ਹੈਦਰਾਬਾਦ: X ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਐਲੋਨ ਮਸਕ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ X TV ਐਪ ਨੂੰ ਲਾਂਚ ਕਰਨ ਦੀ ਤਿਆਰੀ 'ਚ ਹਨ। ਕੰਪਨੀ ਦੀ ਸੀਈਓ ਲਿੰਡਾ ਯਾਕਾਰਿਨੋ ਨੇ ਇੱਕ ਪੋਸਟ ਸ਼ੇਅਰ ਕਰਕੇ ਇਸ ਬਾਰੇ ਸੰਕੇਤ ਦੇ ਦਿੱਤੇ ਹਨ।
X TV ਐਪ ਜਲਦ ਹੋ ਸਕਦਾ ਲਾਂਚ: ਕੰਪਨੀ ਦੀ ਸੀਈਓ ਲਿੰਡਾ ਯਾਕਾਰਿਨੋ ਨੇ ਪੋਸਟ ਸ਼ੇਅਰ ਕਰਕੇ X TV ਐਪ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਬਹੁਤ ਜਲਦ ਯੂਜ਼ਰਸ ਆਪਣੇ ਸਮਾਰਟ ਟੀਵੀ 'ਚ X TV ਐਪ ਦੇ ਨਾਲ ਰਿਅਲ-ਟਾਈਮ ਕੰਟੈਟ ਨੂੰ ਦੇਖ ਸਕਣਗੇ। ਯੂਜ਼ਰਸ ਵੱਡੀ ਸਕ੍ਰੀਨ 'ਤੇ ਹਾਈ ਗੁਣਵੱਤਾ ਵਾਲਾ ਕੰਟੈਟ ਦੇਖ ਸਕਣਗੇ। ਇਸਦੇ ਨਾਲ ਹੀ ਲਿੰਡਾ ਨੇ ਦੱਸਿਆ ਕਿ X ਛੋਟੀ ਤੋਂ ਵੱਡੀ ਸਕ੍ਰੀਨ ਤੱਕ ਬਦਲ ਰਿਹਾ ਹੈ। ਅਸੀ ਇਸ 'ਤੇ ਕੰਮ ਕਰ ਰਹੇ ਹਾਂ। ਲਿੰਡਾ ਨੇ ਆਉਣ ਵਾਲੇ ਐਪ ਨੂੰ ਲੈ ਕੇ ਕੁਝ ਫੀਚਰਸ ਬਾਰੇ ਵੀ ਜਾਣਕਾਰੀ ਸ਼ੇਅਰ ਕੀਤੀ ਹੈ।
-
From the small screen to the big screen X is changing everything. Soon we’ll bring real-time, engaging content to your smart TVs with the X TV App. This will be your go-to companion for a high-quality, immersive entertainment experience on a larger screen. We’re still building it… pic.twitter.com/QhG6cVDpZ8
— Linda Yaccarino (@lindayaX) April 23, 2024
X TV ਐਪ 'ਚ ਮਿਲ ਸਕਦੇ ਨੇ ਇਹ ਫੀਚਰਸ: X TV ਐਪ 'ਚ ਮਿਲਣ ਵਾਲੇ ਕੁਝ ਫੀਚਰਸ ਦੀ ਜਾਣਕਾਰੀ ਸਾਹਮਣੇ ਆ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਐਪ 'ਚ Trending Video Algorithm ਫੀਚਰ ਮਿਲੇਗਾ, ਜਿਸ ਰਾਹੀ ਯੂਜ਼ਰਸ ਮਸ਼ਹੂਰ ਕੰਟੈਟ ਨੂੰ ਲੈ ਕੇ ਹਮੇਸ਼ਾ ਅਪਡੇਟ ਰਹਿਣਗੇ। ਇਸ ਤੋਂ ਇਲਾਵਾ, AI-Powered Topics ਵੀ ਦਿੱਤਾ ਜਾ ਰਿਹਾ ਹੈ। ਇਸ ਫੀਚਰ ਰਾਹੀ X TV ਐਪ ਦੇ ਨਾਲ ਯੂਜ਼ਰਸ ਨੂੰ ਪਰਸਨਲ ਅਨੁਭਵ ਮਿਲੇਗਾ। ਐਪ 'ਚ ਯੂਜ਼ਰਸ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਸੰਗਠਿਤ ਵੀਡੀਓਜ਼ ਮਿਲਣਗੇ। Cross-Device Experience ਦੇ ਨਾਲ ਯੂਜ਼ਰਸ ਕਿਸੇ ਕੰਟੈਟ ਨੂੰ ਫੋਨ 'ਤੇ ਸ਼ੁਰੂ ਕਰ ਸਕਦੇ ਹਨ ਅਤੇ ਫਿਰ ਇਸ ਕੰਟੈਟ ਨੂੰ ਟੀਵੀ 'ਤੇ ਦੇਖ ਕੇ ਪੂਰਾ ਕਰ ਸਕਦੇ ਹਨ। Enhanced Video Search ਫੀਚਰ ਰਾਹੀ ਯੂਜ਼ਰਸ ਨੂੰ ਵੀਡੀਓ ਸਰਚ ਦੇ ਨਾਲ ਕਿਸੇ ਕੰਟੈਟ ਨੂੰ ਤੇਜ਼ੀ ਨਾਲ ਲੱਭਣ ਦੀ ਸੁਵਿਧਾ ਮਿਲੇਗੀ। Effortless Casting ਰਾਹੀ X TV ਐਪ ਦੇ ਨਾਲ ਯੂਜ਼ਰਸ ਮੋਬਾਈਲ ਡਿਵਾਈਸ ਤੋਂ ਸਿੰਪਲ ਕਾਸਟਿੰਗ ਦੇ ਨਾਲ ਵਿਗ ਸਕ੍ਰੀਨ 'ਤੇ ਆਪਣੇ ਪਸੰਦੀਦਾ ਕੰਟੈਟ ਨੂੰ ਦੇਖ ਸਕਣਗੇ। ਇਸਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ X TV app ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਰਟ ਟੀਵੀ ਸਪੋਰਟ ਦੇ ਨਾਲ ਲਿਆਂਦਾ ਜਾਵੇਗਾ।