ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਦਿੱਤਾ 95 ਲੱਖ ਰੁਪਏ ਦਾ ਚੈੱਕ, ਕਿਹਾ- ਸ਼ਹੀਦ ਨੇ ਸਾਡਾ ਸਰਮਾਇਆ - family of the martyr at Mansa
🎬 Watch Now: Feature Video
Published : Mar 2, 2024, 10:03 AM IST
ਮਾਨਸਾ ਜ਼ਿਲ੍ਹੇ ਦੇ ਪਿੰਡ ਪੇਰੋ ਦੇ ਸ਼ਹੀਦ ਸੂਬੇਦਾਰ ਅੰਗਰੇਜ਼ ਸਿੰਘ ਦਸੰਬਰ ਮਹੀਨੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 95 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਪਿੰਡ ਪੇਰੋ ਦੇ ਸੂਬੇਦਾਰ ਅੰਗਰੇਜ਼ ਸਿੰਘ ਡਿਊਟੀ ਦੇ ਦੌਰਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੇ ਪਰਿਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 95 ਲੱਖ ਰੁਪਏ ਦਾ ਚੈੱਕ ਭੇਜਿਆ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ ਉਸ ਦੇ ਤਹਿਤ ਹੀ ਸ਼ਹੀਦ ਅੰਗਰੇਜ਼ ਸਿੰਘ ਦੇ ਪਰਿਵਾਰ ਨੂੰ ਵੀ ਸਰਕਾਰ ਵੱਲੋਂ ਚੈੱਕ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਬੇਸ਼ੱਕ ਅੰਗਰੇਜ਼ ਸਿੰਘ ਤਾਂ ਵਾਪਸ ਨਹੀਂ ਆ ਸਕਦੇ ਪਰ ਪਰਿਵਾਰ ਦੇ ਹਰ ਦੁੱਖ-ਸੁੱਖ ਦੇ ਵਿੱਚ ਪੰਜਾਬ ਸਰਾਕਾਰ ਸ਼ਰੀਕ ਹੈ। ਉਹਨਾਂ ਪਰਿਵਾਰ ਨੂੰ ਭਰੋਸਾ ਵੀ ਦਿੱਤਾ ਕਿ ਜੇਕਰ ਕਿਸੇ ਸਮੇਂ ਵੀ ਕਦੇ ਕੋਈ ਜਰੂਰਤ ਹੋਵੇ ਤਾਂ ਸਰਕਾਰ ਦੇ ਦਰਵਾਜ਼ੇ ਹਰ ਸਮੇਂ ਉਹਨਾਂ ਦੇ ਲਈ ਖੁੱਲ੍ਹੇ ਹਨ।