ਹੈਦਰਾਬਾਦ: ਗੂਗਲ ਆਪਣੇ ਯੂਜ਼ਰਸ ਲਈ 'ਆਡੀਓ ਇਮੋਜੀ' ਫੀਚਰ 'ਤੇ ਕੰਮ ਕਰ ਰਿਹਾ ਹੈ। ਇਹ ਫੀਚਰ ਕਾਲਿੰਗ ਦੌਰਾਨ ਕੰਮ ਕਰੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਕਾਲ 'ਤੇ ਇਮੋਜੀ ਰਾਹੀ ਰਿਏਕਸ਼ਨ ਦੇਣ ਦੀ ਸੁਵਿਧਾ ਮਿਲੇਗੀ। ਫਿਲਹਾਲ, ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ 'ਆਡੀਓ ਇਮੋਜੀ' ਫੀਚਰ ਨੂੰ ਸਾਰਿਆਂ ਲਈ ਰੋਲਆਊਟ ਕੀਤਾ ਜਾ ਸਕਦਾ ਹੈ।
ਕਾਲ ਕਰਨ ਦਾ ਬਦਲੇਗਾ ਅਨੁਭਵ: ਗੂਗਲ ਆਪਣੇ ਯੂਜ਼ਰਸ ਲਈ 'ਆਡੀਓ ਇਮੋਜੀ' ਫੀਚਰ ਨੂੰ ਜਲਦ ਹੀ ਪੇਸ਼ ਕਰ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਕਾਲਿੰਗ ਦੌਰਾਨ ਇਮੋਜੀ ਦੇ ਰਾਹੀ ਰਿਏਕਟ ਕਰਨ ਦੀ ਸੁਵਿਧਾ ਮਿਲੇਗੀ। ਇਸ ਫੀਚਰ 'ਚ Sad, Applause, Celebrate, Laugh, Drumroll ਅਤੇ Poop ਵਰਗੇ ਇਮੋਜੀ ਸ਼ਾਮਲ ਹਨ। ਜੇਕਰ ਤੁਹਾਨੂੰ ਕੋਈ ਕਾਲ ਆਉਦੀ ਹੈ, ਤਾਂ ਤੁਸੀਂ ਇਨ੍ਹਾਂ ਇਮੋਜੀ ਦੇ ਰਾਹੀ ਰਿਏਕਟ ਕਰ ਸਕੋਗੇ। ਇਸ ਫੀਚਰ ਦਾ ਨਾਮ ਆਡੀਓ ਇਮੋਜੀ ਹੈ। ਇਨ੍ਹਾਂ ਇਮੋਜੀ ਰਾਹੀ ਜਿਹੜੀ ਵਾਈਸ ਜਨਰੇਟ ਹੋਵੇਗੀ, ਉਸਨੂੰ ਕਾਲਰ ਅਤੇ ਰਿਸੀਵਰ ਦੋਨੋ ਹੀ ਸੁਣ ਸਕਣਗੇ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਆਡੀਓ ਇਮੋਜੀ ਫੀਚਰ: ਫਿਲਹਾਲ, ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਆਡੀਓ ਇਮੋਜੀ ਫੀਚਰ ਨੂੰ ਸਾਰੇ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਫੀਚਰ 'ਤੇ ਗੂਗਲ ਨੇ ਪਿਛਲੇ ਸਾਲ ਸਤੰਬਰ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸਦੇ ਲਾਂਚ ਨੂੰ ਲੈ ਕੇ ਅਜੇ ਕੰਪਨੀ ਵੱਲੋ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
- ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ ਸ਼ੁਰੂ, ਇਸ ਦਿਨ ਤੱਕ ਪਾ ਸਕੋਗੇ ਇਨ੍ਹਾਂ ਡਿਵਾਈਸਾਂ 'ਤੇ ਡਿਸਕਾਊਂਟ - Flipkart Big Savings Days Sale
- ਅੰਗ੍ਰੇਜ਼ੀ ਬੋਲਣ 'ਚ ਆਉਦੀ ਹੈ ਮੁਸ਼ਕਿਲ, ਤਾਂ ਗੂਗਲ ਦਾ ਇਹ ਨਵਾਂ AI ਟੂਲ ਕਰੇਗਾ ਤੁਹਾਡੀ ਮਦਦ, ਇੱਥੇ ਦੇਖੋ ਕਿਵੇਂ ਕਰਨਾ ਹੈ ਇਸਤੇਮਾਲ - Speaking Practice feature
- ਵਟਸਐਪ ਯੂਜ਼ਰਸ ਨੂੰ ਮਿਲੇਗਾ ਚੈਟ ਫਿਲਟਰਿੰਗ ਫੀਚਰ, ਇੱਥੇ ਜਾਣੋ ਕੀ ਹੋਵੇਗਾ ਖਾਸ - WhatsApp Chat Filtering Feature
ਆਡੀਓ ਇਮੋਜੀ ਫੀਚਰ ਦੀ ਵਰਤੋ: ਆਡੀਓ ਇਮੋਜੀ ਫੀਚਰ ਨੂੰ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਸੈਟਿੰਗ 'ਚ ਜਾਓ ਅਤੇ ਫਿਰ ਜਨਰਲ ਸੈਕਸ਼ਨ 'ਚ ਜਾਓ, ਇੱਥੇ ਆਡੀਓ ਇਮੋਜੀ ਫੀਚਰ ਨੂੰ ਸਰਚ ਕਰੋ ਅਤੇ ਉਸ 'ਤੇ ਟੈਪ ਕਰੋ। ਇਸ ਤੋਂ ਬਾਅਦ ਤੁਹਾਡੀ ਸਕ੍ਰੀਨ 'ਤੇ ਇੱਕ ਤੈਰਦਾ ਹੋਇਆ ਇਮੋਜੀ ਆਵੇਗਾ, ਜਿਸਨੂੰ ਤੁਸੀਂ ਕਾਲਿੰਗ ਦੌਰਾਨ ਇਸਤੇਮਾਲ ਕਰ ਸਕੋਗੇ।