ਜਿਹੜੇ ਮੈਨੂੰ ਕਹਿੰਦੇ ਸੀ ਤੇਰੀ ਔਕਾਤ ਕੀ ਹੈ, ਅੱਜ ਚੋਣਾਂ ਲੜਨ ਲਈ ਲੈ ਰਹੇ ਮੋਦੀ ਦਾ ਸਹਾਰਾ: ਐਨ.ਕੇ. ਸ਼ਰਮਾ - Taking help Modi contest elections
🎬 Watch Now: Feature Video
Published : May 22, 2024, 9:43 PM IST
ਪਟਿਆਲਾ: ਮੀਡੀਆ ਨਾਲ ਗੱਲਬਾਤ ਕਰਦਿਆਂ ਐਨ.ਕੇ. ਸ਼ਰਮਾ ਨੇ ਕਿਹਾ ਕਿ ਅੱਜ ਮੱਖਣ ਸਿੰਘ ਲਾਲਕਾ ਨਾਲ ਨਾਭਾ ਹਲਕੇ ਵਿੱਚ ਆਏ ਹਾਂ। ਅੱਜ 47 ਡਿਗਰੀ ਤਾਪਮਾਨ ਵਿੱਚ ਅੰਤਾਂ ਦੀ ਗਰਮੀ ਵਿੱਚ ਹਜ਼ਾਰਾਂ ਦਾ ਇਕੱਠ ਹੋ ਰਿਹਾ ਹੈ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਬਹੁਤ ਵੱਡੀ ਲੀਡ ਨਾਲ ਜਿੱਤੇਗਾ ਤੇ ਸਿਰਫ ਐਲਾਨ ਹੋਣਾ ਬਾਕੀ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਐਨ.ਕੇ. ਸ਼ਰਮਾ ਨੇ ਕਿਹਾ ਕਿ ਇਹ ਰਿਵਾਜ ਹੋ ਗਿਆ ਹੈ ਕਿ ਰੱਜ ਕੇ ਝੂਠ ਬੋਲ ਕੇ ਸਰਕਾਰਾਂ ਬਣਾ ਲਈਆਂ। ਬਾਅਦ ਵਿੱਚ ਜਿਹੜੀਆਂ ਵੱਡੇ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਕੀਮਾਂ ਚਲਾਈਆਂ ਸੀ, ਉਹ ਸਭ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਬਾਦਲ ਸਰਕਾਰ ਵਿਚ 30 ਕਿਲੋ ਕਣਕ ਮਿਲ ਰਹੀ ਸੀ ਜੋ ਕਾਂਗਰਸ ਨੇ ਘਟਾ ਕੇ 15 ਕਿਲੋ ਕੀਤੀ ਤੇ ਹੁਣ ਇਹਨਾਂ ਨੇ 5 ਕਿਲੋ ਆਟਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਹੀ ਆਟਾ ਦਾਲ ਨਹੀਂ ਵੰਡੀ ਜਾ ਰਹੀ ਤਾਂ ਫਿਰ ਚੋਣਾਂ ਤੋਂ ਬਾਅਦ ਕੀ ਹਸ਼ਰ ਹੋਵੇਗਾ, ਇਸਦਾ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸ਼ਾਹੀ ਮਹਿਲ ਵਾਲੇ ਚੋਣਾਂ ਲੜ ਰਹੇ ਹਨ, ਜੋ ਕਹਿੰਦੇ ਸੀ ਕਿ ਤੁਹਾਡੀ ਔਕਾਤ ਕੀ ਹੈ, ਉਨ੍ਹਾਂ ਨੂੰ ਅੱਜ ਚੋਣਾਂ ਲੜਨ ਵਾਅਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣ ਦਾ ਸਹਾਰਾ ਲੈਣਾ ਪੈ ਰਿਹਾ ਹੈ।