ETV Bharat / state

ਬਠਿੰਡਾ ਡੱਬਵਾਲੀ ਹਾਈਵੇਅ ’ਤੇ ਧੁੰਦ ਦਾ ਕਹਿਰ, 6 ਵਾਹਨ ਆਪਸ ਵਿੱਚ ਟਕਰਾਏ, ਜਾਨੀ ਨੁਕਸਾਨ ਤੋਂ ਰਿਹਾ ਬਚਾਅ - FIRST FOG OF WINTER SEASON

ਪੰਜਾਬ 'ਚ ਪਈ ਸੰਘਣੀ ਧੁੰਦ ਕਾਰਨ ਬਠਿੰਡਾ ਹਾਈਵੇਅ 'ਤੇ ਕਈ ਵਾਹਨ ਆਪਸ 'ਚ ਟਕਰਾਅ ਗਏ ਅਤੇ ਕਈ ਵਾਹਨ ਨੁਕਸਾਨੇ ਗਏ।

vehicles collided on Bathinda Dabwali national highway due to first fog of winter season
ਬਠਿੰਡਾ ਡੱਬਵਾਲੀ ਹਾਈਵੇਅ ’ਤੇ ਧੁੰਦ ਦਾ ਕਹਿਰ, 6 ਵਾਹਨ ਆਪਸ ਵਿੱਚ ਟਕਰਾਏ, ਜਾਨੀ ਨੁਕਸਾਨ ਤੋਂ ਰਿਹਾ ਬਚਾਅ (ਈਟੀਵੀ ਭਾਰਤ (ਬਠਿੰਡਾ ਪੱਤਰਕਾਰ))
author img

By ETV Bharat Punjabi Team

Published : Nov 16, 2024, 5:59 PM IST

ਬਠਿੰਡਾ: ਬਠਿੰਡਾ ਡੱਬਵਾਲੀ ਕੌਮੀ ਸ਼ਾਹਰਾਹ ’ਤੇ ਸਰਦੀ ਦੇ ਮੌਸਮ ਦੀ ਪਹਿਲੀ ਧੁੰਦ ਕਾਰਨ 6 ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਜ਼ਖ਼ਮੀਆਂ ਨੂੰ ਬਠਿੰਡਾ ਅਤੇ ਡੱਬਵਾਲੀ ਹਸਪਤਾਲ ਪਹੁੰਚਾਇਆ ਗਿਆ। ਸਰਦੀ ਦੇ ਮੌਸਮ ਦੀ ਪਹਿਲੀ ਧੁੰਦ ਕਾਰਨ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇਅ 'ਤੇ ਇਕ ਟਰਾਲੇ ਪੀ ਆਰ.ਟੀ.ਸੀ ਦੀ ਬੱਸ ਸਣੇ 6 ਵਾਹਨਾਂ ਦੀ ਆਪਸ 'ਚ ਟੱਕਰ ਹੋ ਗਈ। ਜਿਸ ਕਾਰਨ 5 ਲੋਕ ਗੰਭੀਰ ਜ਼ਖਮੀ ਹੋ ਗਏ। ਹਾਲਾਂਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਜਨਸੇਵਾ ਸੰਗਤ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਮੈਂਬਰਾਂ ਨੇ ਜ਼ਖ਼ਮੀਆਂ ਨੂੰ ਬਠਿੰਡਾ ਅਤੇ ਡੱਬਵਾਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ।

ਬਠਿੰਡਾ ਡੱਬਵਾਲੀ ਹਾਈਵੇਅ ’ਤੇ ਧੁੰਦ ਦਾ ਕਹਿਰ (ਈਟੀਵੀ ਭਾਰਤ (ਬਠਿੰਡਾ ਪੱਤਰਕਾਰ))

ਇੱਕ ਤੋਂ ਬਾਅਦ ਇੱਕ ਹੋਏ ਕਈ ਹਾਦਸੇ

ਜਿੱਥੇ ਜ਼ਖ਼ਮੀ ਆ ਦਾ ਇਲਾਜ ਚੱਲ ਰਿਹਾ ਹੈ। ਸਹਾਰਾ ਜਨਸੇਵਾ ਸੰਗਤ ਦੇ ਮੈਂਬਰ ਸਿਕੰਦਰ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਕੰਟਰੋਲ ਨੰਬਰ ’ਤੇ ਸੂਚਨਾ ਮਿਲੀ ਸੀ ਕਿ ਬਠਿੰਡਾ ਡੱਬਵਾਲੀ ਕੌਮੀ ਮਾਰਗ ’ਤੇ ਸਥਿਤ ਪਿੰਡ ਗੁਰੂਸਰ ਸੈਣੇਵਾਲਾ ਨੇੜੇ ਧੁੰਦ ਕਾਰਨ ਕਈ ਵਾਹਨ ਆਪਸ ਵਿੱਚ ਟਕਰਾ ਗਏ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਸਿਵਲ ਹਸਪਤਾਲ ਡੱਬਵਾਲੀ ਅਤੇ ਤਿੰਨ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਥੇਬੰਦੀ ਦੇ ਮੈਂਬਰ ਨੇ ਦੱਸਿਆ ਕਿ ਉਕਤ ਹਾਦਸੇ ਵਿੱਚ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਸਮਾਜ ਸੇਵੀਆਂ ਨੇ ਕੀਤੀ ਮਦਦ

ਸੰਸਥਾ ਦੇ ਮੈਂਬਰ ਅਨੁਸਾਰ ਸੰਘਣੀ ਧੁੰਦ ਕਾਰਨ ਪਹਿਲਾਂ ਇੱਕ ਟਰਾਲਾ ਅੱਗੇ ਜਾ ਰਹੀ ਕਾਰ ਨਾਲ ਟਕਰਾਅ ਗਿਆ, ਫਿਰ ਉਸ ਟਰਾਲੇ ਦੇ ਪਿੱਛੇ ਆ ਰਹੇ ਤਿੰਨ ਵਾਹਨ ਪਿਛਲੇ ਹਿੱਸੇ ਨਾਲ ਟਕਰਾ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਕੁਟੀ ਨੇੜੇ ਧੁੰਦ ਕਾਰਨ ਪੀਆਰਟੀਸੀ ਦੀ ਬੱਸ ਵੀ ਅੱਗੇ ਜਾ ਰਹੀ ਟਰਾਲੇ ਨਾਲ ਟਕਰਾ ਗਈ। ਸਮਾਜ ਸੇਵੀ ਸੰਸਥਾ ਦੇ ਮੈਂਬਰ ਨੇ ਦੱਸਿਆ ਕਿ ਉਕਤ ਹਾਦਸੇ ਦੌਰਾਨ ਆਪਸ ਵਿੱਚ ਟਕਰਾਏ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.