ਹੈਦਰਾਬਾਦ: ਗੂਗਲ ਨੇ ਅਗਸਤ ਮਹੀਨੇ ਆਪਣੇ ਗ੍ਰਾਹਕਾਂ ਲਈ Google Pixel 9 Pro ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਇਸ ਫੋਨ ਦੀ ਸੇਲ ਡੇਟ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਫੋਨ ਨੂੰ ਤੁਸੀਂ ਚਾਰ ਕਲਰ ਆਪਸ਼ਨਾਂ ਦੇ ਨਾਲ 17 ਅਕਤੂਬਰ ਨੂੰ ਦੁਪਹਿਰ 12 ਵਜੇ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਇਸ ਫੋਨ ਦੀ ਸ਼ੁਰੂਆਤੀ ਕੀਮਤ 109,999 ਰੁਪਏ ਹੈ। ਪਹਿਲੀ ਸੇਲ ਵਿੱਚ ਕੁਝ ਆਫ਼ਰਸ ਵੀ ਦਿੱਤੇ ਜਾਣਗੇ।
Google Pixel 9 Pro ਦੀ ਕੀਮਤ: Google Pixel 9 Pro ਸਮਾਰਟਫੋਨ ਦੇ 16GB ਰੈਮ ਅਤੇ 256GB ਸਟੋਰੇਜ ਆਪਸ਼ਨ ਦੀ ਕੀਮਤ 1,09,999 ਰੁਪਏ ਹੈ। ਇਸ ਫੋਨ ਨੂੰ Hazel, Porcelain, Rose Quartz ਅਤੇ Obsidian ਕਲਰ ਆਪਸ਼ਨਾਂ ਵਿੱਚ ਖਰੀਦਿਆ ਜਾ ਸਕੇਗਾ।
Google Pixel 9 Pro ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਵਿੱਚ 6.3 ਇੰਚ ਦੀ 1.5K LTPO AMOLED ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਫੋਨ ਗੋਰਿਲਾ ਗਲਾਸ ਵਿਕਟਸ 2 ਪ੍ਰੋਟੈਕਸ਼ਨ ਦੇ ਨਾਲ ਆਉਦਾ ਹੈ। ਇਹ ਸਕ੍ਰੀਨ 'ਤੇ ਸਕ੍ਰੈਚ ਅਤੇ ਡਿੱਗਣ ਤੋਂ ਬਾਅਦ ਵੀ ਫੋਨ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗਾ। ਪ੍ਰੋਸੈਸਰ ਦੇ ਤੌਰ 'ਤੇ ਫੋਨ ਵਿੱਚ Google Tensor G4 ਚਿਪਸੈੱਟ ਦਿੱਤੀ ਗਈ ਹੈ।
Google Pixel 9 Pro ਦਾ ਕੈਮਰਾ: ਫੋਟੋਗ੍ਰਾਫ਼ੀ ਲਈ ਇਸ ਫੋਨ ਵਿੱਚ 50MP ਦਾ Samsung GN2 ਸੈਂਸਰ, 48MP ਦਾ ਅਲਟ੍ਰਾ ਵਾਈਡ ਐਂਗਲ ਕੈਮਰਾ, 48MP ਦਾ ਟੈਲੀਫੋਟੋ ਕੈਮਰਾ ਅਤੇ ਸੈਲਫ਼ੀ ਲਈ 42MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:-