22ਵੀਂ ਭਗਵਾਨ ਸ਼੍ਰੀ ਜਗਨਨਾਥ ਰੱਥ ਯਾਤਰਾ ਦਾ ਆਯੋਜਨ, ਜਾਣੋ ਕਿੰਨੀ ਤਰੀਕ ਨੂੰ ਕਰ ਸਕੋਗੇ ਦਰਸ਼ਨ - 22nd Lord Shri Jagannath Rath Yatra

By ETV Bharat Punjabi Team

Published : Jul 15, 2024, 10:11 AM IST

thumbnail
ਰੱਥ ਯਾਤਰਾ ਦਾ ਕੀਤਾ ਜਾ ਰਿਹਾ ਆਯੋਜਨ (ETV Bharat (ਪੱਤਰਕਾਰ, ਫਤਿਹਗੜ੍ਹ ਸਾਹਿਬ))

ਫ਼ਤਹਿਗੜ੍ਹ ਸਾਹਿਬ: ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਉਦਯੋਗਿਕ ਨਗਰ ਮੰਡੀ ਗੋਬਿੰਦਗੜ੍ਹ ਵਿੱਚ 16 ਜੁਲਾਈ ਨੂੰ ਅੰਤਰਰਾਸ਼ਟਰੀ ਕ੍ਰਿਸ਼ਨ ਭਾਵਨਾਮਰਤ ਸੰਘ ( ISCON) ਦੇ ਸੰਸਥਾਪਕ ਆਚਾਰਯ ਸ਼੍ਰੀਲ ਪ੍ਰਭੂਪਾਦ ਜੀ ਦੀ ਪ੍ਰੇਰਣਾ ਨਾਲ 22ਵੀਂ ਭਗਵਾਨ ਸ਼੍ਰੀ ਜਗਨਨਾਥ ਰੱਥ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਇਸਕਾਨ ਫੈਸਟੀਵਲ ਕਮੇਟੀ ਵੱਲੋਂ ਸਥਾਨ ਜੀ.ਸੀ.ਇਲ ਕਲੱਬ ਵਿੱਚ ਪ੍ਰੈਸ ਕਾਨਫਰਸ ਆਯੋਜਿਤ ਕੀਤੀ ਗਈ। ਜਿਸ ਵਿੱਚ ਰੱਥ ਯਾਤਰਾ ਸਬੰਧੀ ਜਾਣਕਾਰੀ ਦਿੰਦੇ ਹੋਏ ਰੱਥ ਯਾਤਰਾ ਦੇ ਆਯੋਜਕ ਅਕਿੰਚਨ ਪ੍ਰਿਆ ਦਾਸ ਨੇ ਦੱਸਿਆ ਕਿ 16 ਜੁਲਾਈ ਨੂੰ ਮੰਡੀ ਗੋਬਿੰਦਗੜ੍ਹ ਵਿਖੇ 21ਵੀਂ ਵਿਸ਼ਾਲ ਭਗਵਾਨ ਜਗਨਨਾਥ ਰੱਥ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ। ਇਹ ਰੱਥ ਯਾਤਰਾ ਸ਼੍ਰੀ ਰਾਮ ਮਦਿੰਰ ਤੋਂ ਪੂਜਾ ਅਤੇ ਆਰਤੀ ਉਪਰੰਤ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਹੁੰਦੀ ਹੋਈ ਵਾਪਿਸ ਸ਼੍ਰੀ ਰਾਮ ਮੰਦਿਰ ਸਮਾਪਤ ਹੋਵੇਗੀ। ਇਸ ਰੱਥ ਯਾਤਰਾ ਦੌਰਾਨ ਸੁੰਦਰ ਰੱਥ ਵਿੱਚ ਭਗਵਾਨ ਜਗਨਨਾਥ, ਬਲਦੇਵ ਜੀ ਅਤੇ ਭੈਣ ਸਭਦਰਾ ਨੂੰ ਸਸ਼ੋਭਿਤ ਕੀਤਾ ਜਾਵੇਗਾ। ਇਸ ਰੱਥ ਯਾਤਰਾ ਵਿਚ ਦੇਸ਼ ਵਿਦੇਸ਼ ਤੋਂ ਭਗਤਜਨ ਸ਼ਮੂਲੀਅਤ ਕਰਨਗੇ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.