ਹੈਦਰਾਵਾਦ ਡੈਸਕ: ਪੰਜਾਬ ਦੇ ਲੋਕ ਖ਼ਾਸ ਕਰਕੇ ਕਿਸਾਨ ਬਾਲੀਵੁੱਡ ਅਦਾਕਾਰਾ ਅਤੇ ਮੰਡੀ ਹਿਮਾਚਲ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਤੋਂ ਨਾਰਾਜ਼ ਹਨ। ਇਸ ਦਾ ਕਾਰਨ ਕੰਗਨਾ ਵੱਲੋਂ ਕਿਸਾਨਾਂ ਖ਼ਿਲਾਫ਼ ਦਿੱਤਾ ਗਿਆ ਵਿਵਾਦਤ ਬਿਆਨ ਹੈ। ਕੰਗਨਾ ਦੇ ਕਿਸਾਨਾਂ ਖ਼ਿਲਾਫ਼ ਬਿਆਨ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਹਮਲਾ ਬੋਲਿਆ ਗਿਆ ਹੈ।
#WATCH | Chandigarh: On BJP MP and actor Kangana Ranaut's remark on farmers' protest, Punjab Minister Harpal Singh Cheema says " regarding kangana ranaut, my suggestion is that her party's president should send her to a good hospital so that she can get good treatment there. she… pic.twitter.com/m6YJLlIG9t
— ANI (@ANI) August 29, 2024
ਕੰਗਨਾ ਦਾ ਕਰਵਾਇਆ ਜਾਵੇ ਕਿਸੇ ਚੰਗੇ ਹਸਪਤਾਲ ਚੋਂ ਇਲਾਜ: ਹੁਣ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕੰਗਨਾ ਨੂੰ ਖ਼ਰੀਆਂ-ਖ਼ਰੀਆਂ ਸੁਣਾ ਦਿੱਤੀਆਂ ਹਨ। ਹਰਪਾਲ ਚੀਮਾ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਇਲਾਜ ਦੀ ਲੋੜ ਹੈ। ਚੀਮਾ ਨੇ ਕਿਹਾ ਕਿ ਕੰਗਣਾ ਬਾਰੇ ਮੇਰਾ ਸੁਝਾਅ ਹੈ ਕਿ ਉਸ ਦੀ ਪਾਰਟੀ (BJP) ਪ੍ਰਧਾਨ ਉਸ ਨੂੰ ਕਿਸੇ ਚੰਗੇ ਹਸਪਤਾਲ ਵਿੱਚ ਭੇਜਣ, ਤਾਂ ਜੋ ਕੰਗਨਾ ਦਾ ਉੱਥੇ ਚੰਗਾ ਇਲਾਜ ਹੋ ਸਕੇ ਕਿਉਂਕਿ ਕੰਗਨਾ ਕਦੇ ਦੇਸ਼ ਦੇ ਕਿਸਾਨਾਂ ਦੇ ਖਿਲਾਫ਼ ਅਤੇ ਕਦੇ ਕਿਸੇ ਖ਼ਾਸ ਵਰਗ ਦੇ ਖ਼ਿਲਾਫ਼ ਬੋਲ ਕੇ ਦੇਸ਼ ਦਾ ਭਾਈਚਾਰਾ ਖ਼ਰਾਬ ਕਰ ਰਹੀ ਹੈ। ਉਸ ਦਾ ਤੁਰੰਤ ਕਿਸੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ।
- ਕੰਗਨਾ ਰਣੌਤ ਬਾਰੇ ਕੀ ਬੋਲ ਪਏ ਸਿਮਰਨਜੀਤ ਮਾਨ: ਬੋਲੇ- ਕੰਗਨਾ ਨੂੰ ਰੇਪ ਦਾ ਕਾਫ਼ੀ ਤਜ਼ਰਬਾ, ਤੁਸੀਂ ਉਸ ਤੋਂ ਪੁੱਛ ਸਕਦੇ ਹੋ ਕਿਵੇਂ ਹੁੰਦਾ ਹੈ ਬਲਾਤਕਾਰ - Simranjit Maan controversy
- ਕੌਣ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ? ਕਿਹੜੀ ਉਮਰ 'ਚ ਖੇਡੀ ਸਿਆਸਤ ਦੀ ਪਹਿਲੀ ਬਾਜ਼ੀ? - who is balwinder singh bhundar
- ਬਲਵਿੰਦਰ ਸਿੰਘ ਭੂੰਦੜ ਹੋਣਗੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ, ਸੁਖਬੀਰ ਸਿੰਘ ਬਾਦਲ ਨੇ ਕੀਤਾ ਐਲਾਨ - Bhunder working president SAD
ਭਾਜਪਾ ਕੋਲ ਕਰੋੜਾਂ ਦਾ ਫੰਡ ਨਹੀਂ ਤਾਂ.....: ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਨੂੰ ਕੰਗਨਾ ਨੂੰ ਕਾਬੂ ਕਰਨਾ ਚਾਹੀਦਾ ਹੈ ਕਿਉਂਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦਾ ਬਿਆਨ ਦਿੰਦੀ ਹੈ। ਇਸ ਲਈ ਉਨ੍ਹਾਂ ਨੂੰ ਇਲਾਜ ਦੀ ਸਖ਼ਤ ਲੋੜ ਹੈ। ਦੇਸ਼ ਜਾਣਦਾ ਹੈ ਕਿ ਕੰਗਨਾ ਨੂੰ ਮਾਨਸਿਕ ਇਲਾਜ ਦੀ ਲੋੜ ਹੈ। ਉਨ੍ਹਾਂ ਦੇ ਇਲਾਜ 'ਤੇ ਜੋ ਵੀ ਖਰਚਾ ਆਵੇਗਾ, ਉਹ ਭਾਜਪਾ ਵੱਲੋਂ ਚੁੱਕਿਆ ਜਾਵੇਗਾ ਕਿਉਂਕਿ ਭਾਜਪਾ ਕੋਲ ਅਰਬਾਂ ਰੁਪਏ ਦੇ ਫੰਡ ਹਨ। ਇਸ ਦੇ ਨਾਲ ਹੀ ਦੇਸ਼ ਦਾ ਸਪੀਕਰ ਵੀ ਉਸ ਦੇ ਇਲਾਜ ਦਾ ਖਰਚਾ ਚੁੱਕ ਸਕਦੇ ਹੈ।
ਇਸ ਦੇ ਨਾਲ ਹੀ ਭਾਜਪਾ ਨੇ ਕੰਗਨਾ ਰਣੌਤ ਤੋਂ ਦੂਰੀ ਬਣਾ ਲਈ ਹੈ। ਭਾਜਪਾ ਦਾ ਕਹਿਣਾ ਹੈ ਕਿ ਪਾਰਟੀ ਦਾ ਕੰਗਨਾ ਦੇ ਬਿਆਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਿਉਂਕਿ ਇਹ ਕੰਗਨਾ ਦਾ ਨਿੱਜੀ ਬਿਆਨ ਹੈ।