ਕਰਨਾਟਕ: ਇਸ ਦੁਨੀਆ ਵਿੱਚ ਜੀਵਿਤ ਪ੍ਰਾਣੀ ਅਤੇ ਹਰ ਮਨੁੱਖ ਨੂੰ ਪਿਆਰ ਦੀ ਲੋੜ ਹੈ। ਮਨੁੱਖੀ ਜ਼ਿੰਦਗੀ ਪਿਆਰ ਨੂੰ ਵੱਖਰੇ ਤੌਰ ਉੱਤੇ ਮਹਿਸੂਸ ਕਰਦਾ ਹੈ ਅਤੇ ਸੱਚਾ ਪਿਆਰ ਜ਼ਿੰਦਗੀ ਵਿੱਚ ਕੁਝ ਵੀ ਸੰਭਵ ਬਣਾ ਸਕਦਾ ਹੈ। ਇਥੇ ਇੱਕ ਵਿਅਕਤੀ ਹੈ ਜੋ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਇਸ ਦੁਨੀਆ ਨੂੰ ਛੱਡਣ ਤੋਂ ਬਾਅਦ, ਉਸ ਨੇ ਆਪਣੇ ਡਰੀਮ ਹਾਉਸ ਵਿੱਚ ਪਤਨੀ ਦਾ ਬੁੱਤ ਸਥਾਪਿਤ ਕੀਤਾ।
ਕੋਪਪਾਲ ਜ਼ਿਲ੍ਹੇ ਦੇ ਇੱਕ ਵਪਾਰੀ ਨੇ ਆਪਣੇ ਨਵੇਂ ਬਣੇ ਮਕਾਨ ਵਿੱਚ ਆਪਣੀ ਮਰਹੂਮ ਪਤਨੀ ਦਾ ਆਦਮਕਦ ਬੁੱਤ ਸਥਾਪਿਤ ਕੀਤਾ ਹੈ। ਜੋ ਕਿ ਉਨ੍ਹਾਂ ਦੀ ਪਤਨੀ ਦਾ ਸੁਪਨਿਆਂ ਦਾ ਘਰ ਹੈ। ਕੋਪਪਾਲ ਦੇ ਕਾਰੋਬਾਰੀ ਸ਼੍ਰੀਨਿਵਾਸ ਗੁਪਤਾ ਆਪਣੀ ਪਤਨੀ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਉਸ ਨੂੰ ਆਪਣੀ ਰਾਣੀ ਮੰਨਦੇ ਹਨ। ਪਰ 2017 ਵਿੱਚ, ਉਸ ਦੀ ਪਤਨੀ ਮਾਧਵੀ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ, ਉਨ੍ਹਾਂ ਨੇ ਆਪਣੀ ਪਤਨੀ ਦੀ ਮੌਜੂਦਗੀ ਨੂੰ ਮਹਿਸੂਸ ਕਰਨ ਲਈ ਘਰ ਵਿੱਚ ਇੱਕ ਬੁੱਤ ਸਥਾਪਿਤ ਕੀਤਾ ਹੈ। ਇਸ ਮੂਰਤੀ ਨੂੰ ਵੇਖ ਕੇ ਲੱਗਦਾ ਹੈ ਕਿ ਮਾਧਵੀ ਡਰਾਇੰਗ-ਰੂਮ ਵਿਚ ਬੈਠੀ ਹੈ।
ਸ੍ਰੀਨਿਵਾਸ ਗੁਪਤਾ ਦੀ ਪਤਨੀ ਮਾਧਵੀ ਦੀ ਮੌਤ 5 ਜੁਲਾਈ, 2017 ਨੂੰ ਇੱਕ ਕਾਰ ਹਾਦਸੇ ਵਿਚ ਮੌਤ ਹੋ ਗਈ ਸੀ ਜਦੋਂ ਉਨ੍ਹਾਂ ਦਾ ਪਰਿਵਾਰ ਤਿਰੂਪਤੀ ਵੱਲ ਜਾ ਰਿਹਾ ਸੀ। ਮਾਧਵੀ ਨੂੰ ਕੋਪਪਾਲ ਸ਼ਹਿਰ ਵਿੱਚ ਇੱਕ ਘਰ ਖਰੀਦਣ ਦੀ ਇੱਛਾ ਸੀ ਇਸ ਲਈ ਮਾਧਵੀ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਪਤੀ ਗੁਪਤਾ ਨੇ ਕੋਪਪਾਲ ਵਿੱਚ ਮਾਧਵੀ ਦੇ ਸੁਪਨਿਆਂ ਦਾ ਘਰ ਬਣਾਇਆ ਅਤੇ ਉਸ ਦੀ ਯਾਦ ਵਿੱਚ ਮੂਰਤੀ ਨੂੰ ਸਥਾਪਿਤ ਕੀਤਾ।
ਮਾਧਵੀ ਦੇ ਪਤੀ ਕੇ ਸ੍ਰੀਨਿਵਾਸ ਗੁਪਤਾ ਨੇ ਕਿਹਾ ਕਿ ਜਦੋਂ ਅਸੀਂ ਤਿਰੂਪਤੀ ਜਾ ਰਹੇ ਸੀ ਉਦੋਂ ਇੱਕ ਸੜਕ ਹਾਦਸੇ ਵਿੱਚ ਮੇਰੀ ਪਤਨੀ ਮਾਧਵੀ ਦੀ ਮੌਤ ਹੋ ਗਈ। ਇਹ ਘਰ ਉਸ ਦੀ ਇੱਛਾ ਅਤੇ ਉਸ ਦੀ ਯੋਜਨਾ ਦੇ ਅਨੁਸਾਰ ਬਣਾਇਆ ਗਿਆ ਹੈ। ਅਸੀਂ ਉਨ੍ਹਾਂ ਦੀ ਯਾਦ ਵਿੱਚ ਇਹ ਬੁੱਤ ਬਣਾਇਆ ਹੈ।
ਇਸ ਜਿਉਂਦੇ ਮਨੁੱਖ ਵਾਂਗ ਦਿਖਣ ਵਾਲੀ ਇਸ ਮੂਰਤੀ ਦੀ ਝਲਕ ਲੋਕਾਂ ਨੂੰ ਅਵਾਕ ਕਰ ਦਿੰਦੀ ਹੈ। ਬੰਗਲੁਰੂ ਦੇ ਮਸ਼ਹੂਰ ਗੋਮਬੇ ਮਾਨੇ ਕਰਾਫਟਸ ਦੇ ਕਾਰੀਗਰਾਂ ਨੇ ਇਹ ਅਦਭੁਤ ਮੂਰਤੀ ਤਿਆਰ ਕੀਤੀ ਹੈ। ਗੋਮਬੇ ਮਾਨੇ ਕਰਾਫਟਸ ਪ੍ਰਸਿੱਧ ਮੂਰਤੀਕਾਰ ਐਮ ਸ੍ਰੀਧਰ ਮੂਰਤੀ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ। ਗੋਮਬੇ ਮਾਨੇ ਦੀ ਸ਼ੁਰੂਆਤ ਵੀ 2017 ਵਿੱਚ ਹੋਈ ਹੈ। ਸ੍ਰੀਧਰ, ਜੋ ਮੂਰਤੀਕਾਰਾਂ ਦੇ ਵੰਸ਼ ਵਿਚੋਂ ਆਉਂਦੇ ਹਨ, ਨੇ ਆਪਣੇ ਪੁਰਖਿਆਂ ਬਾਰੇ ਬਹੁਤ ਸਾਰੀਆਂ ਅਚਾਨਕ ਗੱਲਾਂ ਵੀ ਦੱਸੀਆਂ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਵਿੱਚੋਂ ਕਈ ਮੈਸੁਰੁ ਰਾਜਿਆਂ ਦੇ ਦਰਬਾਰ ਵਿੱਚ ਕਾਰੀਗਰ ਸਨ। ਇਹ ਸ਼੍ਰੀਧਰ ਮੂਰਤੀ ਨੇ ਹੀ ਮੂਲ ਰੂਪ ਵਿੱਚ ਮਾਧਵੀ ਦੀ ਮੂਰਤੀ ਨੂੰ ਬਣਾਇਆ ਹੈ। ਮੂਰਤੀ ਨੂੰ ਵੱਧ ਤੋਂ ਵੱਧ ਸਟੀਕਤਾਂ ਦੇ ਨਾਲ ਮਨੁੱਖਾਂ ਵਾਂਗ ਦਿਖਣ ਲਈ ਇਸ ਵਿੱਚ ਸਿਲੀਕਾਨ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਇਸੇ ਕਾਰਨ ਨਾਲ ਉਨ੍ਹਾਂ ਦੀ ਅਗੁਲੀਆਂ ਆਮ ਮਨੁੱਖਾਂ ਦੀ ਤਰਾਂ ਲਚੀਲੀ ਹੈ। ਨਾਲ ਹੀ ਅਸਲੀ ਮਨੁੱਖੀ ਬਾਲਾਂ ਦੀ ਵਰਤੋਂ ਕਰਕੇ ਵਿਗ ਬਣਾਇਆ ਗਿਆ ਹੈ ਇਸ ਦਾ ਭਾਰ 15 ਤੋਂ 20 ਕਿਲੋਗ੍ਰਾਮ ਹੈ।
ਮੂਰਤੀ ਕਾਰੀਗਰ ਸ੍ਰੀਧਰ ਮੂਰਤੀ ਨੇ ਕਿਹਾ ਕਿ ਮਾਧਵੀ ਦੇ ਬੁੱਤ ਨੂੰ ਦੇਖਦੇ ਹੋਏ ਅਜਿਹਾ ਲਗਦਾ ਹੈ ਜਿਵੇਂ ਮਾਂ ਸਾਡੇ ਸਾਹਮਣੇ ਮੌਜੂਦ ਹੈ। ਅਸੀਂ ਮੂਰਤੀ ਦੇ ਅੰਤਮ ਰੂਪ ਰੰਗ ਅਤੇ ਫਿਨਿਸ਼ਿੰਗ ਤੋਂ ਬਹੁਤ ਖੁਸ਼ ਹਾਂ ਅਤੇ ਅਸੀਂ ਮੂਰਤੀ ਦੇ ਸਾਹਮਣੇ ਖੜੇ ਹੋ ਕੇ ਆਪਣੇ ਜੀਵਨ ਦੀ ਸਮਸਿਆਵਾਂ ਨੂੰ ਸਾਂਝਾ ਕਰਨ ਦੇ ਨਾਲ ਵੀ ਉਸ ਨੂੰ ਹਲ ਵੀ ਕਰ ਸਕਦੇ ਹਾਂ।
ਮਾਧਵੀ ਅਤੇ ਸ੍ਰੀਨਿਵਾਸ ਗੁਪਤਾ ਦੀਆਂ ਦੋ ਧੀਆਂ ਹਨ ਜੋ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹਨ, ਪਰ ਦੋਵੇਂ ਧੀਆਂ ਮਾਧਵੀ ਦੀ ਮੌਤ ਤੋਂ ਬਾਅਦ ਨਿਰਾਸ਼ ਹੋ ਗਈਆਂ ਸਨ ਪਰ ਹੁਣ ਮੂਰਤੀ ਨੂੰ ਵੇਖਦਿਆਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੀ ਮਾਂ ਉਸ ਦੇ ਨਾਲ ਹੈ।
ਮਾਧਵੀ ਦੀ ਵੱਡੀ ਧੀ ਅਨੁਸ਼ਾ ਗੁਪਤਾ ਨੇ ਕਿਹਾ ਕਿ ਮੇਰੀ ਮਾਂ ਦੀ ਮੂਰਤੀ ਸਿਲੀਕਾਨ ਨਾਲ ਬਣਾਈ ਗਈ ਹੈ। ਅਸੀਂ ਇਸ ਨੂੰ ਵੇਖ ਕੇ ਖੁਸ਼ ਹਾਂ ਅਤੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡੀ ਮਾਂ ਸਾਡੇ ਨਾਲ ਹੈ। ਇਹ ਬੁੱਤ ਨਵੀਨਤਮ ਤਕਨਾਲੋਜੀ ਨਾਲ ਬਣਾਇਆ ਗਿਆ ਹੈ।
ਹਰ ਮਨੁੱਖ ਦੇ ਲਈ ਪਿਆਰ ਅਤੇ ਯਾਦਾਂ ਸੁੰਦਰ ਜੀਵਨ ਜੀਣ ਦੇ ਲਈ ਬੇਹੱਦ ਕੀਮਤੀ ਹੁੰਦੀ ਹੈ। ਸ੍ਰੀਨਿਵਾਸ ਗੁਪਤਾ ਨੇ ਘਰ ਵਿੱਚ ਆਪਣੀ ਪਤਨੀ ਦੀ ਯਾਦਾਂ ਨੂੰ ਫਿਰ ਤੋਂ ਜਿੰਦਾ ਕਰਨ ਦੇ ਲਈ ਇਹ ਮੂਰਤੀ ਤਿਆਰ ਕਰਵਾਈ ਹੈ।