ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਕੁਝ ਸ਼ਰਾਰਰਤੀ ਅਨਸਰਾਂ ਵੱਲੋਂ ਸ਼ਿਵਰਾਤਰੀ ਦੇ ਚਲਦੇ ਕੱਢੀ ਜਾ ਰਹੀ ਪ੍ਰਭਾਤ ਫੇਰੀ 'ਚ ਵੜ ਕੇ ਕੁਝ ਔਰਤਾਂ ਨਾਲ ਛੇੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤਹਿਤ ਥਾਣਾ ਛੇਹਰਟਾ ਦੇ ਅਧੀਨ ਅੱਜ ਸਵੇਰੇ ਸ਼ਿਵਰਾਤਰੀ ਨੂੰ ਲੈ ਕੇ ਇੱਕ ਪ੍ਰਭਾਤ ਫੇਰੀ ਕੱਢੀ ਜਾ ਰਹੀ ਸੀ। ਜਿਸ ਵਿੱਚ ਕੁਝ ਮਨਚਲੇ ਨੌਜਵਾਨਾਂ ਵੱਲੋਂ ਪ੍ਰਭਾਤ ਫੇਰੀ ਨਾਲ ਜਾ ਰਹੀਆਂ ਮਹਿਲਾਵਾਂ ਦੇ ਨਾਲ ਛੇੜਖਾਨੀ ਕੀਤੀ ਗਈ। ਜਦੋਂ ਇਸ ਦਾ ਵਿਰੋਧ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਤੇ ਉਹਨਾਂ ਨੂੰ ਨੌਜਵਾਨਾਂ ਵੱਲੋਂ ਉਹਨਾਂ ਤੇ ਤੇਜ਼ ਦਾ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਬਦਮਾਸ਼ਾਂ ਨੇ ਘਰ ਵੱੜ ਕੇ ਕੀਤਾ ਹਮਲਾ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਮਨ ਰਮੀ ਨੇ ਕਿਹਾ ਕਿ ਮੇਰੀ ਪਤਨੀ ਇਸ ਇਲਾਕ਼ੇ ਦੀ ਕੌਂਸਲਰ ਹੈ ਸਾਡੇ ਛੇਹਰਟਾ ਚੌਂਕ 'ਚ ਪ੍ਰਭਾਤ ਵੇਰੀ ਜਾ ਰਹੀ ਸੀ ਰੂਟੀਨ ਦੀ ਤਰ੍ਹਾਂ ਨਿਕਲਦੀ ਸ਼ਿਵਰਾਤਰੀ ਨੂੰ ਲੈਕੇ ਉਸ ਵਿੱਚ ਦੋ ਮਨਚਲੇ ਨੌਜਵਾਨਾਂ ਵੱਲੋਂ ਛੇੜਖਾਨੀ ਕੀਤੀ ਗਈ। ਜਦੋਂ ਮੰਦਿਰ ਕਮੇਟੀ ਦੇ ਪ੍ਰਬੰਧਕਾ ਵੱਲੋ ਉਹਨਾਂ ਨੂੰ ਤਿੰਨ ਵਾਰੀ ਰੋਕਿਆ ਤੇ ਉਹ ਨਹੀਂ ਰੁਕੇ। ਉਹਨਾਂ ਦੱਸਿਆ ਕਿ ਨੋਜਵਾਨ ਨੇ ਸਾਡੇ ਘਰ ਆ ਕੇ ਇੱਟ ਰੋਡ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦਾ ਬੋਲਿਆ।ਇਥੋਂ ਤੱਕ ਕਿ ਦਾਤਰ ਵੀ ਘਰ ਦੇ ਗੇਟ ਉੱਤੇ ਮਾਰੇ। ਉਹਨਾਂ ਕਿਹਾ ਕਿ ਉਹ ਜੇ ਨਾ ਮੰਦਿਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਅੰਦਰ ਵਾੜਦਾ ਅੱਜ ਉਹਨਾਂ ਨੂੰ ਮਾਰ ਦੇਣਾ ਸੀ।
ਪੁਲਿਸ ਨਹੀਂ ਕਰ ਰਹੀ ਕਾਰਵਾਈ: ਇਸ ਮੌਕੇ ਉਹਨਾਂ ਕਿਹਾ ਕਿ ਪੁਲਿਸ ਦੀ ਜਿੰਮੇਵਾਰੀ ਹੈ ਕਿ ਕਾਰਵਾਈ ਕਰੇ ਪਰ ਪੁਲਿਸ ਬਸ ਮੁਹ ਦੇਖ ਰਹੀ ਹੈ। ਪੁਲਿਸ ਵੈਰੀਫਾਈ ਕਰੇ ਕੌਣ ਲੋਕ ਸਨ, ਅਸੀਂ ਵੀਡੀਓ ਸੀਸੀਟੀਵੀ ਉਹਨਾਂ ਨੂੰ ਦੇ ਦਿੱਤੀ ਹੈ। ਪਰ ਪ੍ਰਸ਼ਾਸਨ ਨਾਂ ਦੀ ਚੀਜ਼ ਹੀ ਨਹੀਂ ਰਹੀ ਕਿਊਂਕਿ ਇਹ ਪੁਲਿਸ ਵਾਲੇ ਇਕ ਦੁਜੇ ਦਾ ਮੁੰਹ ਦੇਖ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ 40 ਸਾਲ ਤੋਂ ਇਹ ਯਾਤਰਾ ਨਿਕਲਦੀ ਆਈ ਹੈ। ਕਦੇ ਅਜਿਹਾ ਨਹੀਂ ਹੋਇਆ ਪਰ ਅੱਜ ਇਹ ਸਭ ਗਲਤ ਹਰਕਤ ਦਾ ਮਾਮਲਾ ਹੋਇਆ ਹੈ ਪਰ ਕੋਈ ਕਾਰਵਾਈ ਨਹੀਂ।
ਧਰਨਾ ਦੇ ਰਹੇ ਲੋਕਾਂ ਨੇ ਕਿਹਾ ਕਿ ਜਦੋਂ ਦੀ ਸਰਕਾਰ ਬਣੀ ਹੈ ਬੇੜਾ ਗਰ ਕਰਕੇ ਰੱਖ ਦਿੱਤਾ ਹੈ ਉਹਨਾਂ ਕਿਹਾ ਕਿ ਆਏ ਦਿਨ ਵਾਰਦਾਤਾਂ ਹੋ ਰਹੀਆਂ ਹਨ। ਗੋਲੀਆਂ ਚੱਲਦੀਆਂ ਪਈਆਂ ਹਨ ਕਤਲ ਹੋ ਰਹੇ ਹਨ। ਪਰ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ । ਉਹਨਾਂ ਕਿਹਾ ਕਿ ਜਦੋਂ ਅਸੀਂ ਪੁਲਿਸ ਥਾਣੇ ਫੋਨ ਕੀਤਾ ਤੇ ਡੇਢ ਘੰਟੇ ਬਾਅਦ ਪੁਲਿਸ ਅਧਿਕਾਰੀ ਪੁੱਜੇ ਉਹਨਾਂ ਕਿਹਾ ਕਿ ਅਸੀਂ ਕਈ ਪੁਲਿਸ ਦੇ ਅਲੱਗ ਅਧਿਕਾਰੀਆਂ ਨੂੰ ਫੋਨ ਕੀਤਾ। ਪਰ ਕਿਸੇ ਨੇ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਉਹਨਾਂ ਕਿਹਾ ਸੀ ਅਸੀਂ ਪੁਲਿਸ ਪ੍ਰਸ਼ਾਸਨ ਕੋ ਮੰਗ ਕਰਦੇ ਹਨ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੀਸੀਟੀਵੀ ਫੁਟੇ ਮਿਲੀ ਹੈ ਅਸੀਂ ਜਾਂਚ ਕਰ ਰਹੇ ਹਾਂ ਦੋਸ਼ੀਆਂ ਦੀ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਕਿਸੇ ਨੂੰ ਵੀ ਧਾਰਮਿਕ ਭਾਵਨਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।