ਅੰਮ੍ਰਿਤਸਰ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਅੱਡਾ ਰਾਜਾਸਾਂਸੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੇ ਧਮਕੀ ਦਿੱਤੀ ਹੈ। ਉਸ ਨੇ ਇੰਡੀਗੋ ਏਅਰਲਾਈਨ ਦੇ ਰਿਸੈਪਸ਼ਨ ਕਾਊਂਟਰ ‘ਤੇ ਇੰਡੀਗੋ ਏਅਰਲਾਈਨ ਦੀ ਅਧਿਕਾਰਤ ਈਮੇਲ ‘ਤੇ ਈਮੇਲ ਰਾਹੀਂ ਸੰਦੇਸ਼ ਦਿੱਤਾ ਕਿ ਉਸ ਵੱਲੋਂ ਹਵਾਈ ਅੱਡੇ ‘ਤੇ ਛੇ ਬੰਬ ਲਗਾਏ ਹੋਏ ਹਨ। ਅੱਗੇ ਦੱਸਿਆ ਕਿ ਜੇਕਰ ਇੱਕ ਕਰੋੜ ਰੁਪਿਆ, ਉਸ ਵੱਲੋਂ ਦਿੱਤੇ ਗਏ ਪਤੇ ‘ਤੇ ਨਾ ਭੇਜਿਆ ਤਾਂ ਹਵਾਈ ਅੱਡੇ ਨੂੰ ਉਡਾ ਦਿੱਤਾ ਜਾਵੇਗਾ।
ਇਸ ਸੰਬੰਧੀ ਮੁਕੱਦਮਾ ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਹਰਕਤ ‘ਚ ਆਉਂਦਿਆਂ ਇਸ ਮਾਮਲੇ ਨਾਲ ਜੁੜੇ ਇੱਕ ਵਿਅਕਤੀ ਦੀ ਭਾਲ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ, ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਗੁਰਦੇਵ ਸਿੰਘ ਉਰਫ਼ ਸਾਬੀ ਪੁੱਤਰ ਦਰਸ਼ਨ ਸਿੰਘ ਵਾਸੀ ਫਿਰੋਜ਼ਪੁਰ ਵਜੋਂ ਹੋਈ, ਪੁਲਿਸ ਵਲੋਂ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਿਲ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਸੀ ਧਮਕੀ : ਉਲੇਖਯੋਗ ਹੈ ਕਿ ਬੀਤੇ ਦੋ ਮਹੀਨੇ ਪਹਿਲਾਂ ਚੰਡੀਗੜ੍ਹ ਏਅਰਪੋਰਟ ਨੂੰ ਬੰਬ ਦੀ ਧਮਕੀ ਮਿਲੀ ਸੀ। ਇਸ ਦੇ ਲਈ ਏਅਰਪੋਰਟ ਅਥਾਰਟੀ ਨੂੰ ਈਮੇਲ ਭੇਜ ਕੇ ਧਮਕੀ ਦਿੱਤੀ ਗਈ ਸੀ। ਇਸ ਈਮੇਲ ਤੋਂ ਬਾਅਦ ਚੰਡੀਗੜ੍ਹ ਏਅਰਪੋਰਟ ਅਥਾਰਟੀ ਨੇ ਮੁਹਾਲੀ ਪੁਲਿਸ ਨੂੰ ਸੂਚਿਤ ਕੀਤਾ ਸੀ।
ਮੋਹਾਲੀ ਪੁਲਿਸ ਅਤੇ ਸੀਆਈਐਸਐਫ ਨੇ ਸਾਂਝੇ ਤੌਰ 'ਤੇ ਜਾਂਚ ਮੁਹਿੰਮ ਚਲਾਈ ਸੀ। ਪਰ ਇੱਥੇ ਅਜਿਹਾ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਉਡਾਣਾਂ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਈਆਂ ਹਨ।
- ਸ਼ਰਮਨਾਕ!...ਦਸਤਾਰਧਾਰੀ TTE ਨਾਲ ਟ੍ਰੇਨ ਦੇ ਅੰਦਰ ਗੁੰਡਿਆਂ ਵੱਲੋਂ ਕੀਤੀ ਗਈ ਕੁੱਟਮਾਰ, ਸਿੱਖ ਭਾਈਚਾਰੇ ਵੱਲੋਂ ਕਾਨੂੰਨੀ ਕਾਰਵਾਈ ਦੀ ਮੰਗ - TTE beaten up inside train
- ਸੀਐਮ ਮਾਨ ਦੇਣਗੇ ਓਲੰਪਿਕ 'ਚ ਭਾਗ ਲੈਣ ਵਾਲੇ ਹਾਕੀ ਖਿਡਾਰੀਆਂ ਨੂੰ ਸਨਮਾਨ, ਵੰਡੀ ਜਾਵੇਗੀ ਕਰੋੜਾਂ ਰੁਪਏ ਦੀ ਨਕਦ ਰਾਸ਼ੀ - Awarded to the players by CM Mann
- ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਈਡੈਂਟ ਫੈਕਟਰੀ ਦਾ ਕੀਤਾ ਦੌਰਾ, ਕਿਹਾ... - CM VISITED TRIDENT FACTORY
ਹਸਪਤਾਲ ਨੂੰ ਉਡਾਉਣ ਦੀ ਮਿਲੀ ਸੀ ਧਮਕੀ: ਚੰਡੀਗੜ੍ਹ ਦੇ ਸੈਕਟਰ 32 ਸਥਿਤ ਮੈਂਟਲ ਹੈਲਥ ਇੰਸਟੀਚਿਊਟ 'ਚ 12 ਜੂਨ ਨੂੰ ਬੰਬ ਦੀ ਧਮਕੀ ਮਿਲੀ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ ਮਾਨਸਿਕ ਹਸਪਤਾਲ ਦੇ ਅੰਦਰ ਬੰਬ ਰੱਖੇ ਗਏ ਸਨ। ਉਹ ਤੇਜ਼ੀ ਨਾਲ ਫਟ ਜਾਣਗੇ ਅਤੇ ਤੁਸੀਂ ਸਾਰੇ ਮਾਰੇ ਜਾਵੋਗੇ। ਪੁਲਿਸ ਮੁਤਾਬਿਕ ਇਹ ਮੇਲ ਸਵੇਰੇ 9:40 ਵਜੇ ਆਈ ਸੀ। ਮੇਲ ਦੇਖ ਕੇ ਸਟਾਫ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਤੇ ਬੰਬ ਨਿਰੋਧਕ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ। ਉਸ ਸਮੇਂ ਹਸਪਤਾਲ ਵਿੱਚ 150 ਦੇ ਕਰੀਬ ਮਰੀਜ਼ ਸਨ। ਜਦਕਿ 20 ਮਰੀਜ਼ ਹਸਪਤਾਲ ਦੇ ਅੰਦਰ ਦਾਖਲ ਹਨ। ਉਨ੍ਹਾਂ ਸਾਰੇ ਮਰੀਜ਼ਾਂ ਨੂੰ ਤੁਰੰਤ ਉੱਥੋਂ ਕੱਢ ਕੇ ਨਾਲ ਵਾਲੀ ਇਮਾਰਤ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ।