ਫਰੀਦਕੋਟ 'ਚ ਚਲਦੀ ਕਾਰ 'ਤੇ ਡਿੱਗਾ ਦਰੱਖਤ, ਵਿਦਿਅਰਥਣ ਦੀ ਮੌਤ, ਚਾਰ ਗੰਭੀਰ ਜਖਮੀਂ - tree fell on a moving car - TREE FELL ON A MOVING CAR
🎬 Watch Now: Feature Video
Published : Jul 12, 2024, 6:01 PM IST
ਫਰੀਦਕੋਟ ਵਿੱਚ ਅੱਜ ਦਿਨ ਚੜ੍ਹਦੇ ਹੀ ਵੱਡਾ ਸੜਕੀ ਹਾਦਸਾ ਵਾਪਰਿਆ, ਜਿਸ ਵਿੱਚ ਇੱਕ 13 ਸਾਲ ਦੀ ਵਿਦਿਆਰਥਣ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਤੇ 4 ਹੋਰ ਲੋਕ ਗੰਭੀਰ ਜਖਮੀਂ ਹੋ ਗਏ। ਮਾਮਲਾ ਕੋਟਕਪੂਰਾ ਰੋਡ ਤੋਂ ਸਾਹਮਣੇ ਆਇਆ, ਜਿੱਥੇ ਜਿਲ੍ਹੇ ਦੇ ਪਿੰਡ ਸਿਵੀਆਂ ਤੋਂ ਇੱਕ ਪਰਿਵਾਰ ਆਪਣੀ ਬੱਚੀ ਦੇ ਵਜੀਫੇ ਸੰਬੰਧੀ ਹੋਣ ਵਾਲੇ ਇੱਕ ਟੈਸਟ ਲਈ ਫਰੀਦਕੋਟ ਆ ਰਿਹਾ ਸੀ, ਪਿੰਡ ਦੇ ਬੱਸ ਅੱਡੇ ਉੱਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜ੍ਹੀ ਸੀ ਅਤੇ ਉਸ ਨੇ ਵੀ ਫਰੀਦਕੋਟ ਟੈਸਟ ਦੇਣ ਜਾਣਾ ਸੀ। ਕਾਰ ਸਵਾਰ ਸ਼ਖਸ ਨੇ ਬੱਚੀ ਨੂੰ ਵੀ ਆਪਣੇ ਨਾਲ ਹੀ ਬਿਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ ਉੱਤੇ ਇੱਕ ਦਰੱਖਤ ਉਹਨਾਂ ਦੀ ਚਲਦੀ ਕਾਰ ਉੱਤੇ ਡਿੱਗ ਗਿਆ, ਜਿਸ ਕਾਰਨ ਕਾਰ ਵਿੱਚ ਸਵਾਰ 5 ਲੋਕ ਗੰਭੀਰ ਜਖਮੀਂ ਹੋ ਗਏ। ਜਿਨ੍ਹਾਂ ਨੂੰ ਸੜਕ ਸੁੱਰਖਿਆ ਫੋਰਸ ਨੇ ਲੋਕਾਂ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ। ਜ਼ਖ਼ਮਾਂ ਦੀ ਤਾਬ ਨਾਂ ਝਲਦੇ ਹੋਏ 13 ਸਾਲ ਦੀ ਸਕੂਲੀ ਵਿਦਿਆਰਥਣ ਸਹਿਜਪ੍ਰੀਤ ਕੌਰ ਨੇ ਦਮ ਤੋੜ ਦਿੱਤਾ, ਜਦੋਂ ਕਿ ਬਾਕੀ ਚਾਰ ਲੋਕਾਂ ਦਾ ਇਲਾਜ ਚੱਲ ਰਿਹਾ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।