ਪ੍ਰੀ ਮੌਨਸੂਨ ਦੀ ਬਰਸਾਤ ਦੇ ਚਲਦਿਆਂ ਨੀਵੇਂ ਇਲਾਕਿਆ ਵਿੱਚ ਭਰਿਆ ਪਾਣੀ, ਲੋਕ ਹੋਏ ਪਰੇਸ਼ਾਨ, ਸਰਕਾਰ ਦੇ ਦਾਅਵਿਆਂ ਦੇ ਖੁੱਲੇ ਪੋਲ - FARIDKOT KOTKAPURA PUNJAB MONSOON

By ETV Bharat Punjabi Team

Published : Jun 29, 2024, 8:38 AM IST

Updated : Jun 29, 2024, 9:19 AM IST

thumbnail
ਪ੍ਰੀ ਮੌਨਸੂਨ ਦੀ ਬਰਸਾਤ (Etv Bharat Faridkot)

ਫਰੀਦਕੋਟ ਦੇ ਕੋਟਕਪੂਰਾ ਸ਼ਹਿਰ 'ਚ ਅੱਜ ਸਵੇਰੇ ਪ੍ਰੀ ਮਾਨਸੂਨ ਦੀ ਪਹਿਲੀ ਬਰਸਾਤ ਨੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ। ਬਰਸਾਤ ਤੋਂ ਬਾਅਦ ਪਾਣੀ ਨਿਕਾਸੀ ਨਾ ਹੋਣ ਦੇ ਚੱਲਦਿਆਂ ਸ਼ਹਿਰ ਦੇ ਹੇਠਲੀਆਂ ਇਲਾਕਿਆਂ ਵਿੱਚ ਪਾਣੀ ਖੜ ਗਿਆ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਪੁਰਾਣਾ ਸ਼ਹਿਰ ਇਲਾਕੇ ਅਤੇ ਬੱਸ ਸਟੈਂਡ ਦੇ ਨੇੜੇ ਸੜਕਾਂ ਅਤੇ ਗਲੀਆਂ 'ਤੇ ਕਈ-ਕਈ ਫੁੱਟ ਪਾਣੀ ਭਰਨ ਦੇ ਕਾਰਨ ਵਹੀਕਲ ਚਾਲਕਾਂ ਨੂੰ ਵੀ ਦਿੱਕਤਾਂ ਪੇਸ਼ ਆਈਆਂ ਅਤੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪਾਣੀ ਨਿਕਾਸੀ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਦਸ਼ਮੇਸ਼ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਬਰਸਾਤ ਤੋਂ ਬਾਅਦ ਪਾਣੀ ਨਿਕਾਸੀ ਨੂੰ ਲੈ ਕੇ ਵੱਡੀ ਸਮੱਸਿਆ ਪੇਸ਼ ਆਈ ਸੀ। ਲੋਕਾਂ ਦੀ ਮੰਗ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਸਮੱਸਿਆ ਨੂੰ ਹੱਲ ਵੀ ਕਰਵਾਇਆ ਸੀ ਪਰ ਪੱਕੇ ਤੌਰ 'ਤੇ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। 

Last Updated : Jun 29, 2024, 9:19 AM IST

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.