ਗੱਲਾਂ ਮੁਫ਼ਤ ਬਿਜਲੀ ਦੀਆਂ ਪਰ ਪਿਛਲੇ 18 ਘੰਟੇ ਤੋਂ ਜ਼ਿਲ੍ਹੇ 'ਚ ਬਿਜਲੀ ਸਪਲਾਈ ਠੱਪ ! - Power supply effected - POWER SUPPLY EFFECTED
🎬 Watch Now: Feature Video
Published : Apr 7, 2024, 11:19 AM IST
ਪਠਾਨਕੋਟ: ਬੀਤੇ ਕੱਲ੍ਹ ਸ਼ਾਮ 4 ਵਜੇ ਦੇ ਕਰੀਬ ਅਚਾਨਕ ਗੁਰਦਾਸਪੁਰ ਅਤੇ ਪਠਾਨਕੋਟ ਦੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਜਿਸ ਦਾ ਕਾਰਨ ਸੀ ਕਿ ਕਸਬਾ ਸਰਨਾ ਦੇ ਕੋਲੋਂ ਲੰਘ ਰਹੀ 66 ਕੇਵੀ ਬਿਜਲੀ ਸਪਲਾਈ ਲਾਈਨ ਟਾਵਰ ਦੀ ਤਾਰ ਟੁੱਟ ਗਈ। ਜਿਸ ਦੇ ਚੱਲਦੇ ਗੋਵਿੰਦਸਰ ਤਾਰਾਗੜ੍ਹ ਅਤੇ ਦੀਨਾਨਗਰ ਸਬ ਸਟੇਸ਼ਨ ਦੀ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਬਚਾਅ ਕਾਰਜ ਪੱਖੋਂ ਪਾਵਰਕਾਮ ਵਿਭਾਗ ਨੂੰ ਏਅਰਫੋਰਸ ਸਬ ਸਟੇਸ਼ਨ ਦੀ ਸਪਲਾਈ ਵੀ ਬੰਦ ਕਰਨੀ ਪਈ। ਉਥੈ ਹੀ 18 ਘੰਟੇ ਦੀ ਮਿਹਨਤ ਤੋਂ ਬਾਅਦ ਵੀ ਬਿਜਲੀ ਸਪਲਾਈ ਨਿਰੰਤਰ ਬਹਾਲ ਨਹੀਂ ਹੋ ਸਕੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਵਰਕਾਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਬੀਤੇ ਕੱਲ੍ਹ ਸ਼ਾਮਤੋਂ ਬਿਜਲੀ ਸਪਲਾਈ ਠੱਪ ਹੈ। ਜਿਸ ਦਾ ਕਾਰਨ 66 ਕੇਵੀ ਟਾਵਰ ਤੋਂ ਤਾਰ ਟੁੱਟਣਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਅਣਸੁਖਾਵੀ ਘਟਨਾ ਤੋਂ ਬਚਣ ਲਈ ਏਅਰ ਫੋਰਸ ਸਬ ਸਟੇਸ਼ਨ ਦੀ ਸਪਲਾਈ ਵੀ ਬੰਦ ਕਰਨੀ ਪਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਘਟਨਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਬਿਜਲੀ ਦੀ ਸਪਲਾਈ ਬਹਾਲ ਕਰਨ ਲਈ ਉਨ੍ਹਾਂ ਵਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।