉਮੀਦ ਨਹੀਂ ਕਰੋਗੇ, ਮੈਂ ਇਸ ਬਾਰੇ ਵਿਸਥਾਰ ਨਾਲ ਟਿੱਪਣੀ ਕਰਾਂਗਾ ਕਿ ਕਿਵੇਂ ਮੁੱਦੇ ਉਠਾਏ ਗਏ ਹਨ ਜਾਂ ਉਠਾਏ ਜਾਣਗੇ, ਪਰ ਮੈਂ ਤੁਹਾਨੂੰ ਕਹਾਂਗਾ ਕਿ ਆਸਟ੍ਰੇਲੀਆ ਦੀ ਸਿਧਾਂਤਕ ਸਥਿਤੀ ਹੈ ਕਿ ਅਸੀਂ ਮੰਨਦੇ ਹਾਂ ਕਿ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।'
- US Trudeaus allegations: ਟਰੂਡੋ ਵੱਲੋਂ ਭਾਰਤ 'ਤੇ ਲਾਏ ਇਲਜ਼ਾਮਾਂ ਤੋਂ ਅਮਰੀਕੀ ਵਿਦੇਸ਼ ਵਿਭਾਗ ਬੇਹੱਦ ਚਿੰਤਤ
- Pannu Threat to India: ਗੁਰਪਤਵੰਤ ਪੰਨੂੰ ਨੇ ਹਿੰਦੂਆਂ ਨੂੰ ਕੈਨੇਡਾ ਛੱਡ ਕੇ ਭਾਰਤ ਜਾਣ ਲਈ ਆਖਿਆ, ਭਾਰਤੀ ਸਫਾਰਤਖਾਨੇ ਬੰਦ ਕਰਵਾਉਣ ਦੀ ਵੀ ਦਿੱਤੀ ਧਮਕੀ
- Pakistan Politics: ਪਾਕਿਸਤਾਨ ਪਰਤਣ ਤੋਂ ਪਹਿਲਾਂ ਨਵਾਜ਼ ਦਾ ਵੱਡਾ ਬਿਆਨ, ਕਿਹਾ- 'ਭਾਰਤ ਚੰਨ 'ਤੇ ਪਹੁੰਚ ਗਿਆ, ਅਸੀਂ ਭੀਖ ਮੰਗ ਰਹੇ ਹਾਂ'
ਵੋਂਗ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਆਸਟ੍ਰੇਲੀਆ ਵਿਚ ਭਾਰਤ ਦੇ ਕਿਸੇ ਵੀ ਦਖਲ ਬਾਰੇ ਕੋਈ ਚਿੰਤਾ ਹੈ? ਜਵਾਬ ਵਿੱਚ, ਉਸਨੇ ਕਿਹਾ, 'ਮੈਨੂੰ ਲਗਦਾ ਹੈ ਕਿ ਆਸਟ੍ਰੇਲੀਆ ਇੱਕ ਮਜ਼ਬੂਤ ਲੋਕਤੰਤਰ ਹੈ ਅਤੇ ਭਾਰਤੀ ਡਾਇਸਪੋਰਾ ਭਾਈਚਾਰੇ ਦੇ ਵੱਖੋ-ਵੱਖਰੇ ਵਿਚਾਰ ਹਨ... ਤੁਸੀਂ ਜਾਣਦੇ ਹੋ ਕਿ ਅਸੀਂ ਆਸਟ੍ਰੇਲੀਆ ਵਿੱਚ ਜਮਹੂਰੀ ਵਿਚਾਰ-ਵਟਾਂਦਰੇ ਦੇ ਸਬੰਧ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਵਿਭਿੰਨ ਵਿਚਾਰਾਂ ਦਾ ਸ਼ਾਂਤੀਪੂਰਨ ਪ੍ਰਗਟਾਵਾ ਆਸਟ੍ਰੇਲੀਆ ਦੇ ਲੋਕਤੰਤਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਆਸਟ੍ਰੇਲੀਆਈ ਇਸ ਨਾਲ ਸਹਿਮਤ ਹੋਣਗੇ।