ਲੁਧਿਆਣਾ: ਲੁਧਿਆਣਾ ਵਿਖੇ ਝੋਨੇ ਦੇ ਬੀਜ ਦੀ ਵਿਕਰੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਖੇਤੀਬਾੜੀ ਅਧਿਕਾਰੀ ਵੱਲੋਂ ਪੂਸਾ 44 ਨਾ ਬੀਜ ਪੀ ਆਰ 126,129 ਆਦ ਬੀਜਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕਿਹਾ ਗਿਆ ਹੈ ਕਿ ਘੱਟ ਸਮੇਂ ਤੇ ਘੱਟ ਪਾਣੀ ਵਿੱਚ ਹੁੰਦੀ ਹੈ, ਫਸਲ ਤਿਆਰ ਪਰਾਲ ਵੀ ਘੱਟ ਬਚਦਾ ਹੈ। ਕਿਹਾ ਕਿ ਬੀਜ ਸਟੋਰਾਂ ਉੱਪਰ ਕੀਤੀ ਜਾ ਰਹੀ ਜਾਂਚ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਨਕਲੀ ਬੀਜ ਵੇਚਣ ਵਾਲਿਆਂ ਉੱਪਰ ਨਜ਼ਰ ਰੱਖੀ ਜਾ ਰਹੀ ਹੈ।
ਬੀਜ ਸਟੋਰਾਂ ਉੱਪਰ ਨਿਗਰਾਨੀ ਕਰ ਰਹੀਆਂ ਹਨ: ਖੇਤੀਬਾੜੀ ਅਫ਼ਸਰ ਲੁਧਿਆਣਾ ਨੇ ਕਿਹਾ ਕਿ ਕਿਸਾਨ ਸਰਟੀਫਾਈਡ ਬੀਜ ਹੀ ਖਰੀਦਣ ਅਤੇ ਪੀਏਯੂ ਜਾਂ ਫਿਰ ਪੀਏਯੂ ਦੁਆਰਾ ਦੱਸੀਆਂ ਗਈਆਂ ਬੀਜ ਦੁਕਾਨਾਂ ਤੋਂ ਹੀ ਬੀਜ ਦੀ ਖਰੀਦਦਾਰੀ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨ ਬੀਜ ਖਰੀਦਣ ਸਮੇਂ ਬਿੱਲ ਜਰੂਰ ਲੈਣਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਮਹਿਕਮੇ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਜੋ ਕਿ ਬੀਜ ਸਟੋਰਾਂ ਉੱਪਰ ਨਿਗਰਾਨੀ ਕਰ ਰਹੀਆਂ ਹਨ। ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਕਲੀ ਬੀਜਾਂ ਉਪਰ ਨਕੇਲ ਕਸੀ ਜਾ ਸਕੇ ਅਤੇ ਕਿਸੇ ਤਰ੍ਹਾਂ ਦੀ ਵੀ ਕਿਸਾਨਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕਿਸਾਨਾਂ ਨੂੰ ਐਡਵਾਈਜਰੀ ਜਾਰੀ ਕੀਤੀ ਗਈ: ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਐਡਵਾਈਜਰੀ ਜਾਰੀ ਕੀਤੀ ਗਈ ਹੈ ਕਿ ਕਿਸਾਨ ਪੂਸਾ 44 ਦੀ ਥਾਂ ਤੇ ਪੀਆਰ ਕਿਸਮਾਂ ਜਿਵੇਂ ਕੇ 126 ਪੀਆਰ, 127, 128 ਅਤੇ 131 ਆਦਿ ਬੀਜਣ ਜੋ ਕਿ ਘੱਟ ਸਮੇਂ ਵਿੱਚ ਪੱਕ ਤਿਆਰ ਹੋ ਜਾਂਦੀ ਹੈ ਤੇ ਪਾਣੀ ਦੀ ਵੀ ਘੱਟ ਵਰਤ ਹੁੰਦੀ ਹੈ ਅਤੇ ਕੀਟ ਨਾਕ ਦੀ ਵੀ ਵਰਤੋਂ ਘੱਟ ਕਰਨੀ ਪੈਂਦੀ ਹੈ ਇੰਨਾ ਹੀ ਨਹੀਂ ਇਸ ਦਾ ਪਰਾਲ ਵੀ ਘੱਟ ਬਚਦਾ ਹੈ।
- ਅੱਜ ਤੋਂ ਲੋਕ ਸਭਾ ਚੋਣਾਂ ਲਈ ਪੰਜਾਬ 'ਚ ਨਾਮਜ਼ਦਗੀਆਂ ਸ਼ੁਰੂ, ਆਪ ਦੇ ਉਮੀਦਵਾਰ 9 ਅਤੇ ਅਕਾਲੀ ਦਲ ਦੇ 13 ਨੂੰ ਭਰਨਗੇ ਨਾਮਜ਼ਦਗੀ - Nominations for Lok Sabha elections
- ਇਮਾਨ ਸਿੰਘ ਮਾਨ ਦਾ ਬਿਆਨ, ਕਿਹਾ- ਕੈਨੇਡਾ ਨੇ ਮੋਦੀ ਸਰਕਾਰ ਦੇ ਦੋਗਲੇ ਚਿਹਰੇ ਦਾ ਕੀਤਾ ਪਰਦਾਫਾਸ਼ - Canada has exposed Modi government
- ਹਲਕਾ ਖੇਮਕਰਨ 'ਚ ਤੇਜ਼ ਰਫਤਾਰ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਦੋ ਨੌਜਵਾਨਾਂ ਦੀ ਹੋਈ ਮੌਤ, ਚਾਲਕ ਫਰਾਰ - Two Died in road accident