ETV Bharat / bharat

15 ਸਾਲਾ ਨਾਬਾਲਗ ਨੂੰ ਸ਼ਰਾਬ ਪਿਲਾ ਕੇ ਸਰੀਰਕ ਸਬੰਧ ਬਣਾਉਂਦੀ ਸੀ 32 ਸਾਲਾ ਔਰਤ - ਸ਼ਰਾਬ ਪਿਲਾ ਕੇ ਸਰੀਰਕ ਸਬੰਧ ਬਣਾਉਂਦੀ ਸੀ 32 ਸਾਲਾ ਔਰਤ

ਮਹਾਰਾਸ਼ਟਰ ਦੇ ਠਾਣੇ 'ਚ ਇਕ 32 ਸਾਲਾ ਔਰਤ 'ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਮੁਲਜ਼ਮ ਔਰਤ ਨੇ ਨਾਬਾਲਿਗ ਲੜਕੇ ਨੂੰ ਸ਼ਰਾਬ ਪਿਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਮੁਲਜ਼ਮ ਔਰਤ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

A 32 year old woman used to have sex with a 15 year old minor by giving him alcohol

author img

By

Published : Feb 1, 2023, 10:48 PM IST

ਮਹਾਂਰਾਸ਼ਟਰ: ਠਾਣੇ ਪੁਲਿਸ ਨੇ ਸੋਮਵਾਰ ਨੂੰ ਇਕ 32 ਸਾਲਾ ਔਰਤ ਖਿਲਾਫ 16 ਸਾਲਾ ਨਾਬਾਲਗ ਲੜਕੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਪੀੜਤਾ ਦੀ ਮਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਮਾਮਲਾ ਦਰਜ ਕਰ ਲਿਆ। ਪੀੜਤਾ ਦੀ ਮਾਂ ਨੇ ਦੱਸਿਆ ਕਿ ਦੋਸ਼ੀ ਔਰਤ ਦੇ ਤਿੰਨ ਬੱਚੇ ਹਨ ਅਤੇ ਉਹ ਉਨ੍ਹਾਂ ਦੇ ਰਿਸ਼ਤੇਦਾਰ ਦੀ ਗੁਆਂਢੀ ਹੈ। ਮੁਲਜ਼ਮ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਔਰਤ ਅਕਸਰ ਮੁੰਬਈ ਆਉਣ ਲੱਗੀ ਸੀ ਅਤੇ ਹੌਲੀ-ਹੌਲੀ ਨਾਬਾਲਗ ਲੜਕੇ ਨਾਲ ਦੋਸਤੀ ਕਰ ਲਈ। ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਠਾਣੇ ਦੇ ਕਲਿਆਣ ਦੇ ਕੋਲਸੇਵਾੜੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਔਰਤ ਨੇ ਕਥਿਤ ਤੌਰ 'ਤੇ ਨਾਬਾਲਗ ਨੂੰ ਸ਼ਰਾਬ ਪੀਣ ਲਈ ਮਜ਼ਬੂਰ ਕੀਤਾ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ। ਸ਼ਿਕਾਇਤ ਮੁਤਾਬਿਕ ਲੜਕਾ ਸਕੂਲ ਛੱਡ ਕੇ ਨਾਸਿਕ 'ਚ ਔਰਤ ਨੂੰ ਮਿਲਣ ਜਾਂਦਾ ਸੀ। ਇੰਨਾ ਹੀ ਨਹੀਂ, ਮੁਲਜ਼ਮ ਔਰਤ ਨੇ ਨਾਬਾਲਿਗ ਲੜਕੇ ਨੂੰ ਕਥਿਤ ਤੌਰ 'ਤੇ ਕਈ ਇਤਰਾਜ਼ਯੋਗ ਵੀਡੀਓ ਵੀ ਦਿਖਾਏ ਸਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਭ 2019 ਤੋਂ ਦਸੰਬਰ 2022 ਤੱਕ ਚੱਲਿਆ ਆ ਰਿਹਾ ਹੈ। ਇਸ ਤੋਂ ਬਾਅਦ ਨਾਬਾਲਗ ਦੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ। ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਔਰਤ ਦੇ ਖਿਲਾਫ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਆਫੈਂਸ (ਪੋਕਸੋ) ਅਤੇ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਔਰਤ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ: Uttar Pradesh news: 60 ਸਾਲਾ ਮਾਮੀ 38 ਸਾਲਾ ਭਾਣਜੇ ਨਾਲ ਵਿਆਹ ਕਰਵਾਉਣ ਲਈ ਅੜੀ

ETV Bharat Logo

Copyright © 2024 Ushodaya Enterprises Pvt. Ltd., All Rights Reserved.