ETV Bharat / state

ਸੀਐੱਮ ਮਾਨ ਦਾ ਚੈਲੰਜ ਸ਼ੀਤਲ ਅੰਗੁਰਾਲ ਨੇ ਕੀਤਾ ਕਬੂਲ, ਜਲੰਧਰ ਤੋਂ ਲਾਈਵ ਹੋ ਕੇ ਕਰ ਰਹੇ ਇਹ ਖੁਲਾਸੇ - Angural accepted challenge of CM

MANN VS Angural: ਆਮ ਆਦਮੀ ਪਾਰਟੀ ਦਾ ਲੜ ਛੱਡਣ ਵਾਲੇ ਸ਼ੀਤਲ ਅੰਗੁਰਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਹਮੋ-ਸਾਹਮਣੇ ਹਨ। ਸ਼ੀਤਲ ਅੰਗੁਰਾਲ ਨੇ ਸੀਐੱਮ ਮਾਨ ਵੱਲੋਂ ਕਾਰਵਾਈ ਕਰਨ ਸਬੰਧੀ ਦਿੱਤੀ ਚੁਣੌਤੀ ਨੂੰ ਕਬੂਲਦਿਆਂ ਵੱਡਾ ਐਲਾਨ ਕੀਤਾ ਹੈ।

author img

By ETV Bharat Punjabi Team

Published : Jul 4, 2024, 12:29 PM IST

Updated : Jul 4, 2024, 3:19 PM IST

MANN VS ANGURAL
ਸੀਐੱਮ ਮਾਨ ਦਾ ਚੈਲੰਜ ਸ਼ੀਤਲ ਅੰਗੁਰਾਲ ਨੇ ਕੀਤਾ ਕਬੂਲ (etv bharat punjab (ਰਿਪੋਟਰ ਚੰਡੀਗੜ੍ਹ))
ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ (etv bharat punjab (ਰਿਪੋਟਰ ਚੰਡੀਗੜ੍ਹ))

ਚੰਡੀਗੜ੍ਹ: ਆਮ ਆਦਮੀ ਪਾਰਟੀ ਦਾ ਲੜ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸ਼ੀਤਲ ਅੰਗੁਰਾਲ ਨੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਲਾਈਵ ਹੋਕੇ ਕਿਹਾ ਸੀ ਕਿ ਉਹ 5 ਜੁਲਾਈ ਨੂੰ ਕੁੱਝ ਅਜਿਹੇ ਸਬੂਤ ਪੇਸ਼ ਕਰਨਗੇ ਜਿਸ ਨਾਲ ਇਹ ਸਾਬਿਤ ਹੋ ਜਾਵੇਗਾ ਕਿ ਜਲੰਧਰ ਅੰਦਰ ਜੋ ਵੀ ਦੋ ਨੰਬਰ ਦੇ ਕੰਮ ਹੋ ਰਹੇ ਹਨ ਉਹ ਆਪ ਦੇ ਲੀਡਰਾਂ ਦੀ ਸ਼ਹਿ ਉੱਤੇ ਹੋ ਰਹੇ ਹਨ ਅਤੇ ਖੁੱਦ ਆਮ ਆਦਮੀ ਪਾਰਟੀ ਦੇ ਲੀਡਰ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ।

ਭਗਵੰਤ ਮਾਨ ਨੇ ਰੈਲੀ ਦੌਰਾਨ ਕੀਤਾ ਚੈਲੰਜ: ਸ਼ੀਤਲ ਅੰਗੁਰਾਲ ਦੇ ਇਸ ਇਲਜ਼ਾਮ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੈਸ਼ ਵਿੱਚ ਆ ਗਏ ਅਤੇ ਉਨ੍ਹਾਂ ਕਿਹਾ ਕਿ ਜੇਕਰ ਸ਼ੀਤਲ ਅੰਗੁਰਾਲ ਕੋਲ ਕੋਈ ਵੀ ਉਨ੍ਹਾਂ ਦੀ ਪਾਰਟੀ ਜਾਂ 'ਆਪ' ਦੇ ਲੀਡਰ ਖ਼ਿਲਾਫ਼ ਸਬੂਤ ਹੈ ਤਾਂ ਦੇਰ ਨਾ ਕਰਦੇ ਹੋਏ ਜਨਤਕ ਕਰੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਵੀ ਕਰਵਾਏ। ਸੀਐੱਮ ਮਾਨ ਨੇ ਜ਼ੋਰ ਦਿੰਦਿਆਂ ਸ਼ੀਤਲ ਅੰਗੁਰਾਲ ਨੂੰ ਵਾਰ-ਵਾਰ ਚੈਲੰਜ ਕੀਤਾ।

ਸ਼ੀਤਲ ਅੰਗੁਰਾਲ ਨੇ ਚੈਲੰਜ ਕਬੂਲਦਿਆਂ ਸੀਐੱਮ ਮਾਨ ਨੂੰ ਦਿੱਤਾ ਸੱਦਾ: ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਅੱਜ ਦੁਪਹਿਰ 2 ਵਜੇ ਭ੍ਰਿਸ਼ਟਾਚਾਰ ਦੇ ਸਬੂਤ ਸਾਂਝੇ ਕਰਨ ਦੀ ਗੱਲ ਆਖੀ ਹੈ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਜਲੰਧਰ ਦੇ ਸ਼੍ਰੀ ਰਾਮ ਚੌਂਕ ਵਿੱਚ ਉਹ ਬਕਾਇਦਾ ਕੁਰਸੀਆਂ ਲਗਾ ਕੇ ਸਾਰੇ ਸਬੂਤ ਜਨਤਕ ਕਰਨਗੇ। ਉਨ੍ਹਾਂ ਆਖਿਆ ਕਿ ਚੌਂਕ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਵੀ ਕੁਰਸੀ ਲਗਾਈ ਜਾਵੇਗੀ ਅਤੇ ਉਹ ਆਪਣੇ ਹੱਥੀ ਇਮਾਨਦਰ ਪਾਰਟੀ ਦੇ ਆਗੂਆਂ ਵੱਲੋਂ ਚਲਾਏ ਜਾ ਰਹੇ ਧੰਦਿਆਂ ਦੇ ਸਬੂਤ ਇਕੱਠ ਕਰਨ, ਸ਼ੀਤਲ ਅੰਗੁਰਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਸੀਐੱਮ ਹੋਣ ਦੇ ਨਾਤੇ ਭਗਵੰਤ ਮਾਨ ਦਾ ਫਰਜ਼ ਹੈ ਕਿ ਮਿਲੇ ਸਬੂਤ ਜੇਕਰ ਜਾਂਚ ਮਗਰੋਂ ਸਹੀ ਪਾਏ ਗਏ ਤਾਂ ਉਨ੍ਹਾਂ ਉੱਤੇ ਐਕਸ਼ਨ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨ ਤਾਂ ਜੋ ਲੋਕਾਂ ਨੂੰ ਪਾਰਟੀ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟਾਂਲਰੇਸ ਨੀਤੀ ਦਾ ਪਤਾ ਲੱਗ ਸਕੇ।

Last Updated : Jul 4, 2024, 3:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.