ਸਰਹਿੰਦ-ਪਟਿਆਲਾ ਰੋਡ ਉੱਤੇ ਇਨੋਵਾ ਕਾਰ ਨੂੰ ਕੈਂਟਰ ਨੇ ਮਾਰੀ ਟੱਕਰ, ਇਨੋਵਾ ਸਵਾਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, 7 ਲੋਕ ਜ਼ਖ਼ਮੀ - road accident in Fatehgarh Sahib - ROAD ACCIDENT IN FATEHGARH SAHIB

🎬 Watch Now: Feature Video

thumbnail

By ETV Bharat Punjabi Team

Published : May 14, 2024, 7:14 AM IST

ਸਰਹਿੰਦ-ਪਟਿਆਲਾ ਰੋਡ ਉੱਤੇ ਪਿੰਡ ਨਲੈਨੀ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਗਈ ਅਤੇ ਹੋਰ 7 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਇਸ ਦਰਦਨਾਕ ਹਾਦਸੇ ਸਮੇਂ ਬਣਦੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਇਸ ਲਈ ਉਨ੍ਹਾਂ ਵੱਲੋਂ ਪੁਲਿਸ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ। ਪਰਿਵਾਰ ਮੁਤਾਬਿਕ ਜਦੋਂ ਇਨੋਵਾ ਕਾਰ ਨਿਊ ਵੈਸ਼ਨੋ ਫੈਮਲੀ ਢਾਬਾ ਪਿੰਡ ਨਲੈਨੀ ਕਰਾਸ ਕਰਕੇ ਕੱਟ ਕੋਲ ਪੁੱਜੀ ਤਾਂ ਸਰਹੰਦ ਵਾਲੇ ਪਾਸੇ ਤੋਂ ਆ ਰਹੇ ਕੈਂਟਰ ਚਾਲਕ ਨੇ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ, ਚਾਲਕ ਕੈਂਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ l ਇਸ ਹਾਦਸੇ ਵਿੱਚ ਸੁਨੀਤਾ ਅਤੇ ਦਲਬਾਰ ਸਿੰਘ ਦੀ ਮੌਤ ਹੋ ਗਈl ਇਸ ਹਾਦਸੇ ਵਿੱਚ ਹਰਵਿੰਦਰ ਕੌਰ, ਰਣਧੀਰ ਕੌਰ, ਗੁਰਮੀਤ ਕੌਰ, ਮੀਨਾਂ ਦੇਵੀ, ਅਰਸ਼ਦੀਪ ਕੌਰ ਅਤੇ ਰਮਨਦੀਪ ਕੌਰ, ਡਰਾਈਵਰ ਬਹਾਦਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਜਿਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਕੈਂਟਰ ਚਾਲਕ ਦੇ ਖਿਲਾਫ ਥਾਣਾ ਮੂਲੇਪੁਰ ਵਿਖੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ, ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਬਲਵਿੰਦਰ ਸਿੰਘ ਕਰ ਰਹੇ ਹਨ।

 

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.