ਬੈਟ ਯਾਮ, ਇਜ਼ਰਾਈਲ: ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਨੂੰ ਮੁੜ ਲਲਕਾਰਿਆ ਜਾ ਰਿਹਾ ਹੈ। ਜਿਥੇ ਸ਼ਾਂਤੀ ਯਤਨਾਂ ਦੇ ਵਿਚਕਾਰ, ਫਿਰ ਧਮਾਕੇ ਹੋਏ ਹਨ ਅਤੇ ਮੱਧ ਇਜ਼ਰਾਈਲ ਇੱਕ ਵਾਰ ਫਿਰ ਅੱਤਵਾਦੀ ਹਮਲਿਆਂ ਨਾਲ ਦਹਿਲ ਗਿਆ ਹੈ। ਦਰਅਸਲ ਵੀਰਵਾਰ ਰਾਤ ਕਈ ਬੱਸਾਂ ਵਿੱਚ ਹੋਏ ਲੜੀਵਾਰ ਧਮਾਕਿਆਂ ਨੇ ਇਜ਼ਰਾਈਲ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਇਜ਼ਰਾਈਲੀ ਪੁਲਿਸ ਨੇ ਕਿਹਾ ਕਿ ਵੀਰਵਾਰ ਸ਼ਾਮ ਨੂੰ ਕੇਂਦਰੀ ਸ਼ਹਿਰ ਬੈਟ ਯਾਮ ਵਿੱਚ ਕਈ ਬੱਸਾਂ ਧਮਾਕਿਆਂ ਦਾ ਸ਼ਿਕਾਰ ਹੋ ਗਈਆਂ, ਇਹ ਅੱਤਵਾਦੀ ਹਮਲੇ ਦੇ ਸੰਕੇਤ ਹਨ। ਧਮਾਕਿਆਂ ਦੀ ਜਾਂਚ ਕਰ ਰਹੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਵਿੱਚ ਸ਼ੱਕੀ ਅੱਤਵਾਦੀ ਹਮਲੇ ਦਾ ਸੰਕੇਤ ਮਿਲਿਆ ਹੈ। ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
BRAKING: In the past hour, two explosions occurred at a bus station in the area of the city of Bat Yam. police forces are conducting searches in the area. The suspicion of terrorist attacks is being investigated. pic.twitter.com/tsRw4rfnok
— נועה מגיד | Noa magid (@NoaMagid) February 20, 2025
ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੱਕੀਆਂ ਦੀ ਭਾਲ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ ਅਤੇ ਪੁਲਿਸ ਬੰਬ ਨਿਰੋਧਕ ਯੂਨਿਟ ਹੋਰ ਸ਼ੱਕੀ ਵਸਤੂਆਂ ਦੀ ਭਾਲ ਕਰ ਰਹੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਉਨ੍ਹਾਂ ਇਲਾਕਿਆਂ ਤੋਂ ਬਚਣ ਅਤੇ ਕਿਸੇ ਵੀ ਸ਼ੱਕੀ ਚੀਜ਼ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਬੈਟ ਯਾਮ ਦੀ ਮੇਅਰ ਤਜ਼ਵਿਕਾ ਬ੍ਰੋਟ ਨੇ ਇੱਕ ਵੀਡੀਓ ਬਿਆਨ ਵਿੱਚ ਕਿਹਾ ਕਿ ਧਮਾਕੇ ਦੋ ਵੱਖ-ਵੱਖ ਪਾਰਕਿੰਗ ਸਥਾਨਾਂ ਵਿੱਚ ਦੋ ਬੱਸਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ। ਬ੍ਰੌਟ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਧਮਾਕਿਆਂ ਦੇ ਕਾਰਨ ਅਜੇ ਸਪੱਸ਼ਟ ਨਹੀਂ ਹਨ।
🚨 BREAKING 🚨According to the information in the security establishment's possession, the bombs were supposed to explode this morning. The bombs were planted by a terrorist infrastructure from Judea and Samaria. This is the third bus. 👇 https://t.co/wl0nabt2Wg pic.twitter.com/w5D8t5EIsi
— Raylan Givens (@JewishWarrior13) February 20, 2025
ਬੱਸ 'ਚ ਧਮਾਕਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ
ਕੁਝ ਇਜ਼ਰਾਈਲੀ ਨੈੱਟਵਰਕਾਂ ਦੁਆਰਾ ਪ੍ਰਸਾਰਿਤ ਟੈਲੀਵਿਜ਼ਨ ਫੁਟੇਜ ਵਿੱਚ ਇੱਕ ਬੱਸ ਪੂਰੀ ਤਰ੍ਹਾਂ ਸੜ ਗਈ ਦਿਖਾਈ ਦਿੱਤੀ, ਜਦੋਂ ਕਿ ਇੱਕ ਹੋਰ ਬੱਸ ਨੂੰ ਅੱਗ ਲੱਗ ਗਈ। ਇਜ਼ਰਾਈਲੀ ਮੀਡੀਆ ਨੇ ਕਿਹਾ ਕਿ ਦੇਸ਼ ਭਰ ਦੇ ਬੱਸ ਡਰਾਈਵਰਾਂ ਨੂੰ ਆਪਣੀਆਂ ਬੱਸਾਂ ਨੂੰ ਰੋਕਣ ਅਤੇ ਵਾਧੂ ਸੰਭਾਵੀ ਵਿਸਫੋਟਕ ਯੰਤਰਾਂ ਲਈ ਜਾਂਚ ਕਰਨ ਲਈ ਕਿਹਾ ਗਿਆ ਸੀ।
ਗਾਜ਼ਾ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ ਮਾਰੇ ਗਏ ਤਿੰਨ ਬੰਧਕ, ਦੋ ਬੰਧਕ ਰਿਹਾਅ
ਸ਼ਾਂਤੀ ਦੌਰਾਨ ਧਮਾਕੇ
ਇਜ਼ਰਾਈਲ ਵਿੱਚ ਇਹ ਅੱਤਵਾਦੀ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਇਜ਼ਰਾਈਲ ਅਤੇ ਹਮਾਸ ਜੰਗਬੰਦੀ ਸਮਝੌਤੇ 'ਤੇ ਗੱਲਬਾਤ ਕਰਕੇ ਅੱਗੇ ਵਧ ਰਹੇ ਹਨ। ਦੋਵੇਂ ਗਾਜ਼ਾ ਵਿੱਚ ਚੱਲ ਰਹੀ ਜੰਗ ਨੂੰ ਕਿਸੇ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਹੁਣ ਤੱਕ ਸੱਤ ਵਾਰ ਬੰਧਕਾਂ ਦਾ ਆਦਾਨ-ਪ੍ਰਦਾਨ ਹੋ ਚੁੱਕਾ ਹੈ। ਜੰਗਬੰਦੀ ਦੇ ਪਹਿਲੇ ਪੜਾਅ ਦੇ ਤਹਿਤ, ਹਮਾਸ ਹੁਣ ਤੱਕ 19 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰ ਚੁੱਕਾ ਹੈ। ਬਦਲੇ ਵਿੱਚ, ਕਈ ਬਦਲੀਆਂ ਵਿੱਚ 1,100 ਤੋਂ ਵੱਧ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ।
Israeli police say bombs on three buses exploded in the central city of Bat Yam on Thursday evening, with a local official saying there were no injurieshttps://t.co/QcjwABWjDm pic.twitter.com/PcvsELBRhH
— AFP News Agency (@AFP) February 21, 2025