ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਕੰਪਨੀ ਨੇ ਕੁਝ ਸਮੇਂ ਪਹਿਲਾ ਹੀ ਆਪਣੇ ਗ੍ਰਾਹਕਾਂ ਨੂੰ ਚੈਨਲ ਨਾਲ ਜੁੜਿਆ ਇੱਕ ਨਵਾਂ ਅਪਡੇਟ ਦਿੱਤਾ ਸੀ। ਇਸ ਅਪਡੇਟ 'ਚ ਬੀਟਾ ਯੂਜ਼ਰਸ ਨੂੰ ਹਾਲ ਹੀ ਵਿੱਚ ਇੱਕ ਬੱਗ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਰਕੇ ਯੂਜ਼ਰਸ ਨੂੰ ਚੈਨਲ ਸਰਚ ਕਰਨ 'ਚ ਸਮੱਸਿਆ ਆਈ ਸੀ।
ਵਟਸਐਪ ਦੇ ਇਸ ਫੀਚਰ 'ਚ ਮਿਲਿਆ ਬੱਗ: ਦੱਸ ਦਈਏ ਕਿ ਹਾਲ ਹੀ ਵਿੱਚ ਵਟਸਐਪ ਨੇ ਇੱਕ ਨਵੇਂ ਫੀਚਰ ਦੀ ਟੈਸਟਿੰਗ ਸ਼ੁਰੂ ਕੀਤੀ ਸੀ। ਇਸ ਫੀਚਰ ਦਾ ਉਦੇਸ਼ ਚੈਨਲ ਦੀ ਪੜਚੋਲ ਕਰਨ ਨੂੰ ਆਸਾਨ ਬਣਾਉਣਾ ਸੀ। ਹਾਲਾਂਕਿ, ਇਹ ਫੀਚਰ ਕੁਝ ਬੀਟਾ ਟੈਸਟਰਾਂ ਲਈ ਹੀ ਉਪਲਬਧ ਸੀ ਅਤੇ ਸੰਕੇਤ ਦਿੱਤੇ ਗਏ ਸੀ ਕਿ ਜਲਦ ਹੀ ਐਂਡਰਾਈਡ ਯੂਜ਼ਰਸ ਲਈ ਵੀ ਇਸ ਸੁਵਿਧਾ ਨੂੰ ਰੋਲਆਊਟ ਕਰ ਦਿੱਤਾ ਜਾਵੇਗਾ। ਪਰ ਹੁਣ ਪਤਾ ਲੱਗਾ ਹੈ ਕਿ ਇਸ ਫੀਚਰ 'ਚ ਬੱਗ ਮਿਲਿਆ ਹੈ। ਇਹ ਬੱਗ ਐਂਡਰਾਈਡ ਲਈ ਵਟਸਐਪ ਬੀਟਾ ਦੇ ਨਵੇਂ ਅਪਡੇਟ 'ਚ ਦਿਖਾਈ ਦਿੱਤਾ ਹੈ। ਇਸ ਬੱਗ ਕਰਕੇ ਲੋਕਾਂ ਨੂੰ ਨਵੇਂ ਚੈਨਲ ਸਰਚ ਕਰਨ 'ਚ ਮੁਸ਼ਕਿਲ ਹੋ ਰਹੀ ਹੈ।
WABetaInfo ਨੇ ਦਿੱਤੀ ਜਾਣਕਾਰੀ: WABetaInfo ਨੇ ਇਸ ਬੱਗ ਬਾਰੇ ਜਾਣਕਾਰੀ ਦਿੱਤੀ ਹੈ। WABetaInfo ਨੇ ਪੋਸਟ ਸ਼ੇਅਰ ਕਰਕੇ ਦੱਸਿਆ ਹੈ ਕਿ ਬੱਗ ਐਂਡਰਾਈਡ 2.24.11.8 ਅਪਡੇਟ ਦੇ ਲਾਈਵ ਹੋਣ ਦੀ ਟਾਈਮਲਾਈਨ ਨੂੰ ਵਧਾ ਦੇਵੇਗਾ। ਪੋਸਟ 'ਚ ਕਿਹਾ ਗਿਆ ਹੈ ਕਿ ਇਸ ਬੱਗ ਨੂੰ ਹੱਲ ਕਰਨ ਲਈ ਯੂਜ਼ਰਸ ਅਤੇ ਟੈਸਟਰਾਂ ਨੂੰ ਨਵੇਂ ਬੱਗ ਫਿਕਸ ਅਪਡੇਟ ਦਾ ਇੰਤਜ਼ਾਰ ਕਰਨਾ ਹੋਵੇਗਾ।
- ਵਟਸਐਪ ਦੇ ਇਨ੍ਹਾਂ ਯੂਜ਼ਰਸ ਲਈ ਰੋਲਆਊਟ ਹੋਇਆ ਨਵਾਂ ਫੀਚਰ, ਹੁਣ ਸਟੇਟਸ ਸ਼ੇਅਰ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Latest News
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਇੱਕ ਨਵਾਂ ਸੁਰੱਖਿਆ ਫੀਚਰ, ਹੁਣ ਇਨ੍ਹਾਂ ਡਿਵਾਈਸਾਂ 'ਤੇ ਵੀ ਲੌਕ ਕਰ ਸਕੋਗੇ ਚੈਟਾਂ - Whatsapp Latest Update
- ਵਟਸਐਪ ਨੇ ਯੂਜ਼ਰਸ ਲਈ ਪੇਸ਼ ਕੀਤਾ 'PassKey' ਫੀਚਰ, ਇਸ ਤਰ੍ਹਾਂ ਕਰ ਸਕੋਗੇ ਇਸਤੇਮਾਲ - WhatsApp PassKey Feature
ਵਟਸਐਪ ਦੇ ਨਵੇਂ ਅਪਡੇਟ ਦਾ ਉਦੇਸ਼: ਇਹ ਅਪਡੇਟ ਚੈਨਲ ਫੀਚਰ ਨੂੰ ਬਿਹਤਰ ਬਣਾਉਣ ਲਈ ਲਿਆਂਦਾ ਗਿਆ ਸੀ। ਇਸ ਅਪਡੇਟ ਦੀ ਮਦਦ ਨਾਲ ਇੱਕ ਬਿਹਤਰ 'ਅਪਡੇਟ ਟੈਬ' ਤਿਆਰ ਕਰਨਾ ਇਸ ਫੀਚਰ ਦਾ ਉਦੇਸ਼ ਹੈ। ਯੂਜ਼ਰਸ ਅਨੁਭਵ ਦੇ ਨਾਲ-ਨਾਲ ਇਹ ਵਰਜ਼ਨ ਆਪਸੀ ਤਾਲਮੇਲ ਨੂੰ ਵਧਾਏਗਾ, ਜਿਸ ਨਾਲ ਵੱਖ-ਵੱਖ ਚੈਨਲਾਂ ਨਾਲ ਇੰਟਰੈਕਟ ਕਰਨਾ ਆਸਾਨ ਹੋ ਜਾਵੇਗਾ। ਇਸ ਅਪਡੇਟ ਦੇ ਨਾਲ ਵਟਸਐਪ ਦਾ ਉਦੇਸ਼ ਚੈਨਲ ਆਪਸ਼ਨ ਨੂੰ ਟੈਬ ਦੇ ਟਾਪ 'ਤੇ ਲੈ ਕੇ ਜਾਣਾ ਵੀ ਹੈ।