ਸੀਮੈਂਟ ਫੈਕਟਰੀ ਖਿਲਾਫ ਪਿੰਡ ਵਾਸੀਆਂ ਦਾ ਪ੍ਰਦਰਸ਼ਨ, ਫੈਕਟਰੀ ਦੇ ਵਿਰੋਧ 'ਚ ਅਧਿਕਾਰੀਆਂ ਨੂੰ ਸੋਂਪਿਆ ਮੰਗ ਪੱਤਰ - cement factory in Garhshankar
🎬 Watch Now: Feature Video
Published : Feb 9, 2024, 3:42 PM IST
ਗੜ੍ਹਸ਼ੰਕਰ ਦੇ ਪਿੰਡ ਨਰਿਆਲਾ, ਬਡੋਵਾਣ, ਸਰਦੁਲਾਪੁਰ, ਗੰਧੋਵਾਲ ਆਦਿ ਪਿੰਡਾਂ ਦੀ ਜ਼ਮੀਨ 'ਤੇ ਇੱਕ ਸੀਮੈਂਟ ਫੈਕਟਰੀ ਦੇ ਲੱਗ ਰਹੇ ਪਲਾਂਟ ਦੇ ਖਿਲਾਫ ਪਿੰਡ ਵਾਸੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਇਸ ਸੀਮੈਂਟ ਫੈਕਟਰੀ ਦੇ ਲੱਗ ਰਹੇ ਪਲਾਂਟ ਦੇ ਕਾਰਨ 10 ਕਿਲੋਮੀਟਰ ਦਾ ਖੇਤਰ ਪ੍ਰਭਾਵਿਤ ਹੋਵੇਗਾ ਅਤੇ 20 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਨੁਕਸਾਨ ਝੱਲਣਾ ਪਵੇਗਾ। ਪਿੰਡ ਵਾਸੀਆਂ ਵੱਲੋਂ ਵਾਤਾਵਰਣ ਬਚਾਓ ਸੰਘਰਸ਼ ਕਮੇਟੀ ਬਣਾਈ ਗਈ ਹੈ, ਜਿਸ ਦੇ ਤਹਿਤ ਐਸਡੀਐਮ ਗੜ੍ਹਸ਼ੰਕਰ ਸ਼ਿਵ ਰਾਜ ਬੱਲ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਉੱਤੇ ਮੰਗ ਪੱਤਰ ਜਾਰੀ ਕੀਤਾ ਗਿਆ। ਵਾਤਾਵਰਣ ਬਚਾਓ ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਇੰਪੈਕਟ ਡਿਟੇਲ ਰਿਪੋਰਟ ਉਪਲੱਬਧ ਕਰਾਈ ਜਾਵੇ। 19 ਜਨਵਰੀ ਨੂੰ ਗੈਰ-ਸੰਵਿਧਾਨਕ ਤਰੀਕੇ ਨਾਲ ਕੀਤੀ ਗਈ ਪਬਲਿਕ ਜਨ ਸੁਣਵਾਈ ਨੂੰ ਰੱਦ ਕੀਤਾ ਜਾਵੇ ਅਤੇ ਮੁੜ ਤੋਂ ਲੋਕਾਂ ਦੀ ਰਾਏ ਲਈ ਜਾਵੇ। ਇਸ ਪਲਾਂਟ ਲਈ ਖਰੀਦੀ ਜ਼ਮੀਨ 'ਤੇ ਖੇਤੀ ਕੀਤੀ ਜਾ ਰਹੀ ਹੈ ਅਤੇ ਸਿੰਚਾਈ ਲਈ ਟਿਊਬਵੈੱਲ ਲੱਗੇ ਹੋਏ ਹਨ, ਇਸ ਦੇ ਆਸਪਾਸ ਸੰਘਣੀ ਆਬਾਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪਲਾਂਟ ਨੂੰ ਬਣਨ ਤੋਂ ਰੋਕਿਆ ਜਾਵੇ।