ਸ੍ਰੀ ਮੁਕਤਸਰ ਸਾਹਿਬ : ਇਤਿਹਾਸਕ ਮਾਘੀ ਮੇਲੇ ਸਬੰਧੀ ਸ੍ਰੀ ਮੁਕਤਸਰ ਸਾਹਿਬ ਵਿਖੇ ਧਾਰਮਿਕ ਸਮਾਗਮ ਆਰੰਭ ਹੋ ਗਏ ਹਨ। ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਨੂੰ ਬਿਜਲਈ ਰੋਸ਼ਨੀਆਂ ਨਾਲ ਸੁੰਦਰ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਰਾਤ, ਸਮੇ ਮੇਲਾ ਮਾਘੀ ਦੇ ਮੰਨੋਰੰਜਨ ਮੇਲੇ ਦਾ ਦ੍ਰਿਸ਼ ਵੀ ਵੱਖਰਾ ਨਜ਼ਾਰਾ ਪੇਸ਼ ਕਰਦਾ ਹੈ।
ਮੇਲਾ ਮਾਘੀ ਸਬੰਧੀ 14 ਅਤੇ 15 ਜਨਵਰੀ ਨੂੰ ਵਿਸ਼ੇਸ਼ ਸਮਾਗਮ
ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਸਬੰਧੀ 14 ਅਤੇ 15 ਜਨਵਰੀ ਨੂੰ ਵਿਸ਼ੇਸ਼ ਸਮਾਗਮ ਹੋਣੇ ਹਨ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਨਿਵੇਕਲੇ ਪ੍ਰਬੰਧ ਕਰਦਿਆਂ ਬਜ਼ੁਰਗ, ਔਰਤਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਮੁਫ਼ਤ ਬੱਸ ਅਤੇ ਆਟੋ ਸੇਵਾ ਸ੍ਰੀ ਦਰਬਾਰ ਸਾਹਿਬ ਤੱਕ ਸ਼ੁਰੂ ਕੀਤੀ ਗਈ ਹੈ। ਸ਼ਹਿਰ ਦੇ ਮੁੱਖ ਚੌਂਕਾਂ ਵਿਚ ਗੁਰਬਾਣੀ ਕੀਰਤਨ ਦੇ ਲਾਈਵ ਪ੍ਰਸਾਰਣ ਲਈ ਵਿਸ਼ਾਲ ਐਲ ਈ ਡੀ ਲਾਈਆ ਗਈਆਂ ਹਨ। 14 ਜਨਵਰੀ ਨੂੰ ਮਾਘੀ ਇਸ਼ਨਾਨ ਹੈ, ਜਿਸ ਦਿਨ ਲੱਖਾਂ ਦੀ ਗਿਣਤੀ ਵਿਚ ਸੰਗਤ ਸ੍ਰੀ ਮੁਕਤਸਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੀ ਹੈ।
ਪ੍ਰਸਾਸਨ ਵੱਲੋਂ ਇਸ ਵਾਰ ਬਹੁਤ ਸਾਰੇ ਪ੍ਰਬੰਧ
ਇਸ ਮਾਘੀ ਦੇ ਮੇਲੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਇਸ ਵਾਰ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹਨ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨੂੰ 7 ਸੈਕਟਰਾਂ ਵਿੱਚ ਵੰਡ ਕੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਬਾਹਰੋ ਆਉਣ ਵਾਲੀ ਸੰਗਤ ਵਿੱਚ ਬਜੁਰਗਾਂ, ਔਰਤਾਂ ਅਤੇ ਦਿਵਆਂਗ ਵਿਅਕਤੀਆਂ ਲਈ ਸ਼ਹਿਰ ਦੇ ਬਾਹਰ ਬਣੇ ਬੱਸ ਸਟੈਂਡਾਂ ਤੋਂ ਪੁਲਿਸ ਨਾਕੇ ਤੱਕ ਮੁਫ਼ਤ ਬੱਸ ਸਰਵਿਸ ਦਿੱਤੀ ਗਈ ਹੈ ਅਤੇ ਪੁਲਿਸ ਨਾਕਿਆਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਗੇਟ ਤੱਕ ਮੁਫ਼ਤ ਬੈਂਟਰੀ ਰਿਕਸ਼ਾ ਇਸ ਸੰਗਤ ਨੂੰ ਲੈ ਕੇ ਜਾਣਗੇ।
ਸ਼ਹਿਰ ਦੇ ਮੁੱਖ ਚੌਂਕਾਂ ਵਿਚ ਲੱਗਣਗੀਆਂ ਵੱਡੀਆਂ ਐਲਈਡੀ ਸਕਰੀਨਾਂ
ਸ੍ਰੀ ਮੁਕਤਸਰ ਸਾਹਿਬ ਦੀ ਲਾਈਵ ਗੁਰਬਾਣੀ ਪ੍ਰਸਾਰਣ ਅਤੇ ਹੋਰ ਧਾਰਮਿਕ ਸਮਾਗਮ ਸ਼ਹਿਰ ਦੇ ਮੁੱਖ ਚੌਂਕਾਂ ਵਿੱਚ ਵੱਡੀਆਂ ਐਲਈਡੀ ਲਗਾ ਕੇ ਚਲਾਏ ਜਾਣਗੇ। ਜਿੱਥੇ ਸੰਗਤ ਵੱਲੋਂ ਹੋਰ ਲੰਗਰ ਲਾਏ ਜਾ ਰਹੇ ਹਨ। ਉੱਥੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਸਟਾਫ਼ ਵੀ ਲੰਗਰ ਲਗਾਏਗਾ। ਪ੍ਰਸ਼ਾਸਨ ਵੱਲੋਂ 13 ਅਤੇ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖ ਇਤਿਹਾਸ ਨਾਲ ਸਬੰਧਿਤ ਨਾਟਕ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਜੋੜ ਮੇਲੇ ਵਿਚ ਪੂਰੀ ਸ਼ਰਧਾ ਭਾਵਨਾ ਨਾਲ ਪਹੁੰਚਣਗੇ।
ਕੀ ਹੈ ਇਤਿਹਾਸ
ਸ੍ਰੀ ਮੁਕਤਸਰ ਸਾਹਿਬ ਉਹ ਸਥਾਨ ਹੈ ਜਿਸ ਨੂੰ ਸਿੱਖ ਇਤਿਹਾਸ ਵਿੱਚ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਜਗ੍ਹਾ ਉੱਤੇ ਖਿਦਰਾਣੇ ਦੀ ਜੰਗ ਲੜ ਕੇ 40 ਸਿੰਘ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ, ਉਨ੍ਹਾਂ ਦਾ ਬੇਦਾਵਾ ਜੰਗ ਉਪਰੰਤ ਗੁਰੂ ਸਾਹਿਬ ਨੇ ਆਪਣੇ ਹੱਥੀਂ ਪਾੜਿਆ ਸੀ, ਉਹ ਚਾਲੀ ਸਿੰਘ ਇਸ ਅਸਥਾਨ ਤੇ ਸ਼ਹੀਦੀਆਂ ਪ੍ਰਾਪਤ ਕਰ ਗਏ, ਉਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਚਾਲੀ ਮੁਕਤਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਵੱਖ ਵੱਖ-ਵੱਖ ਇਤਿਹਾਸਕ ਸਥਾਨ ਹਨ । ਮੇਲਾ ਮਾਘੀ ਦੇ ਸਬੰਧ ਵਿੱਚ ਪ੍ਰੋਗਰਾਮ ਲਗਾਤਾਰ ਆਉਣ ਵਾਲੇ ਚਾਰ ਦਿਨ ਚਲਦੇ ਰਹਿਣਗੇ। ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣਗੀਆਂ।