ਬਠਿੰਡਾ 'ਚ ਨੌਜਵਾਨ ਦੀ ਡਰੱਗ ਓਵਰਡੋਜ਼ ਨਾਲ ਹੋਈ ਮੌਤ, ਸੜਕ ਵਿਚਾਲੇ ਬਰਾਮਦ ਹੋਈ ਲਾਸ਼ - man died drug addiction in Bathinda

🎬 Watch Now: Feature Video

thumbnail

ਬਠਿੰਡਾ ਵਿੱਚ ਇੱਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੀ ਭੇਂਟ ਚੜ੍ਹ ਗਿਆ। ਨੌਜਵਾਨ ਬਠਿੰਡਾ ਦੇ ਬਾਦਲ ਰੋਡ ਓਵਰ ਬ੍ਰਿਜ ਨੇੜੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੋਇਆ ਸੀ। ਮੌਕੇ 'ਤੇ ਮੌਜੂਦ ਸਮਾਜ ਸੇਵੀ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਨੌਜਵਾਨ ਦੀ ਬੇਹੋਸ਼ ਹਾਲਤ ਵਿਚ ਸੜਕ ਕਿਨਾਰੇ ਪਿਆ ਹੋਇਆ ਹੈ। ਜਦੋਂ ਮੌਕੇ 'ਤੇ ਜਾਕੇ ਉਸ ਨੂੰ ਚੁੱਕਿਆ ਅਤੇ ਹਸਪਤਾਲ ਲਿਜਾਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਦੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਮ੍ਰਿਤਕ ਗਜੇਂਦਰ ਕੁਮਾਰ ਵਾਸੀ ਲਾਲ ਸਿੰਘ ਬਸਤੀ ਦੇ ਮਾਪਿਆਂ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ। ਪੁਲਿਸ ਨੇ ਦੱਸਿਆ ਕਿ ਸਮਾਜ ਸੇਵੀ ਮੁਤਾਬਿਕ ਨੌਜਵਾਨ ਦੀ ਬਾਂਹ ਵਿੱਚ ਇੰਜੈਕਸ਼ਨ ਲੱਗਿਆ ਹੋਇਆ ਸੀ, ਬੇਹੋਸ਼ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਨੌਜਵਾਨ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਹਨਾਂ ਕਿਹਾ ਕਿ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਫਿਲਹਾਲ ਨੌਜਵਾਨ ਦੀ ਮ੍ਰਿਤਕ ਦੇ ਮੁਰਦਾ ਘਰ ਵਿੱਚ ਰਖਵਾ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ । 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.