ਹੈਦਰਾਬਾਦ: Motorola ਆਪਣੇ ਗ੍ਰਾਹਕਾਂ ਲਈ Motorola G04s ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਇਹ ਫੋਨ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। Motorola G04s ਸਮਾਰਟਫੋਨ ਦੀ ਹੁਣ ਲਾਂਚ ਡੇਟ ਵੀ ਸਾਹਮਣੇ ਆ ਗਈ ਹੈ। ਇਹ ਫੋਨ 30 ਮਈ ਨੂੰ ਲਾਂਚ ਕੀਤਾ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਦੇ ਫੀਚਰਸ ਦਾ ਖੁਲਾਸਾ ਹੋ ਗਿਆ ਹੈ।
Motorola G04s ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.6 ਇੰਚ ਦੀ ਪੰਚ ਹੋਲ ਡਿਸਪਲੇ ਮਿਲ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਫੋਨ ਗੋਰਿਲਾ ਗਲਾਸ 2 ਪ੍ਰੋਟੈਕਸ਼ਨ ਦੇ ਨਾਲ ਲਿਆਂਦਾ ਜਾ ਰਿਹਾ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਦਾ AI ਕੈਮਰਾ ਮਿਲ ਸਕਦਾ ਹੈ। ਇਸ ਫੋਨ ਦਾ ਭਾਰ 178.8 ਗ੍ਰਾਮ ਹੋਵੇਗਾ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਫੋਨ 102hr ਦੇ ਮੀਡੀਆ ਪਲੇਬੈਕ ਟਾਈਮ, 20hr ਦੇ ਵੀਡੀਓ ਪਲੇਬੈਕ ਅਤੇ 22hr ਦੇ ਟਾਕ ਟਾਈਮ ਦੇ ਨਾਲ ਆਉਦਾ ਹੈ। ਇਸ ਫੋਨ ਨੂੰ ਚਾਰ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ, ਕੰਪਨੀ ਨੇ ਇਸ ਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।
- Lava Yuva 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Lava Yuva 5G Launch Date
- 17 ਮਈ ਨੂੰ ਲਾਂਚ ਹੋਣ ਵਾਲਾ Samsung Galaxy F55 5G ਸਮਾਰਟਫੋਨ ਹੁਣ ਇਸ ਦਿਨ ਹੋਵੇਗਾ ਲਾਂਚ, ਜਾਣੋ ਸੇਲ ਬਾਰੇ - Samsung Galaxy F55 5G Launch Date
- Galaxy Unpacked ਇਵੈਂਟ ਦੀ ਤਰੀਕ ਆਈ ਸਾਹਮਣੇ, ਜਾਣੋ ਕੀ-ਕੁਝ ਹੋ ਸਕਦੈ ਲਾਂਚ - Galaxy Unpacked Event Date
Lava Yuva 5G ਸਮਾਰਟਫੋਨ ਦੀ ਲਾਂਚ ਡੇਟ: ਇਸ ਤੋਂ ਇਲਾਵਾ, Lava ਵੀ ਆਪਣੇ ਭਾਰਤੀ ਗ੍ਰਾਹਕਾਂ ਲਈ Lava Yuva 5G ਸਮਾਰਟਫੋਨ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਨੇ ਇਸ ਫੋਨ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। Lava Yuva 5G ਸਮਾਰਟਫੋਨ ਵੀ 30 ਮਈ ਨੂੰ ਹੀ ਦੁਪਹਿਰ 12 ਵਜੇ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਟੀਜ਼ਰ 'ਚ ਇਹ ਫੋਨ ਡਾਰਕ ਗ੍ਰੀਨ ਕਲਰ 'ਚ ਦਿਖਾਈ ਦੇ ਰਿਹਾ ਹੈ, ਜਿਸ ਤੋਂ ਉਮੀਦ ਲਗਾਈ ਜਾ ਰਹੀ ਹੈ ਕਿ ਇਹ ਫੋਨ ਡਾਰਕ ਗ੍ਰੀਨ ਕਲਰ ਦੇ ਨਾਲ ਆ ਸਕਦਾ ਹੈ।