ਨਸ਼ਾ ਛੁਡਾਊ ਕੇਂਦਰ ਚੋਂ ਫਰਾਰ ਹੋਏ ਨੌਜਵਾਨ; ਆਈ ਜੀ ਨੇ ਕੀਤਾ ਸੈਂਟਰ ਦਾ ਦੌਰਾ, ਪ੍ਰਬੰਧਾ ਦਾ ਲਿਆ ਜਾਇਜ਼ਾ - IG visited drug de addiction center - IG VISITED DRUG DE ADDICTION CENTER
🎬 Watch Now: Feature Video
Published : Jul 7, 2024, 12:07 PM IST
ਫਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਬਣੇ ਨਸ਼ਾ ਛੁਡਾਊ ਕੇਂਦਰ ਚੋਂ ਨਸ਼ੇ ਦੇ ਆਦੀ ਨੌਜਵਾਨਾਂ ਦੇ ਫਰਾਰ ਹੋਣ ਮਗਰੋਂ ਪੁਲਿਸ ਨੇ ਸੈਂਟਰ ਦਾ ਦੌਰਾ ਕੀਤਾ। ਮਾਮਲੇ ਸਬੰਧੀ ਗਲਬਾਤ ਕਰਦਿਆਂ ਆਈ ਜੀ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਪੁਲਿਸ ਵੱਲੋਂ ਕੁਜ ਨੌਜਵਾਨਾਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਜੋ ਆਪਣੀ ਇੱਛਾ ਅਨੁਸਾਰ ਨਸ਼ਾ ਛੱਡਣਾ ਚਹੁੰਦੇ ਸਨ, ਪਰ ਪਿਛਲੇ ਇੱਕ ਹਫਤੇ 'ਚ ਕਰੀਬ ਪੰਜ ਨੌਜਵਾਨ ਇਸ ਸੈਂਟਰ ਚੋਂ ਸੁਰੱਖਿਆ ਕਰਮੀਆਂ ਨੂੰ ਚਕਮਾ ਦੇਕੇ ਫ਼ਰਾਰ ਹੋ ਗਏ ਸਨ। ਜਿਸ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ ਗਿਆ ਹੈ ਤਾਂ ਜੋ ਇਸ ਸੈਂਟਰ 'ਤੇ ਮਰੀਜ਼ਾਂ ਨੂੰ ਮਿਲਣ ਵਾਲੇ ਇਲਾਜ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਜਾ ਸਕੇ। ਪੁਲਸਿ ਅਧਿਕਾਰੀ ਨੇ ਦੱਸਿਆ ਕਿ ਇਸ ਮੌਕੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ ਅਤੇ ਨਾਲ ਹੀ ਇਥੋਂ ਦੇ ਸਟਾਫ ਨਾਲ ਗੱਲਬਾਤ ਕਰ ਪ੍ਰਬੰਧਾਂ ਸਬੰਧੀ ਅਤੇ ਇਲਾਜ ਸਬੰਧੀ ਜਾਣਕਾਰੀ ਹਾਸਿਲ ਕੀਤੀ।ਉਹਨਾਂ ਕਿਹਾ ਕਿ ਇਥੋਂ ਦੇ ਹਾਲਾਤ ਕਾਫੀ ਬੇਹਤਰ ਹਨ ਅਤੇ ਮੈਡੀਕਲ ਸਟਾਫ ਵੱਲੋਂ ਵੀ ਆਪਣਾ ਯੋਗਦਾਨ ਬੇਹਤਰ ਢੰਗ ਨਾਲ ਦਿੱਤਾ ਜਾ ਰਿਹਾ ਹੈ ਤਾਂ ਜੋ ਇਥੇ ਦਾਖਲ ਮਰੀਜ਼ਾਂ ਨੂੰ ਸਹੀ ਇਲਾਜ ਦੇ ਨਾਲ ਨਾਲ ਚੰਗਾ ਮਹੌਲ ਮਿਲ ਸਕੇ। ਇਹ ਨੌਜਵਾਨ ਠੀਕ ਹੋਕੇ ਆਪਣੀ ਨਵੀ ਜ਼ਿੰਦਗੀ ਸ਼ੁਰੂ ਕਰ ਸਕਣ।