ਚੰਡੀਗੜ੍ਹ: ਪੰਜਾਬੀ ਵੈੱਬ ਸੀਰੀਜ਼ ਨੂੰ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ, ਸਾਲ 2018 ਵਿੱਚ ਆਈ ਵੈੱਬ ਸੀਰੀਜ਼ 'ਯਾਰ ਜਿਗਰੀ ਕਸੂਤੀ ਜਿਗਰੀ', ਜੋ ਹੁਣ ਪੰਜਾਬੀ ਫਿਲਮ ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਰੈਬੀ ਟਿਵਾਣਾ ਕਰਨਗੇ, ਜੋ ਅਪਣੀ ਰਿਲੀਜ਼ ਹੋਈ ਇੱਕ ਹੋਰ ਨਵੀਂ ਵੈੱਬ ਸੀਰੀਜ਼ 'ਖੜ੍ਹਪੰਚ' ਨੂੰ ਲੈ ਕੇ ਇੰਨੀ ਦਿਨੀਂ ਕਾਫ਼ੀ ਸਲਾਹੁਤਾ ਹਾਸਿਲ ਕਰ ਰਹੇ ਹਨ, ਜਿਸ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।
"ਸੀਬਿਟਸ ਐਂਟਰਟੇਨਮੈਂਟ" ਅਤੇ "ਸੌਰਭ ਰਾਣਾ ਫਿਲਮਜ਼" ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਡ੍ਰਾਮੈਟਿਕ ਫਿਲਮ ਦਾ ਲੇਖਨ-ਸੰਪਾਦਨ ਅਤੇ ਨਿਰਦੇਸ਼ਨ ਰੈਬੀ ਟਿਵਾਣਾ ਕਰਨਗੇ, ਜੋ ਅਪਣੇ ਇਸ ਡ੍ਰੀਮ ਪ੍ਰੋਜੈਕਟ ਨਾਲ ਪਾਲੀਵੁੱਡ ਵਿੱਚ ਬਤੌਰ ਨਿਰਦੇਸ਼ਕ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
'ਟ੍ਰੋਲ ਪੰਜਾਬੀ' ਦੇ ਸ਼ੋਸ਼ਲ ਪਲੇਟਫ਼ਾਰਮ ਉਪਰ ਸਟ੍ਰੀਮ ਹੋਈ 'ਯਾਰ ਜਿਗਰੀ ਕਸੂਤੀ ਡਿਗਰੀ' ਪਹਿਲੀ ਅਜਿਹੀ ਪੰਜਾਬੀ ਵੈੱਬ ਸੀਰੀਜ਼ ਵਜੋਂ ਵੀ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ, ਜਿਸ ਨੇ ਅੱਠ ਕਰੋੜ ਦੀ ਵਿਊਵਰਸ਼ਿਪ ਹਾਸਿਲ ਕਰਨ ਦਾ ਰਿਕਾਰਡ ਅਪਣੇ ਨਾਂਅ ਕੀਤਾ, ਜਿਸ ਨੂੰ ਹਾਲੇ ਤੱਕ ਕੋਈ ਹੋਰ ਪੰਜਾਬੀ ਵੈੱਬ ਸੀਰੀਜ਼ ਤੋੜ ਨਹੀਂ ਸਕੀ।
ਏਨਾਂ ਹੀ ਨਹੀਂ ਇਸ ਵਿੱਚ ਗਾਇਕ ਸ਼ੈਰੀ ਮਾਨ ਵੱਲੋਂ ਗਾਇਆ ਟਾਈਟਲ ਸੋਂਗ ਵੀ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ ਹੈ, ਜੋ ਇਸ ਬਿਹਤਰੀਨ ਗਾਇਕ ਦੇ ਕਰੀਅਰ ਲਈ ਇੱਕ ਹੋਰ ਮੀਲ ਪੱਥਰ ਵੀ ਸਾਬਿਤ ਹੋਇਆ, ਜਿਸ ਨੇ ਉਨ੍ਹਾਂ ਦੇ ਸਟਾਰੀ ਗ੍ਰਾਫ਼ ਨੂੰ ਹੋਰ ਮਜ਼ਬੂਤੀ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਸਟੂਡੈਂਟ-ਰਾਜਨੀਤੀਕ ਸੁਮੇਲਤਾ ਦੁਆਲੇ ਬੁਣੀ ਕਹਾਣੀ ਅਧੀਨ ਸ਼ਾਨਦਾਰ ਵਜ਼ੂਦ ਲੈਣ ਜਾ ਰਹੀ ਹੈ ਉਕਤ ਫਿਲਮ, ਜਿਸ ਦੀਆਂ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਨੂੰ ਅੱਜਕੱਲ੍ਹ ਸੰਬੰਧਤ ਨਿਰਮਾਣ ਟੀਮ ਦੁਆਰਾ ਤੇਜ਼ੀ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦੀ ਜਿਆਦਾਤਰ ਸੂਟਿੰਗ ਪਟਿਆਲਾ ਅਤੇ ਲਾਗਲੇ ਇਲਾਕਿਆਂ ਵਿੱਚ ਪੂਰੀ ਕੀਤੀ ਜਾਵੇਗੀ, ਜਿਸ ਦੀ ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆਂ ਦਾ ਖੁਲਾਸਾ ਜਲਦ ਕੀਤੀ ਜਾ ਰਹੀ ਰਸਮੀ ਅਨਾਊਂਸਮੈਂਟ ਦੌਰਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: