ਹੈਦਰਾਬਾਦ: ਐਮਾਜ਼ਾਨ ਨੇ ਆਪਣੇ ਗ੍ਰਾਹਕਾਂ ਲਈ ਸਮਰ ਸੇਲ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਸੇਲ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਸੀ ਅਤੇ ਹੁਣ ਇਸ ਸੇਲ ਦੀ ਤਰੀਕ ਵੀ ਸਾਹਮਣੇ ਆ ਗਈ ਹੈ। ਭਾਰਤ 'ਚ ਐਮਾਜ਼ਾਨ ਦੀ ਗ੍ਰੇਟ ਸਮਰ ਸੇਲ 2 ਮਈ ਨੂੰ ਸ਼ੁਰੂ ਹੋ ਰਹੀ ਹੈ। ਇਸ ਸੇਲ 'ਚ ਤੁਸੀਂ ਕਈ ਡਿਵਾਈਸਾਂ ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕਦੇ ਹੋ। ਇਸ ਤੋਂ ਇਲਾਵਾ, ਐਮਾਜ਼ਾਨ ਵਾਧੂ ਛੋਟ ਦੇਣ ਲਈ ICICI ਬੈਂਕ, ਬੈਂਕ ਆਫ ਬੜੌਦਾ ਅਤੇ ਵਨ ਕਾਰਡ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਨਾਲ ਯੂਜ਼ਰਸ ਨੂੰ ਹੋਰ ਵੀ ਲਾਭ ਮਿਲ ਸਕਦੇ ਹਨ।
ਐਮਾਜ਼ਾਨ ਦੀ ਗ੍ਰੇਟ ਸਮਰ ਸੇਲ ਇਸ ਦਿਨ ਹੋਵੇਗੀ: ਐਮਾਜ਼ਾਨ ਨੇ ਆਪਣੀ ਗ੍ਰੇਟ ਸਮਰ ਸੇਲ ਲਈ ਇੱਕ ਮਾਈਕ੍ਰੋਸਾਈਟ ਤਿਆਰ ਕੀਤੀ ਹੈ, ਜੋ ਭਾਰਤੀ ਵੈੱਬਸਾਈਟ 'ਤੇ ਲਾਈਵ ਹੋ ਗਈ ਹੈ। ਇਹ ਸੇਲ 2 ਮਈ ਨੂੰ ਸ਼ੁਰੂ ਹੋਵੇਗੀ, ਜਦਕਿ ਪ੍ਰਾਈਮ ਮੈਂਬਰਸ ਇਸ ਸੇਲ ਦਾ ਅਰਲੀ ਵਰਡ ਐਕਸੈਸ 12 ਘੰਟੇ ਪਹਿਲਾ ਹੀ ਪਾ ਸਕਦੇ ਹਨ। ਡਿਸਕਾਊਂਟ ਦੀ ਗੱਲ ਕਰੀਏ, ਤਾਂ ਇਸ ਸੇਲ 'ਚ ਮੋਬਾਈਲ ਫੋਨ ਅਤੇ ਹੋਰ ਕਈ ਸਾਮਾਨ 'ਤੇ 45 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਸੇਲ ਦੌਰਾਨ ਕਈ ਵੱਡੇ ਮੋਬਾਈਲ ਬ੍ਰਾਂਡਸ ਵਨਪਲੱਸ, Redmi ਅਤੇ Realme ਦੇ ਫੋਨਾਂ ਨੂੰ ਤੁਸੀਂ ਘੱਟ ਕੀਮਤ ਦੇ ਨਾਲ ਖਰੀਦ ਸਕੋਗੇ। ਹਾਲਾਂਕਿ, ਇਸ ਸੇਲ 'ਚ ਘੱਟ ਕੀਮਤ 'ਤੇ ਮਿਲਣ ਵਾਲੀਆਂ ਡਿਵਾਈਸਾਂ ਦੀ ਪੂਰੀ ਲਿਸਟ ਅਜੇ ਸਾਹਮਣੇ ਨਹੀਂ ਆਈ ਹੈ, ਪਰ ਕਿਹਾ ਜਾ ਰਿਹਾ ਹੈ ਕਿ OnePlus 11R 5G, Redmi 13C, iQOO Z6 Lite, Realme Narzo 70 Pro 5G ਅਤੇ Redmi 12 5G ਵਰਗੇ ਫੋਨਾਂ 'ਤੇ ਛੋਟ ਮਿਲ ਸਕਦੀ ਹੈ।
ਸੇਲ ਦੌਰਾਨ ਇਨ੍ਹਾਂ ਡਿਵਾਈਸਾਂ 'ਤੇ ਡਿਸਕਾਊਂਟ: ਐਮਾਜ਼ਾਨ ਦੀ ਇਸ ਸੇਲ ਦੌਰਾਨ ਮੋਬਾਈਲ ਤੋਂ ਇਲਾਵਾ, ਲੈਪਟਾਪ, ਸਮਾਰਟਵਾਚ ਅਤੇ ਹੈੱਡਫੋਨ 'ਤੇ 75 ਫੀਸਦੀ ਤੱਕ ਦੀ ਛੋਟ ਮਿਲ ਸਕਦੀ ਹੈ। ਟੀਵੀ ਅਤੇ ਹੋਰ ਸਾਮਾਨ 'ਤੇ 65 ਫੀਸਦੀ ਦੀ ਛੋਟ ਮਿਲੇਗੀ। ਇਸ ਸੇਲ 'ਚ Sony WH-1000XM4 ਵਾਈਰਲੈਂਸ ਹੈੱਡਫੋਨ, Amazfit Active ਸਮਾਰਟਵਾਚ ਅਤੇ Apple iPad 'ਤੇ ਵੱਡੀ ਛੋਟ ਦਿੱਤੀ ਜਾਵੇਗੀ। ਇਸ ਛੋਟ 'ਤੇ ਐਮਾਜ਼ਾਨ ਇੰਡੀਆ ICICI ਬੈਂਕ, ਬੈਂਕ ਆਫ ਬੜੌਦਾ ਅਤੇ OneCard ਦੀ ਵਰਤੋਂ ਕਰਦੇ ਹੋਏ ਭੁਗਤਾਨ 'ਤੇ ਵਾਧੂ 10% ਕੈਸ਼ਬੈਕ ਆਫ਼ਰ ਕੀਤਾ ਜਾ ਰਿਹਾ ਹੈ।