ਹੈਦਰਾਬਾਦ ਡੈਸਕ: ਤੁਸੀਂ ਫਿਲਮਾਂ ਵਿੱਚ ਗੈਂਗਸਟਰਾਂ ਦੀਆਂ ਕਹਾਣੀਆਂ ਅਕਸਰ ਦੇਖੀਆਂ ਹੋਣਗੀਆਂ, ਬਿਲਕੁਲ ਉਸੇ ਅੰਦਾਜ਼ ਵਿੱਚ ਪੰਜਾਬ ਵਿੱਚ ਗੈਂਗ ਵਾਰ ਚੱਲਦੀ ਹੈ। ਇਹ ਸਮਾਂ ਹੈ ਆਪਣੇ ਆਪ ਨੂੰ ਨੰਬਰ ਇਕ ਉੱਤੇ ਦਿਖਾਉਣ ਦਾ ਹੈ। ਭਾਵੇਂ ਪੰਜਾਬ ਵਿੱਚ ਕਈ ਗੈਂਗ ਹਨ ਪਰ ਲਾਰੈਂਸ ਬਿਸ਼ਨੋਈ, ਬੰਬੀਹਾ ਅਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਦਾ ਬਹੁਤ ਖੌਫ਼ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਇਨ੍ਹਾਂ ਗੈਂਗਸਟਰਾਂ ਨੇ ਵਿਦੇਸ਼ਾਂ ਤੱਕ ਆਪਣਾ ਨੈੱਟਵਰਕ ਫੈਲਾ ਲਿਆ ਹੈ।ਸੂਤਰਾਂ ਮੁਤਾਬਿਕ ਭਾਵੇਂ ਪੰਜਾਬ ਦੇ ਇਹ ਸਾਰੇ ਗੈਂਗਸਟਰ ਆਪਣੇ ਕਾਲੇ ਕਾਰੋਬਾਰਾਂ ਰਾਹੀਂ ਕਰੋੜਾਂ ਰੁਪਏ ਦੇ ਮਾਲਕ ਬਣ ਚੁੱਕੇ ਹਨ ਪਰ ਇਨ੍ਹਾਂ ਸਾਰੇ ਗੈਂਗਸਟਰਾਂ ਵਿੱਚੋਂ ਸਭ ਤੋਂ ਅਮੀਰ ਜੱਗੂ ਭਗਵਾਨਪੁਰੀਆ ਹੈ।
![WHO IS JAGGU BHAGWANPURIA](https://etvbharatimages.akamaized.net/etvbharat/prod-images/03-09-2024/22367674__thumbnail_16x9_pppz.jpg)
ਪੰਜਾਬ ਦੇ ਸਭ ਤੋਂ ਅਮੀਰ ਗੈਂਗਸਟਰ ਦੀ ਕਹਾਣੀ
ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ। ਜਦੋਂ ਉਹ ਪੈਦਾ ਹੋਇਆ ਤਾਂ ਉਸ ਦੇ ਮਾਤਾ-ਪਿਤਾ ਨੇ ਉਸ ਦਾ ਨਾਮ ਜਸਪ੍ਰੀਤ ਸਿੰਘ ਰੱਖਿਆ। ਜੱਗੂ ਕਬੱਡੀ ਦਾ ਚੰਗਾ ਖਿਡਾਰੀ ਸੀ। ਉਹ ਬਹੁਤ ਸਾਰੇ ਖਿਡਾਰੀਆਂ ਅਤੇ ਕਬੱਡੀ ਪ੍ਰੇਮੀਆਂ ਲਈ ਯੂਥ ਆਈਕਨ ਹੈ ਪਰ ਉਹ ਅਪਰਾਧ ਦੀ ਦੁਨੀਆ ਵਿਚ ਦਿਲਚਸਪੀ ਰੱਖਦਾ-ਰੱਖਦਾ ਖੁਦ ਇੱਕ ਅਪਰਾਧੀ ਬਣ ਗਿਆ। ਜਿਵੇਂ-ਜਿਵੇਂ ਉਹ ਵੱਡਾ ਹੋਇਆ, ਉਹ ਅਪਰਾਧ ਦੀ ਦੁਨੀਆ ਵਿੱਚ ਸ਼ਾਮਿਲ ਹੋਣ ਲੱਗਾ ਅਤੇ ਫਿਰ ਆਪਣਾ ਨਾਮ ਬਦਲ ਕੇ ਜੱਗੂ ਭਗਵਾਨਪੁਰੀਆ ਰੱਖ ਲਿਆ।
![WHO IS JAGGU BHAGWANPURIA](https://etvbharatimages.akamaized.net/etvbharat/prod-images/03-09-2024/22367674__thumbnail_16x9_ppptt.jpg)
ਉਹ ਆਪਣੇ ਪਿੰਡ ਦੇ ਨਾਂ ਭਗਵਾਨਪੁਰ ਦੇ ਨਾਲ ਆਪਣਾ ਨਾਂ ਜੋੜ ਕੇ ਗੈਂਗਸਟਰ ਦੀ ਦੁਨੀਆ ਵਿੱਚ ਦਾਖਲ ਹੋਇਆ। ਉਹ ਪੰਜਾਬ ਦੇ ਗੁਰੀ ਨਾਂ ਦੇ ਗੈਂਗਸਟਰ ਨਾਲ ਕੰਮ ਕਰਨ ਲੱਗਿਆ। ਪਹਿਲ਼ਾਂ ਉਸ ਨੇ ਲੁੱਟ-ਖੋਹ, ਕੁੱਟਮਾਰ ਅਤੇ ਜਬਰੀ ਵਸੂਲੀ ਦੀਆਂ ਛੋਟੀਆਂ-ਮੋਟੀਆਂ ਬਾਰਦਾਤਾਂ ਨੂੰ ਕਰਦਾ ਅੱਗੇ ਵਧਦਾ ਗਿਆ। ਇਸ ਤੋਂ ਬਾਅਦ ਜੱਗੂ ਨੇ ਪੈਸੇ ਲੈ ਕੇ ਕਤਲ ਕਰਵਾਉਣੇ ਸ਼ੁਰੂ ਕਰ ਦਿੱਤੇ। ਯਾਨੀ ਕਿ ਉਹ ਦੂਜਿਆਂ ਦੇ ਨਾਂ 'ਤੇ ਸੁਪਾਰੀ ਲੈ ਕੇ ਕਤਲ ਕਰਵਾ ਲੈਂਦਾ ਸੀ। ਇਸ ਕੰਮ ਵਿਚ ਉਸ ਨੂੰ ਕਾਫੀ ਪੈਸਾ ਮਿਲਣ ਲੱਗਾ। ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਗੈਂਗ ਪੰਜਾਬ ਦਾ ਜਾਣਿਆ-ਪਛਾਣਿਆ ਨਾਮ ਹੈ।
![WHO IS JAGGU BHAGWANPURIA](https://etvbharatimages.akamaized.net/etvbharat/prod-images/03-09-2024/22367674__thumbnail_16x9_pppss.jpg)
ਹਥਿਆਰਾਂ ਦੀ ਸਪਲਾਈ ਦਾ ਸਭ ਤੋਂ ਵੱਡਾ ਨੈੱਟਵਰਕ
ਜੱਗੂ ਭਗਵਾਨਪੁਰੀਆ ਨੇ ਵੀ ਆਪਣਾ ਵੱਡਾ ਨੈੱਟਵਰ ਬਣਾ ਲਿਆ ਸੀ। ਹੁਣ ਪੰਜਾਬ ਤੋਂ ਇਲਾਵਾ ਜੱਗੂ ਦੇ ਕੁਨੈਕਸ਼ਨ ਰਾਜਸਥਾਨ ਅਤੇ ਮੱਧ ਪ੍ਰਦੇਸ਼, ਦਿੱਲੀ, ਹਰਿਆਣਾ ਤੋਂ ਇਲਾਵਾ ਵਿਦੇਸ਼ਾਂ ਤੱਕ ਵੀ ਪਹੁੰਚ ਗਏ ਹਨ। ਜੱਗੂ ਦਾ ਮਕਸਦ ਵੱਧ ਤੋਂ ਵੱਧ ਪੈਸਾ ਕਮਾਉਣਾ ਸੀ। ਕਈ ਸ਼ਾਰਪ ਸ਼ੂਟਰ ਉਸ ਦੇ ਗਿਰੋਹ ਵਿਚ ਸ਼ਾਮਿਲ ਹੋ ਗਏ ਸਨ। ਉਹ ਪੈਸਿਆਂ ਲਈ ਕਿਸੇ ਨੂੰ ਵੀ ਮਾਰ ਸਕਦਾ ਸੀ। ਸੁਪਾਰੀ ਲੈਣ ਤੋਂ ਬਾਅਦ ਜੱਗੂ ਨੇ ਹਥਿਆਰਾਂ ਦੀ ਸਪਲਾਈ ਵਿੱਚ ਵੀ ਹੱਥ ਅਜ਼ਮਾਇਆ। ਜੱਗੂ ਭਗਵਾਨਪੁਰੀਆ ਨੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਸਪਲਾਈ ਕਰਕੇ ਦੇਸ਼ ਵਿੱਚ ਲਿਆ ਕੇ ਦੂਜੇ ਗੈਂਗਸਟਰਾਂ ਨੂੰ ਮਹਿੰਗੇ ਭਾਅ ਵੇਚਣੇ ਸ਼ੁਰੂ ਕਰ ਦਿੱਤੇ ਸਨ। ਇਸ ਕੰਮ ਵਿਚ ਉਹ ਕਾਫੀ ਕਮਾਈ ਕਰਦਾ ਸੀ। ਜੱਗੂ ਭਗਵਾਨਪੁਰੀਆ ਦਾ ਉੱਤਰੀ ਭਾਰਤ ਵਿੱਚ ਹਥਿਆਰਾਂ ਦੇ ਨੈੱਟਵਰ ਦਾ ਸਭ ਤੋਂ ਵੱਡਾ ਕਾਰੋਬਾਰ ਹੈ।
![WHO IS JAGGU BHAGWANPURIA](https://etvbharatimages.akamaized.net/etvbharat/prod-images/03-09-2024/22367674__thumbnail_16x9_pppx.jpg)
ਲਾਰੈਂਸ ਦੇ ਗੈਂਗ ਨੂੰ ਹਥਿਆਰ ਸਪਲਾਈ ਕਰਨਾ
ਜੱਗੂ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਵੀ ਸਪਲਾਈ ਕੀਤੇ ਸਨ। ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਹਥਿਆਰਾਂ ਦੀ ਸਪਲਾਈ ਤੋਂ ਲੈ ਕੇ ਗੱਡੀਆਂ ਮੁਹੱਈਆ ਕਰਵਾਉਣ ਤੱਕ ਸਭ ਕੁਝ ਜੱਗੂ ਭਗਵਾਨਪੁਰੀਆ ਦੇ ਗੈਂਗ ਨੇ ਕੀਤਾ ਸੀ। ਰਿਪੋਰਟਾਂ ਮੁਤਾਬਕ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਗੈਂਗ ਨੂੰ ਆਧੁਨਿਕ ਹਥਿਆਰ ਸਪਲਾਈ ਕਰਦਾ ਸੀ ਪਰ ਬਦਲੇ 'ਚ ਹਰ ਹਥਿਆਰ ਦੇ ਘੱਟੋ-ਘੱਟ 5 ਲੱਖ ਰੁਪਏ ਲਏ ਜਾਂਦੇ ਸਨ ਜੋ ਕਿ ਬਹੁਤ ਜ਼ਿਆਦਾ ਰਕਮ ਸੀ। ਸਿੱਧ ਮੂਸੇਵਾਲਾ ਕੇਸ ਤੋਂ ਬਾਅਦ ਹਥਿਆਰਾਂ ਲਈ ਪੈਸਿਆਂ ਨੂੰ ਲੈ ਕੇ ਦੋ ਗਿਰੋਹਾਂ ਵਿੱਚ ਲੜਾਈ ਸ਼ੁਰੂ ਹੋ ਗਈ ਸੀ। ਲਾਰੈਂਸ ਬਿਸ਼ਨੋਈ ਗੈਂਗ ਨੂੰ ਸ਼ੱਕ ਸੀ ਕਿ ਜੱਗੂ ਭਗਵਾਨਪੁਰੀਆ ਪੈਸਿਆਂ ਲਈ ਆਪਣੇ ਵਿਰੋਧੀ ਗਿਰੋਹ ਨੂੰ ਹਥਿਆਰ ਵੀ ਮੁਹੱਈਆ ਕਰਵਾ ਰਿਹਾ ਸੀ। ਉਸਨੂੰ ਪੰਜਾਬ ਦਾ ਸੁਪਾਰੀ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਜੱਗੂ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਸੀ।
![WHO IS JAGGU BHAGWANPURIA](https://etvbharatimages.akamaized.net/etvbharat/prod-images/03-09-2024/22367674__thumbnail_16x9_pppdd.jpg)
ਨਸ਼ੇ ਦੀ ਸਪਲਾਈ ਤੋਂ ਕਮਾਏ ਅਰਬਾਂ ਰੁਪਏ
ਇੰਨਾ ਹੀ ਨਹੀਂ ਜੱਗੂ ਭਗਵਾਨਪੁਰੀਆ ਨਸ਼ੇ ਦਾ ਕਾਰੋਬਾਰ ਵੀ ਕਰਦਾ ਹੈ। ਜੱਗੂ ਦੇ ਗੈਂਗ ਨੇ ਪੰਜਾਬ ਦੇ ਹਰ ਖੇਤਰ 'ਚ ਨਸ਼ਾ ਸਪਲਾਈ ਕਰਨ 'ਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ, ਜਦਕਿ ਲਾਰੈਂਸ ਗੈਂਗ ਇਸ ਦੇ ਖਿਲਾਫ ਹੈ। ਇਹ ਵੀ ਦੋਵਾਂ ਵਿਚਾਲੇ ਤਕਰਾਰ ਦਾ ਵੱਡਾ ਕਾਰਨ ਸੀ। ਇੱਥੋਂ ਤੱਕ ਕਿ ਜਦੋਂ ਪੰਜਾਬ ਵਿੱਚ ਤਰਨਤਾਰਨ ਦੀ ਗੋਇੰਦਵਾਲਾ ਜੇਲ੍ਹ ਵਿੱਚ ਹੋਏ ਦੋ ਕਤਲਾਂ ਦੀ ਜ਼ਿੰਮੇਵਾਰੀ ਲਾਰੈਂਸ ਦੇ ਸਾਥੀ ਗੋਲਡੀ ਬਰਾੜ ਨੇ ਲਈ ਸੀ ਤਾਂ ਉਸ ਪੋਸਟ ਵਿੱਚ ਜੱਗੂ ਭਗਵਾਨਪੁਰੀਆ ਦੇ ਨਸ਼ਿਆਂ ਦੇ ਕਾਰੋਬਾਰ ਦਾ ਵੀ ਜ਼ਿਕਰ ਕੀਤਾ ਸੀ। ਜੱਗੂ ਨੇ ਡਰੱਗ ਸਪਲਾਈ ਤੋਂ ਵੀ ਕਰੋੜਾਂ ਰੁਪਏ ਕਮਾਏ ਹਨ।
![WHO IS JAGGU BHAGWANPURIA](https://etvbharatimages.akamaized.net/etvbharat/prod-images/03-09-2024/22367674__thumbnail_16x9_ppp.jpg)
ਜੇਲ 'ਚ ਰਹਿੰਦਿਆਂ ਬਣਾਇਆ ਵੱਡਾ ਨੈੱਟਵਰਕ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੱਗੂ ਸਾਲਾਂ ਤੋਂ ਤਿਹਾੜ ਜੇਲ 'ਚ ਬੰਦ ਹੈ ਅਤੇ ਇਹ ਸਾਰਾ ਨੈੱਟਵਰ ਉਹ ਜੇਲ ਦੇ ਅੰਦਰੋਂ ਹੀ ਚਲਾ ਰਿਹਾ ਹੈ। ਉਸ ਦੇ ਗੁਰਗੇ ਦੇਸ਼ ਭਰ ਵਿਚ ਫੈਲੇ ਹੋਏ ਹਨ। ਜੇਲ੍ਹ ਦੇ ਅੰਦਰ ਰਹਿੰਦਿਆਂ ਉਸ ਨੂੰ ਹਥਿਆਰਾਂ ਦਾ ਵੱਡਾ ਭੰਡਾਰ ਮਿਲਦਾ ਹੈ। ਕਾਂਟਰੈਕਟ ਕਿਿਲੰਗ ਜੇਲ੍ਹ ਦੇ ਅੰਦਰੋਂ ਹੁੰਦੀ ਹੈ ਅਤੇ ਨਸ਼ੇ ਦੀ ਸਪਲਾਈ ਦਾ ਕਾਰੋਬਾਰ ਤਿਹਾੜ ਦੀ ਚਾਰਦੀਵਾਰੀ ਤੋਂ ਹੀ ਹੁੰਦਾ ਹੈ।
![WHO IS JAGGU BHAGWANPURIA](https://etvbharatimages.akamaized.net/etvbharat/prod-images/03-09-2024/22367674__thumbnail_16x9_pppa.jpg)
ਜੱਗੂ ਦੇ ਵੱਡੇ ਲੀਡਰਾਂ ਨਾਲ ਸਬੰਧ
ਇਸ ਗੈਂਗਸਟਰ ਦੀ ਜਾਇਦਾਦ ਅਰਬਾਂ ਰੁਪਏ ਦੀ ਹੈ। ਕੁਝ ਸਾਲਾਂ ਵਿੱਚ ਹੀ ਉਹ ਪੰਜਾਬ ਦਾ ਸਭ ਤੋਂ ਅਮੀਰ ਗੈਂਗਸਟਰ ਬਣ ਗਿਆ ਹੈ। ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਦਾ ਇੱਕ ਸਾਧਾਰਨ ਮੁੰਡਾ ਆਪਣੇ ਆਪ ਨੂੰ ਜੁਰਮ ਦੀ ਦੁਨੀਆ ਦਾ ਬੇਦਾਗ ਬਾਦਸ਼ਾਹ ਸਮਝਦਾ ਹੈ। ਜੱਗੂ ਖਿਲਾਫ 150 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਸ ਦੇ ਕਈ ਵੱਡੇ ਨੇਤਾਵਾਂ ਨਾਲ ਵੀ ਸਬੰਧ ਹਨ। ਮੰਨਿਆ ਜਾ ਰਿਹਾ ਹੈ ਕਿ ਸਿਆਸਤਦਾਨਾਂ ਨਾਲ ਸਬੰਧਾਂ ਕਾਰਨ ਉਹ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਵੱਡੇ ਅਪਰਾਧ ਕਰ ਰਿਹਾ ਹੈ।ਜਿਸ ਨੂੰ ਲੈ ਬਿਕਰਮ ਮਜੀਠੀਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ।
![WHO IS JAGGU BHAGWANPURIA](https://etvbharatimages.akamaized.net/etvbharat/prod-images/03-09-2024/22367674__thumbnail_16x9_pppqq.jpg)
ਜੱਗੂ ਤੇ ਲਾਰੈਂਸ ਬਣੇ ਜਾਨੀ ਦੁਸ਼ਮਣ
ਲਾਰੈਂਸ ਬਿਸ਼ਨੋਈ ਗੈਂਗ ਤੋਂ ਬਾਅਦ ਜੱਗੂ ਭਗਵਾਨਪੁਰੀਆ ਗੈਂਗ ਵੀ ਇਸ ਸੀਨ 'ਚ ਆ ਗਿਆ ਹੈ, ਜਿਸ ਨੇ ਇਸ ਪੂਰੇ ਮਾਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਵੀ ਲਿਖੀ ਹੈ। ਜੱਗੂ ਭਗਵਾਨਪੁਰੀਆ ਗੈਂਗ ਨੇ ਸੋਸ਼ਲ ਮੀਡੀਆ 'ਤੇ ਲਿਿਖਆ- ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੈਨੇਡਾ ਦੇ ਵਿਨੀਪੈਗ ਵਿੱਚ ਹੋਏ ਸੁੱਖਾ ਦੁੱਨੇਕੇ ਦੇ ਕਤਲ ਦੀ ਜ਼ਿੰਮੇਵਾਰੀ ਮੈਂ ਜੱਗੂ ਭਗਵਾਨਪੁਰ, ਦਰਮਨ ਕਾਹਲੋਂ ਅਤੇ ਅੰਮ੍ਰਿਤ ਬੱਲ ਲੈਣਗੇ।
![WHO IS JAGGU BHAGWANPURIA](https://etvbharatimages.akamaized.net/etvbharat/prod-images/03-09-2024/22367674__thumbnail_16x9_pppcc.jpg)
ਸਾਡੇ ਭਰਾਵਾਂ ਨੇ ਇਹ ਕੰਮ ਕੀਤਾ ਹੈ। ਅਸੀਂ ਆਪਣੇ ਭਰਾ ਸੰਦੀਪ ਨੰਗਲ ਅੰਬੀਆ ਦੇ ਕਤਲ ਦਾ ਬਦਲਾ ਲੈ ਲਿਆ ਹੈ। ਇਸ ਤੋਂ ਪਹਿਲਾਂ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੋਸਤ ਸਨ, ਪਰ ਹੁਣ ਉਨ੍ਹਾਂ ਦੇ ਰਾਹ ਵੱਖਰੇ ਹਨ।ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਜੱਗੂ 'ਤੇ ਇਲਜ਼ਾਮ ਲਾਇਆ ਸੀ ਕਿ ਜੱਗੂ ਨੇ ਹੀ ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਦੇ ਦੋ ਕਾਤਲਾਂ ਦਾ ਸੁਰਾਗ ਦਿੱਤਾ ਸੀ।
![WHO IS JAGGU BHAGWANPURIA](https://etvbharatimages.akamaized.net/etvbharat/prod-images/03-09-2024/22367674__thumbnail_16x9_ppps.jpg)
2015 ਤੋਂ ਜੇਲ੍ਹ 'ਚ ਹੈ ਜੱਗੂ ਭਗਵਾਨਪੁਰੀਆ
ਜੱਗੂ ਭਗਵਾਨ ਪੁਰੀਆ 2015 ਤੋਂ ਜੇਲ੍ਹ ਵਿੱਚ ਹੈ। 2020 ਵਿੱਚ, ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਉਸਨੂੰ ਨਸ਼ਾ ਤਸਕਰੀ ਅਤੇ ਅਸਲਾ ਐਕਟ ਦੇ ਕੇਸਾਂ ਵਿੱਚ 12 ਸਾਲ ਕੈਦ ਦੀ ਸਜ਼ਾ ਸੁਣਾਈ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੌਰਾਨ ਵੀ ਗੈਂਗਸਟਰ ਜੱਗੂ ਦਾ ਨਾਂ ਵੀ ਸੁਰਖੀਆਂ ਵਿੱਚ ਆਇਆ ਸੀ। ਕਤਲ ਕੇਸ ਦੌਰਾਨ ਮੁਲਜ਼ਮ ਲਾਰੈਂਸ ਦੇ ਨਾਲ ਤਿਹਾੜ ਜੇਲ੍ਹ ਵਿੱਚ ਬੰਦ ਸੀ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਜਿਸ ਵਿਚ ਉਸ ਨੇ ਲਾਰੈਂਸ ਅਤੇ ਗੋਲਡੀ ਬਰਾੜ ਵਿਚਕਾਰ ਹੋਈ ਫੋਨ 'ਤੇ ਹੋਈ ਗੱਲਬਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਲਾਰੈਂਸ ਅਤੇ ਜੱਗੂ ਦੋਵੇਂ ਜਾਨੀ ਦੁਸ਼ਮਣ ਬਣਗੇ।
![WHO IS JAGGU BHAGWANPURIA](https://etvbharatimages.akamaized.net/etvbharat/prod-images/03-09-2024/22367674__ttthumbnail_16x9_ppp.jpg)
- ਪੰਜਾਬ ਵਿਧਾਨ ਸਭਾ 'ਚ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ: ਜੰਮ ਕੇ ਵਰ੍ਹੇ ਵਿਰੋਧੀ, ਬੋਲੇ- ਡੀਜੀਪੀ ਬੋਲਿਆ ਝੂਠ, ਅਸਤੀਫਾ ਦੇਵੇ ਮੁੱਖ ਮੰਤਰੀ - Lawrence Bishnoi interview case
- ਫ਼ਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ਨੇੜੇ ਗੋਲੀਬਾਰੀ: ਤਿੰਨ ਦੀ ਮੌਤ, ਇੱਕ ਜ਼ਖ਼ਮੀ, ਮਰਨ ਵਾਲਿਆਂ ਵਿੱਚ ਭਰਾ, ਭੈਣ 'ਤੇ ਪਿਤਾ ਸ਼ਾਮਲ - Firing in Ferozepur
- ਘਰ ਦੇ ਬਾਹਰ ਹੋਈ ਫਾਈਰਿੰਗ ਨੂੰ ਲੈ ਕੇ ਪੰਜਾਬੀ ਗਾਇਕ ਏਪੀ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸਟੋਰੀ, ਕਿਹਾ... - AP Dhillon on Firing Case