ਗਲਤ ਖੁਰਾਕ ਅਤੇ ਜੀਵਨਸ਼ੈਲੀ ਕਰਕੇ ਭਾਰ ਵਧਣਾ ਅੱਜ ਦੇ ਸਮੇਂ 'ਚ ਇੱਕ ਆਮ ਸਮੱਸਿਆ ਬਣ ਗਿਆ ਹੈ। ਭਾਰ ਵਧਣ ਨਾਲ ਤੁਹਾਨੂੰ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਲੋਕ ਭਾਰ ਘਟਾਉਣ ਲਈ ਸਲਾਦ ਖਾਣਾ ਸ਼ੁਰੂ ਕਰ ਦਿੰਦੇ ਹਨ, ਮਿਠਾਈਆਂ ਛੱਡ ਦਿੰਦੇ ਹਨ ਅਤੇ ਕਸਰਤ ਕਰਦੇ ਹਨ ਪਰ ਇਨ੍ਹਾਂ ਸਭ ਕੁਝ ਕਰਨ ਤੋਂ ਬਾਅਦ ਵੀ ਕਈ ਵਾਰ ਕੋਈ ਫਰਕ ਨਜ਼ਰ ਨਹੀਂ ਆਉਦਾ। ਇਸ ਪਿੱਛੇ ਸੋਜ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਪੁਰਾਣੀ ਸੋਜਸ਼ ਤੁਹਾਡੇ ਹਾਰਮੋਨਸ ਨਾਲ ਗੜਬੜ ਕਰ ਸਕਦੀ ਹੈ, ਤੁਹਾਡੇ ਮੈਟਾਬੋਲਿਜ਼ਮ ਨੂੰ ਹੌਲੀ ਕਰ ਸਕਦੀ ਹੈ ਅਤੇ ਵਾਧੂ ਪੌਂਡਾਂ ਨੂੰ ਘਟਾਉਣਾ ਲਗਭਗ ਅਸੰਭਵ ਬਣਾ ਸਕਦੀ ਹੈ।
ਭਾਰ ਘਟਾਉਣ ਲਈ ਸੁਝਾਅ
ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ 5 ਅਜਿਹੇ ਐਂਟੀ-ਇਨਫਲੇਮੇਟਰੀ ਸੁਝਾਅ ਦਿੱਤੇ ਹਨ, ਜੋ ਤੁਹਾਨੂੰ ਹਲਕਾ ਅਤੇ ਸਿਹਤਮੰਦ ਮਹਿਸੂਸ ਕਰਵਾਉਣ 'ਚ ਮਦਦ ਕਰ ਸਕਦੇ ਹਨ। ਇਸਦੇ ਨਾਲ ਹੀ, ਤੁਹਾਨੂੰ ਭਾਰ ਘੱਟ ਕਰਨ 'ਚ ਵੀ ਮਦਦ ਮਿਲੇਗੀ।
- ਪ੍ਰੋਸੈਸਡ ਜੰਕ ਫੂਡ ਤੋਂ ਦੂਰ ਰਹੋ: ਪ੍ਰੋਸੈਸਡ ਜੰਕ ਫੂਡ ਜਿਵੇਂ ਕਿ ਚਿਪਸ, ਕੂਕੀਜ਼ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ। ਇਸ ਦੀ ਬਜਾਏ ਗਿਰੀਦਾਰ, ਫਲ ਅਤੇ ਸਬਜ਼ੀਆਂ ਵਰਗੇ ਭੋਜਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ ਨਾਲ ਭਾਰ ਘਟਾਉਣ 'ਚ ਮਦਦ ਮਿਲ ਸਕਦੀ ਹੈ।
- ਪੱਤੇਦਾਰ ਸਬਜ਼ੀਆਂ: ਆਪਣੇ ਭੋਜਨ ਵਿੱਚ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਲ ਕਰੋ। ਪਾਲਕ ਅਤੇ ਬਰੋਕਲੀ ਸੋਜਸ਼ ਨੂੰ ਸ਼ਾਂਤ ਕਰਨ ਲਈ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਸ ਲਈ ਤੁਸੀਂ ਇਨ੍ਹਾਂ ਸਬਜ਼ੀਆਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣ ਸਕਦੇ ਹੋ।
- ਸਿਹਤਮੰਦ ਚਰਬੀ ਨਾਲ ਭਰਪੂਰ ਚੀਜ਼ਾਂ: ਸਿਹਤਮੰਦ ਚਰਬੀ ਨਾਲ ਭਰਪੂਰ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਐਵੋਕਾਡੋ, ਬਦਾਮ ਅਤੇ ਜੈਤੂਨ ਦਾ ਤੇਲ ਸੁਆਦੀ ਹੁੰਦੇ ਹਨ ਅਤੇ ਇਹ ਤੁਹਾਡੇ ਸਰੀਰ ਨੂੰ ਅੰਦਰੋਂ ਠੀਕ ਕਰਨ ਵਿੱਚ ਮਦਦ ਕਰਦੇ ਹਨ।
- ਹਲਦੀ ਅਤੇ ਅਦਰਕ: ਭੋਜਨ ਬਣਾਉਣ ਵਿੱਚ ਹਲਦੀ ਅਤੇ ਅਦਰਕ ਦਾ ਇਸਤੇਮਾਲ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਹ ਸੋਜਸ਼ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਇਸ ਨਾਲ ਤੁਹਾਨੂੰ ਭਾਰ ਘਟਾਉਣ 'ਚ ਵੀ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ:-