ਜੰਮੂ: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਕੱਟੜਾ ਵਿਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਕੁਦਰਤੀ ਗੁਫਾ ਨੇੜੇ ਸਥਿਤ ਇਕ ਇਮਾਰਤ ਵਿਚ ਮੰਗਲਵਾਰ ਨੂੰ ਅੱਗ ਲੱਗ ਗਈ। ਸ਼੍ਰੀਨ ਬੋਰਡ ਦੇ ਸੀਈਓ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਰਿਪੋਰਟਾਂ ਅਨੁਸਾਰ ਅੱਗ ਅੱਜ ਸ਼ਾਮ ਕਰੀਬ ਚਾਰ ਵਜੇ ਬਿਜਲੀ ਦੀ ਮੁੱਖ ਸਪਲਾਈ ਵਿੱਚ ਸ਼ਾਰਟ ਸਰਕਟ (Short circuit) ਕਾਰਨ ਲੱਗੀ ਹੈ। ਗਨੀਮਤ ਰਹੀ ਕਿ ਕਿਸੇ ਜਾਨੀ ਨੁਕਸਾਨ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ।
ਇਹ ਵੀ ਪੜ੍ਹੋ : ਰਿਹਾਇਸ਼ੀ ਇਲਾਕੇ ਦੇ ਕਚਰਾ ਪਲਾਂਟ ਨੂੰ ਲੱਗੀ ਭਿਆਨਕ ਅੱਗ