ਆਪਣੇ ਵਿਆਹ ਦੀ ਸ਼ਾਪਿੰਗ ਕਰਦਾ ਨੌਜਵਾਨ ਅਤੇ ਉਸਦਾ ਸਾਥੀ ਸੜਕ ਹਾਦਸੇ ਦਾ ਸ਼ਿਕਾਰ, ਇੱਕ ਦੀ ਹਾਲਤ ਗੰਭੀਰ - road accident
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/06-02-2024/640-480-20677856-911-20677856-1707188175218.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Feb 6, 2024, 8:29 AM IST
ਜਲਾਲਾਬਾਦ ਹਲਕੇ ਦੇ ਫਿਰੋਜ਼ਪੁਰ ਰੋਡ ਉੱਤੇ ਪੈਂਦੇ ਪਿੰਡ ਅਮੀਰ ਖਾਸ ਪੈਟਰੋਲ ਪੰਪਨ ਨਜ਼ਦੀਕ ਇੱਕ ਕਾਰ ਅਤੇ ਮੋਟਰਸਾਈਕਲ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਟੱਕਰ ਦੇ ਦੌਰਾਨ ਕਾਰ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ। ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਉੱਤੇ ਦੋ ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਵਿਆਹ ਸੀ ਅਤੇ ਉਹ ਆਪਣੇ ਘਰ ਦੇ ਪ੍ਰੋਗਰਾਮ ਲਈ ਸਨਮਾਨ ਖਰੀਦਣ ਖੁਦ ਜਲਾਲਾਬਾਦ ਪਹੁੰਚਿਆ ਸੀ। ਨੌਜਵਾਨ ਆਪਣੇ ਇੱਕ ਸਾਥੀ ਸਮੇਤ ਖਰੀਦਦਾਰੀ ਕਰਨ ਤੋਂ ਬਾਅਦ ਵਾਪਸ ਪਰਤ ਰਿਹਾ ਸੀ। ਇੰਨੇ ਵਿੱਚ ਕਾਰ ਦੇ ਨਾਲ ਉਸਦੇ ਮੋਟਰਸਾਈਕਲ ਦਾ ਭਿਆਨਕ ਐਕਸੀਡੈਂਟ ਹੋ ਗਿਆ। ਮੌਕੇ ਉੱਤੇ ਪਹੁੰਚੇ ਥਾਣਾ ਅਮੀਰ ਦੇ ਪੁਲਿਸ ਮੁਲਾਜ਼ਮ ਅਭਿਸ਼ੇਕ ਸ਼ਰਮਾ ਵੱਲੋਂ ਬੀਐਸਐਫ ਦੀ ਮਦਦ ਦੇ ਨਾਲ ਜਖਮੀਆਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।