ਭਲਕੇ ਕਿਸਾਨ ਜਥੇਬੰਦੀਆਂ ਨੇ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਦਾ ਕੀਤਾ ਐਲਾਨ, ਜਾਣੋਂ ਕਿਉਂ - Ladowal toll plaza close - LADOWAL TOLL PLAZA CLOSE
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/15-06-2024/640-480-21719960-959-21719960-1718459897101.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jun 15, 2024, 7:31 PM IST
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਸਤਲੁਜ ਦਰਿਆ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਨੂੰ ਐਤਵਾਰ ਨੂੰ ਬੰਦ ਕਰਨ ਦੇ ਲਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਉਹ ਲਾਡੋਵਾਲ ਟੋਲ ਪਲਾਜ਼ਾ 'ਤੇ ਉਹਨਾਂ ਦਾ ਸਾਥ ਦੇਣ ਲਈ ਪਹੁੰਚਣ। ਇਸ ਦੌਰਾਨ ਜਥੇਬੰਦੀਆਂ ਦੇ ਆਗੂ ਨੇ ਸੋਸ਼ਲ ਮੀਡੀਆ 'ਤੇ ਆ ਕੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਇਸ ਸਬੰਧੀ ਕੋਈ ਹੱਲ ਨਹੀਂ ਕੀਤਾ ਪਰ ਅਸੀਂ ਲਾਡੋਵਾਲ ਟੋਲ ਪਲਾਜ਼ੇ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੀ ਲਗਾਤਾਰ ਮੰਗ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਸ ਟੋਲ ਪਲਾਜ਼ਾ ਦੀ ਹਾਲਤ ਖਸਤਾ ਹੈ, ਸੜਕਾਂ 'ਤੇ ਲਾਈਟ ਨਹੀਂ ਹੈ ਅਤੇ ਸੜਕਾਂ 'ਤੇ ਟੋਏ ਪਏ ਹੋਏ ਹਨ। ਉਹਨਾਂ ਕਿਹਾ ਕਿ ਅਸੀਂ ਇਸ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੇ ਹਾਂ ਤੇ ਲੋਕ ਸਾਡਾ ਵੱਧ ਤੋਂ ਵੱਧ ਸਾਥ ਦੇਣ। ਇੱਕ ਦਿਨ ਦੇ ਲਈ ਸੰਕੇਤਕ ਤੌਰ 'ਤੇ ਐਤਵਾਰ ਵਾਲੇ ਦਿਨ ਇਹ ਟੋਲ ਪਲਾਜ਼ਾ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।