ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ ਫਿਲਮ 'ਤੇਰੀਆਂ ਮੇਰੀਆਂ ਹੇਰਾਂ ਫੇਰੀਆਂ' ਦੀ ਸਟਾਰ ਕਾਸਟ, ਵੀਡੀਓ - Teriya Meriya Hera Pheriya - TERIYA MERIYA HERA PHERIYA
🎬 Watch Now: Feature Video
Published : Jun 18, 2024, 5:07 PM IST
ਅੰਮ੍ਰਿਤਸਰ: 21 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਤੇਰੀਆਂ ਮੇਰੀਆਂ ਹੇਰਾਂ ਫੇਰੀਆਂ' ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੀ, ਇਸ ਮੌਕੇ ਸਟਾਰ ਕਾਸਟ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਆਨੰਦ ਮਾਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡੀ ਨਵੀਂ ਫਿਲਮ 'ਤੇਰੀਆਂ ਮੇਰੀਆਂ ਹੇਰਾਂ ਫੇਰੀਆਂ' 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਦੋਂ ਵੀ ਸਾਡੀ ਕੋਈ ਨਵੀਂ ਫਿਲਮ ਆਉਂਦੀ ਹੈ, ਅਸੀਂ ਗੁਰੂ ਘਰ ਵਿੱਚ ਮੱਥਾ ਟੇਕਦੇ ਹਾਂ ਅਤੇ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਇਸ ਦੌਰਾਨ ਪੁਖਰਾਜ ਭੱਲਾ ਅਤੇ ਅਨੀਤਾ ਦੇਵਗਨ ਨੇ ਫਿਲਮ ਨਾਲ ਸੰਬੰਧੀ ਕਾਫੀ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।