ETV Bharat / state

ਫ਼ਿਰੋਜ਼ਪੁਰ ਵਾਸੀਆਂ ਨੂੰ ਜਲਦ ਹੀ ਮਿਲੇਗੀ ਵੱਡੀ ਸੌਗਾਤ, MP ਸ਼ੇਰ ਸਿੰਘ ਘੁਬਾਇਆ ਨੇ PGI ਸੈਟੇਲਾਈਟ ਸੈਂਟਰ ਦਾ ਲਿਆ ਜਾਇਜ਼ਾ - PGI Satellite Center - PGI SATELLITE CENTER

ਫ਼ਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਪੀਜੀਆਈ ਸੈਟੇਲਾਈਟ ਸੈਂਟਰ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ।ਪੀਜੀਆਈ ਸੈਟੇਲਾਈਟ ਸੈਂਟਰ ਵਿੱਚ ਜਨਵਰੀ ਤੱਕ ਓਪੀਡੀ ਸ਼ੁਰੂ ਕਰ ਦਿੱਤੀ ਜਾਵੇਗੀ।

Member of Parliament Sher Singh Ghubaya inspected the PGI Satellite Center.
ਸ਼ੇਰ ਸਿੰਘ ਘੁਬਾਇਆ ਨੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਲਿਆ ਜਾਇਜ਼ਾ (ਫ਼ਿਰੋਜ਼ਪੁਰ ਪਤੱਰਕਾਰ)
author img

By ETV Bharat Punjabi Team

Published : Jul 23, 2024, 4:37 PM IST

ਸ਼ੇਰ ਸਿੰਘ ਘੁਬਾਇਆ ਨੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਲਿਆ ਜਾਇਜ਼ਾ (ਫ਼ਿਰੋਜ਼ਪੁਰ ਪਤੱਰਕਾਰ)

ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਪੀਜੀਆਈ ਸੈਟੇਲਾਈਟ ਸੈਂਟਰ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ, ਸ਼ੇਰ ਸਿੰਘ ਘੁਬਾਇਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੀ. ਜੀ. ਆਈ. ਸੈਟੇਲਾਈਟ ਸੈਂਟਰ ਕਾਂਗਰਸ ਸਰਕਾਰ ਦੀ ਦੇਣ ਹੈ ਅਤੇ ਇਸ ਦੀ ਮਨਜ਼ੂਰੀ 2012 'ਚ ਕੇਂਦਰ ਸਰਕਾਰ 'ਚ ਮੌਜੂਦ ਮਨਮੋਹਨ ਸਿੰਘ ਦੀ ਸਰਕਾਰ ਤੋਂ ਮਿਲੀ ਸੀ ਪਰ ਸਿਆਸੀ ਰੁਕਾਵਟਾਂ ਦੇ ਚੱਲਦਿਆਂ ਇਸ ਦਾ ਨਿਰਮਾਣ ਕੰਮ ਹੁਣ ਸ਼ੁਰੂ ਹੋਇਆ ਹੈ। ਉਹਨਾਂ ਕਿਹਾ ਕਿ ਪੀਜੀਆਈ ਸੈਟੇਲਾਈਟ ਸੈਂਟਰ ਵਿੱਚ ਜਨਵਰੀ ਤੱਕ ਓਪੀਡੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਜਲਦ ਹੀ ਉਹ ਪੀਜੀਆਈ ਸੈਟੇਲਾਈਟ ਸੈਂਟਰ ਦੇ ਨਾਲ ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਦੀ ਸਥਾਪਨਾ ਲਈ ਸੰਸਦ ਵਿੱਚ ਆਵਾਜ਼ ਉਠਾਉਣਗੇ।

27 ਏਕੜ ਵਿੱਚ ਫੈਲੇ ਪੀਜੀਆਈ ਕੇਂਦਰ ਵਿੱਚ ਕੁੱਲ 100 ਬਿਸਤਰੇ, 565 ਸਟਾਫ਼ ਹੋਵੇਗਾ, ਜਿਸ ਵਿੱਚ ਡਾਕਟਰ, ਪੈਰਾਮੈਡਿਕਸ ਅਤੇ ਹੋਰ ਪ੍ਰਸ਼ਾਸਨਿਕ ਸਟਾਫ਼ ਸ਼ਾਮਲ ਹੈ। ਫਰਵਰੀ 2024 ਵਿੱਚ, ਪ੍ਰਧਾਨ ਮੰਤਰੀ ਨੇ 5 ਜਨਵਰੀ, 2022 ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦੁਆਰਾ ਉਨ੍ਹਾਂ ਦੇ ਕਾਫਲੇ ਨੂੰ ਰੋਕੇ ਜਾਣ ਤੋਂ ਬਾਅਦ, ਉਨ੍ਹਾਂ ਨੂੰ ਸ਼ਹਿਰ ਦੇ ਬਾਹਰੀ ਹਿੱਸੇ ਤੋਂ ਵਾਪਸ ਜਾਣ ਲਈ ਮਜ਼ਬੂਰ ਕਰਨ ਤੋਂ ਬਾਅਦ ਲਗਭਗ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਫ਼ਿਰੋਜ਼ਪੁਰ ਜੋ ਕਿ ਸਰਹੱਦ 'ਤੇ ਸਥਿਤ ਹੈ ਅਤੇ ਡਾਕਟਰੀ ਸਹੂਲਤਾਂ ਤੋਂ ਵਾਂਝਾ ਹੈ, ਨੂੰ ਹੁਣ ਇਲਾਜ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਇਸ ਨਾਲ ਇੱਥੋਂ ਦੇ ਲੋਕਾਂ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਰਾਹਤ ਮਿਲੇਗੀ।

ਪ੍ਰੋਜੈਕਟ ਲਈ 500 ਕਰੋੜ ਰੁਪਏ ਪਾਸ: ਇਸ ਮੌਕੇ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਸ ਦੀ ਉਸਾਰੀ ਦਾ ਕੰਮ ਬਹੁਤ ਦੇਰ ਨਾਲ ਸ਼ੁਰੂ ਕੀਤਾ ਗਿਆ ਹੈ, ਹੁਣ ਇਸ ਪ੍ਰੋਜੈਕਟ ਲਈ 500 ਕਰੋੜ ਰੁਪਏ ਪਾਸ ਕੀਤੇ ਗਏ ਹਨ, ਜਿਸ ਵਿੱਚ 4000 ਬੈੱਡਾਂ ਦਾ ਇਹ ਪ੍ਰੋਜੈਕਟ ਜਲਦ ਹੀ ਬਣਾਉਣ ਜਾ ਰਹੇ ਹਾਂ ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਨਾਲ ਇਸ ਵਿੱਚ ਓ.ਪੀ.ਡੀ ਵੀ ਬਣਨ ਜਾ ਰਹੀ ਹੈ, ਜਿਸ ਦੇ ਸ਼ੁਰੂ ਹੋਣ ਨਾਲ ਫਿਰੋਜ਼ਪੁਰ ਅਤੇ ਆਸਪਾਸ ਦੇ ਲੋਕਾਂ ਨੂੰ ਚੰਡੀਗੜ੍ਹ ਜਾਂ ਹੋਰ ਕਿਤੇ ਨਹੀਂ ਜਾਣਾ ਪਵੇਗਾ ਇਸ ਦੇ ਨਾਲ ਹੀ ਇੱਥੇ ਵੱਡਾ ਪਵਿੱਤਰ ਜਾਮਨੀ ਸਾਹਿਬ ਵੀ ਹੈ, ਜਿੱਥੇ ਮਰੀਜ਼ਾਂ ਦੇ ਨਾਲ ਆਉਣ ਵਾਲੇ ਲੋਕਾਂ ਨੂੰ ਵੀ ਲੰਗਰ ਦੀ ਸੇਵਾ ਮਿਲੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.