ਪਠਾਨਕੋਟ: ਵਿਆਹ ਸਮਾਗਮ 'ਚ ਰਾਤ 10 ਵਜੇ ਤੱਕ ਡੀਜੇ ਵਜਾਉਣ ਦੇ ਹੁਕਮ ਜਾਰੀ ਹੋਏ ਹਨ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ ਪਰ ਇਸ ਦੇ ਬਾਵਜੂਦ ਕੁੱਝ ਲੋਕ ਅਜਿਹੇ ਵੀ ਨੇ ਸਰਕਾਰੀ ਹੁਕਮਾਂ ਦੀ ਅਣਦੇਖੀ ਕਰਦੇ ਹਨ ਅਤੇ ਪ੍ਰਸਾਸ਼ਨ ਦੀ ਨਹੀਂ ਮੰਨਦੇ ਹਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਪੈਲਿਸ 'ਚ ਰਾਤ 2 ਵਜੇ ਤੱਕ ਡੀਜੇ ਵਜਾਇਆ ਗਿਆ।
112 ਨੰਬਰ 'ਤੇ ਸ਼ਿਕਾਇਤ
ਜਦੋਂ ਰਾਤ ਨੂੰ ਡੀਜੇ ਵੱਜਣੇ ਬੰਦ ਨਾ ਹੋਏ ਤਾਂ ਲੋਕਾਂ ਨੇ ਆਖਿਰਕਾਰ ਹੈਲਪਲਾਈਨ ਨੰਬਰ 112 'ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਮੌਕੇ 'ਤੇ ਪੁੁਲਿਸ ਪਹੁੰਚੀ। ਜਿਸ ਤੋਂ ਬਾਅਦ ਡੀਜੇ ਵਾਲੀ ਸਟੇਜ਼ ਉੱਤੇ ਹੀ ਪੁਲਿਸ ਅਤੇ ਰਸੁਖਦਾਰਾਂ ਦਾ ਪੰਗਾ ਪੈ ਗਿਆ। ਪੁਲਿਸ ਨੇ ਡੀਜੇ ਬੰਦ ਕਰਵਾਉਣ ਲਈ ਕਿਹਾ ਤਾਂ ਅੱਗੋ ਨੌਜਵਾਨਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਬਹਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੌਜਵਾਨ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਦੇ ਹਨ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ।
8 ਲੋਕਾਂ 'ਤੇ ਮਾਮਲਾ ਦਰਜ
ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਰੀਬ 8 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਾਕਰੀ ਨੇ ਦੱਸਿਆ ਕਿ "ਉਨ੍ਹਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਜਿਸ ਦੇ ਆਧਾਰ 'ਤੇ ਪੁਲਿਸ ਮੁਲਜ਼ਾਮ ਵਿਆਹ ਸਮਾਗਮ ਵਾਲੀ ਥਾਂ ਗਏ ਅਤੇ ਡੀਜੇ ਬੰਦ ਕਰਨ ਲਈ ਕਿਹਾ ਪਰ ਕੁੱਝ ਨੌਜਵਾਨਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ 3 ਲੋਕਾਂ ਨੇ ਨਾਮ ਸਮਤੇ ਅਤੇ 5 ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਅਤੇ ਉਨ੍ਹਾਂ ਦੀ ਭਾਲ ਲਈ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।"