ਸ਼ਿਕਾਰੀ ਖੁਦ ਬਣਿਆ ਸ਼ਿਕਾਰ, ਬੱਤਖਾਂ ਦਾ ਸ਼ਿਕਾਰ ਕਰਨ ਪਿਆ ਮਹਿੰਗਾ..ਵੇਖੋ ਕਿਵੇਂ ਖੁਦ ਪਿੰਜਰੇ 'ਚ ਫਸਿਆ ਸ਼ਿਕਾਰੀ - INDIAN ROCK PYTHON - INDIAN ROCK PYTHON
🎬 Watch Now: Feature Video
Published : Sep 15, 2024, 4:12 PM IST
|Updated : Sep 15, 2024, 5:24 PM IST
ਰਾਜਸਥਾਨ: ਸ਼ਿਕਾਰੀ ਅਕਸਰ ਹੀ ਸ਼ਿਕਾਰ ਦੀ ਤਲਾਸ਼ 'ਚ ਰਹਿੰਦੇ ਹਨ ਪਰ ਕਈ ਵਾਰ ਖੁਦ ਸ਼ਿਕਾਰੀ ਹੀ ਸ਼ਿਕਾਰ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਕੋਟਾ ਤੋਂ ਸਾਹਮਣੇ ਆਇਆ। ਜਿੱਥੇ 10 ਫੁੱਟ ਲੰਬਾ ਇੰਡੀਅਨ ਰਾਕ ਪਾਈਥਨ ਕਿਸ਼ੋਰਪੁਰਾ ਦੇ ਛੱਪਨ ਭੋਗ ਕੰਪਲੈਕਸ ਵਿਖੇ ਪਹੁੰਚਿਆ। ਇਹ ਅਜਗਰ ਉੱਥੇ ਬਣੇ ਬਤਖਾਂ ਦੇ ਪਿੰਜਰੇ ਵਿੱਚ ਜਾ ਵੜਿਆ ਅਤੇ ਇੱਕ ਬੱਤਖ ਦਾ ਸ਼ਿਕਾਰ ਕੀਤਾ। ਜਿਸ ਤੋਂ ਬਾਅਦ ਪਿੰਜਰੇ ਵਿੱਚ ਮੌਜੂਦ ਹੋਰ ਬੱਤਖਾਂ ਡਰ ਗਈਆਂ ਅਤੇ ਉਨ੍ਹਾਂ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉੱਥੇ ਮੌਜੂਦ ਕਰਮਚਾਰੀ ਕਮਲ ਸਿੰਘ ਨੇ ਅਚਾਨਕ ਰੌਲਾ ਦੇਖ ਕੇ ਸੱਪ ਫੜਨ ਵਾਲੇ ਗੋਵਿੰਦ ਸ਼ਰਮਾ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਗੋਵਿੰਦ ਸ਼ਰਮਾ ਮੌਕੇ 'ਤੇ ਪਹੁੰਚੇ ਅਤੇ ਕਰੀਬ 70 ਕਿਲੋ ਵਜ਼ਨ ਵਾਲੇ 10 ਫੁੱਟ ਲੰਬੇ ਅਜਗਰ ਨੂੰ ਕਾਬੂ ਕੀਤਾ। ਜਦੋਂ ਗੋਵਿੰਦ ਸ਼ਰਮਾ ਉੱਥੇ ਪਹੁੰਚੇ ਤਾਂ ਅਜਗਰ ਦੇ ਮੂੰਹ ਵਿੱਚ ਇੱਕ ਮਰੀ ਹੋਈ ਬਤਖ ਸੀ, ਜਿਸ ਨੂੰ ਬਾਅਦ ਵਿੱਚ ਉਸ ਨੇ ਨਿਗਲ ਲਿਆ। ਗੋਵਿੰਦ ਸ਼ਰਮਾ ਦਾ ਕਹਿਣਾ ਹੈ ਕਿ ਇਸ ਅਜਗਰ ਨੂੰ ਲਾਡਪੁਰਾ ਰੇਂਜ ਦੇ ਜੰਗਲਾਂ ਵਿੱਚ ਛੱਡਿਆ ਗਿਆ ਹੈ।