ਅੰਮ੍ਰਿਤਸਰ ਦੇ ਮੋਹਕਮਪੁਰਾ 'ਚ ਸ਼ਮਸ਼ਾਨਘਾਟ ਦੀ ਉਸਾਰੀ ਨੂੰ ਲੈਕੇ ਆਹਮੋ ਸਾਹਮਣੇ ਹੋਏ ਦੋ ਗੁੱਟ - ਸ਼ਮਸ਼ਾਨਘਾਟ ਦੀ ਉਸਾਰੀ ਨੂੰ ਲੈਕੇ ਵਿਵਾਦ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/06-03-2024/640-480-20917351-38-20917351-1709701862167.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Mar 6, 2024, 2:11 PM IST
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਦੇ ਅਧੀਨ ਆਉਦੇ ਮਜ਼੍ਹਬੀ ਭਾਈਚਾਰੇ ਦੀਆਂ ਮੜੀਆਂ ਵਿਚ ਚੱਲ ਰਹੀ ਉਸਾਰੀ ਨੂੰ ਲੈਕੇ ਦੋ ਗੁੱਟ ਆਹਮੋ ਸਾਹਮਣੇ ਹੋ ਗਏ ਹਨ। ਇਸ ਸੰਬਧੀ ਜਾਣਕਾਰੀ ਦਿੰਦਿਆਂ ਆਪ ਆਗੂ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਵਲੋ ਸਰਕਾਰੀ ਫੰਡ ਅਤੇ ਸਰਕਾਰੀ ਗ੍ਰਾਂਟ ਦੇ ਨਾਲ ਇਲਾਕੇ ਦੇ ਸ਼ਮਸ਼ਾਨਘਾਟ ਦੀ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ ਤਾਂ ਦੂਜੀ ਪਾਰਟੀ ਦੇ ਕੁਝ ਲੋਕ ਇਸ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਧੱਕਾਮੁੱਕੀ ਵੀ ਕੀਤ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਉਨ੍ਹਾਂ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਧਰ ਇਸ ਸੰਬਧੀ ਜਾਣਕਾਰੀ ਦਿੰਦਿਆਂ ਐੱਸਐਚਓ ਥਾਣਾ ਮੋਹਕਮਪੁਰਾ ਨੇ ਦੱਸਿਆ ਕੀ ਇਲਾਕੇ 'ਚ ਬਣ ਰਹੀਆਂ ਮੜੀਆਂ ਦੀ ਉਸਾਰੀ ਦੇ ਕੰਮ ਨੂੰ ਲੈ ਕੇ ਦੋ ਧਿਰਾਂ ਆਹਮਣੇ ਸਾਹਮਣੇ ਹੋਈਆਂ ਹਨ, ਜਿਸ 'ਚ ਮੁਹੱਲੇ ਦੇ ਮੋਹਤਬਰ ਬੰਦਿਆਂ ਵਲੋਂ ਫਿਲਹਾਲ ਰਾਜ਼ੀਨਾਮਾ ਕਰਵਾ ਕੇ ਦਰਖਾਸਤ ਵਾਪਸ ਲੈ ਲਈ ਗਈ ਹੈ। ਬਾਕੀ ਫਿਰ ਵੀ ਜੋ ਤੱਤ ਸਾਹਮਣੇ ਆਉਣਗੇ, ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।