ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਦਿੱਲੀ ਏਅਰਪੋਰਟ 'ਤੇ ਇੰਡੀਗੋ ਦੇ ਸਟਾਫ 'ਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਨੌਜਵਾਨ ਕ੍ਰਿਕਟਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਉਸ ਨੇ ਪੋਸਟ ਕਰਦਿਆਂ ਕਿਹਾ ਹੈ ਕਿ ਸਟਾਫ ਦਾ ਉਸ ਪ੍ਰਤੀ ਵਿਵਹਾਰ ਮਾੜਾ ਸੀ ਅਤੇ ਇਸ ਦੌਰਾਨ ਉਸ ਨਾਲ ਦੁਰਵਿਵਹਾਰ ਵੀ ਕੀਤਾ ਗਿਆ।
ਏਅਰਪੋਰਟ 'ਤੇ ਅਭਿਸ਼ੇਕ ਸ਼ਰਮਾ ਨਾਲ ਕੀਤੀ ਗਈ ਬਦਸਲੂਕੀ
ਅਭਿਸ਼ੇਕ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, 'ਦਿੱਲੀ ਏਅਰਪੋਰਟ 'ਤੇ ਇੰਡੀਗੋ ਨਾਲ ਮੇਰਾ ਅਨੁਭਵ ਬਹੁਤ ਖਰਾਬ ਰਿਹਾ ਹੈ। ਮੇਰੇ ਪ੍ਰਤੀ ਉਨ੍ਹਾਂ ਦੇ ਸਟਾਫ ਦਾ ਵਤੀਰਾ ਅਸਹਿ ਸੀ। ਮੈਂ ਫਲਾਈਟ 'ਤੇ ਚੜ੍ਹਨ ਲਈ ਸਹੀ ਸਮੇਂ 'ਤੇ ਸਹੀ ਕਾਊਂਟਰ 'ਤੇ ਪਹੁੰਚ ਗਿਆ ਸੀ ਪਰ ਫਿਰ ਵੀ ਉਨ੍ਹਾਂ ਨੇ ਮੈਨੂੰ ਬਿਨਾਂ ਵਜ੍ਹਾ ਦੂਜੇ ਕਾਊਂਟਰ 'ਤੇ ਭੇਜ ਦਿੱਤਾ। ਜਿੱਥੇ ਮੈਨੂੰ ਦੱਸਿਆ ਗਿਆ ਕਿ ਹੁਣ ਚੈਕ-ਇਨ ਬੰਦ ਹੈ। ਇਸ ਕਾਰਨ ਮੇਰੀ ਫਲਾਈਟ ਖੁੰਝ ਗਈ। ਮੇਰੇ ਕੋਲ ਸਿਰਫ਼ ਇੱਕ ਦਿਨ ਦੀ ਛੁੱਟੀ ਸੀ। ਜੋ ਹੁਣ ਬਰਬਾਦ ਹੋ ਚੁੱਕਾ ਹੈ।
ਕ੍ਰਿਕਟਰ ਨੇ ਇਨੀਗੋ ਦੇ ਸਟਾਰ 'ਤੇ ਲਗਾਏ ਦੋਸ਼
ਤੁਹਾਨੂੰ ਦੱਸ ਦੇਈਏ ਕਿ ਅਭਿਸ਼ੇਕ ਸ਼ਰਮਾ ਨੇ ਇੰਡੀਗੋ ਦੇ ਸਟਾਫ 'ਤੇ ਗੰਭੀਰ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਇਨ੍ਹੀਂ ਦਿਨੀਂ ਕ੍ਰਿਕਟ ਵਿਜੇ ਹਜ਼ਾਰੇ ਟਰਾਫੀ 'ਚ ਖੇਡਦੇ ਨਜ਼ਰ ਆ ਰਹੇ ਹਨ। ਉਹ ਪੰਜਾਬ ਟੀਮ ਦੀ ਕਪਤਾਨੀ ਕਰ ਰਿਹਾ ਹੈ ਅਤੇ ਬੱਲੇ ਨਾਲ ਕਾਫੀ ਦੌੜਾਂ ਬਣਾ ਰਿਹਾ ਹੈ। ਇਸ ਦੇ ਨਾਲ ਹੀ ਅਭਿਸ਼ੇਕ ਨੂੰ ਇੰਗਲੈਂਡ ਦੇ ਖਿਲਾਫ 22 ਜਨਵਰੀ ਤੋਂ ਸ਼ੁਰੂ ਹੋਣ ਵਾਲੀ 5 ਟੀ-20 ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ 'ਚ ਸਲਾਮੀ ਬੱਲੇਬਾਜ਼ ਦੇ ਰੂਪ 'ਚ ਚੁਣਿਆ ਗਿਆ ਹੈ।
ਟੀ-20 'ਚ ਭਾਰਤ ਲਈ ਲਗਾਏ ਹਨ ਸੈਂਕੜੇ
ਅਭਿਸ਼ੇਕ ਸ਼ਰਮਾ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਿੱਚ ਟੀਮ ਇੰਡੀਆ ਲਈ ਓਪਨਿੰਗ ਕਰ ਰਹੇ ਹਨ। ਉਸ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਵੀ ਸੈਂਕੜਾ ਲਗਾਇਆ ਹੈ। ਹੁਣ ਤੱਕ ਉਹ ਭਾਰਤ ਲਈ 12 ਟੀ-20 ਮੈਚਾਂ ਦੀਆਂ 11 ਪਾਰੀਆਂ 'ਚ 1 ਸੈਂਕੜੇ ਅਤੇ 1 ਅਰਧ ਸੈਂਕੜੇ ਦੀ ਮਦਦ ਨਾਲ 256 ਦੌੜਾਂ ਬਣਾ ਚੁੱਕਾ ਹੈ। ਇਸ ਦੌਰਾਨ ਉਸ ਦਾ ਸਰਵੋਤਮ ਸਕੋਰ 100 ਦੌੜਾਂ ਰਿਹਾ ਹੈ। ਹੁਣ ਉਹ ਇੰਗਲੈਂਡ ਖਿਲਾਫ ਧਮਾਕੇਦਾਰ ਧਮਾਲਾਂ ਪਾਉਂਦੇ ਨਜ਼ਰ ਆਉਣਗੇ।