ਗੁੰਡਾਗਰਦੀ ਕਰਦੇ ਨੌਜਵਾਨਾਂ ਦੀ ਵੀਡੀਓ ਹੋ ਰਹੀ ਸੋਸ਼ਲ ਮੀਡੀਆ 'ਤੇ ਵਾਇਰਲ, ਹਥਿਆਰ ਦਿਖਾ ਸ਼ਰੇਆਮ ਦੂਜੀ ਧਿਰ ਨੂੰ ਵੰਗਾਰ ਰਹੇ ਨੇ ਨੌਜਵਾਨ - Young people doing hooliganism - YOUNG PEOPLE DOING HOOLIGANISM
🎬 Watch Now: Feature Video
Published : Apr 24, 2024, 2:08 PM IST
ਫਰਦੀਕੋਟ: ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ 10-12 ਲੜਕੇ ਸ਼ਰੇਆਮ ਦੂਸਰੀ ਧਿਰ ਨੂੰ ਲਲਕਾਰਦੇ ਨਜ਼ਰ ਆ ਰਹੇ ਹਨ, ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਲੜਕੇ ਸੜਕ ਕਿਨਾਰੇ ਖੜੇ ਹੋ ਕੇ ਇਕ ਵਿਸ਼ੇਸ਼ ਚੌਂਕ ਵਿੱਚ ਖੜ੍ਹ ਕੇ ਦੂਸਰੀ ਧਿਰ ਨੂੰ ਭੱਦੀ ਸ਼ਬਦਾਵਲੀ ਵਰਤ ਕੇ ਵੰਗਾਰ ਰਹੇ ਹਨ ਅਤੇ ਧਮਕੀਆਂ ਦੇਣ ਦੇ ਨਾਲ ਨਾਲ ਮਾਰੂ ਹਥਿਆਰ ਵੀ ਹਵਾ ਵਿੱਚ ਲਹਿਰਾ ਰਹੇ ਹਨ। ਵੀਡੀਓ ਫਰੀਦਕੋਟ ਦੇ ਸੈਦੂ ਸ਼ਾਹ ਚੌਂਕ ਦੀ ਹੈ, ਜਿਥੇ ਖੜ੍ਹੇ ਹੋ ਕੇ ਇਹਨਾਂ ਨੌਜਵਾਨਾਂ ਵਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫਰੀਦਕੋਟ ਪੁਲਿਸ ਹਰਕਤ ਵਿਚ ਆਈ ਹੈ ਅਤੇ ਇਹਨਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ।