ਅਬੋਹਰ: ਅੱਜ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿਖੇ ਮਨਾਇਆ ਗਿਆ ਅਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਮਾੜੇ ਪ੍ਰਬੰਧਾਂ ਦੀ ਭੇਂਟ ਚੜ੍ਹ ਗਿਆ। ਅਜ਼ਾਦੀ ਦਿਹਾੜੇ ਪ੍ਰੋਗਰਾਮ ਨੂੰ ਵੇਖਣ ਅਤੇ ਦੇਸ਼ ਦੇ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕਰਨ ਲਈ ਲੋਕਾਂ ਦੇ ਬੈਠਣ ਦਾ ਬੇਸ਼ੱਕ ਇੰਤਜ਼ਾਮ ਕੀਤਾ ਗਿਆ ਪਰ ਗਰਮੀ ਦਾ ਧਿਆਨ ਪ੍ਰਸ਼ਾਸਨ ਵੱਲੋਂ ਨਹੀਂ ਰੱਖਿਆ ਗਿਆ। ਇਸੇ ਕਰਕੇ ਲੋਕਾਂ ਦੇ ਬੈਠਣ ਵਾਲੀ ਥਾਂ 'ਤੇ ਕੋਈ ਵੀ ਪੱਖਾ, ਕੂਲਰ ਦਾ ਇੰਤਜਾਮ ਨਹੀਂ ਸੀ। ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਸੀ, ਰੁਮਾਲ ਰਾਹੀਂ ਹੀ ਹਵਾ ਲਈ ਜਾ ਰਹੀ ਸੀ।
ਇੰਨਾਂ ਹੀ ਨਹੀਂ ਕੁਰਸੀਆਂ ਦੀ ਘਾਟ ਲੋਕਾਂ ਲਈ ਖਾਸਕਰ ਔਰਤਾਂ, ਬੱਚਿਆਂ, ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ ਲਈ ਪਰੇਸ਼ਾਨੀ ਦਾ ਕਾਰਣ ਬਣਿਆ। ਜਿਕਰਯੋਗ ਹੈ ਕਿ ਇੱਕ ਦਿਵਿਆਂਗ ਵਿਅਕਤੀ ਕੁਰਸੀ ਲੱਭਦਾ ਰਿਹਾ, ਪਰ ਉਸ ਨੂੰ ਇੱਕ ਕੁਰਸੀ ਤੱਕ ਨਹੀਂ ਮਿਲੀ, ਉਥੇ ਹੀ ਬਜ਼ੁਰਗ, ਬੱਚੇ, ਮਹਿਲਾਵਾਂ ਨੂੰ ਕੁਰਸੀਆਂ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਖੜ੍ਹੇ ਹੋਕੇ ਹੀ ਪ੍ਰੋਗਰਾਮ ਵੇਖਿਆ ਅਤੇ ਅਜ਼ਾਦੀ ਦਿਹਾੜੇ ਦੀ ਖੁਸ਼ੀ ਸਾਂਝੀ ਕੀਤੀ। ਬਜ਼ੁਰਗਾਂ ਨੇ ਕਿਹਾ ਕਿ ਜਿੱਥੇ ਅਫ਼ਸਰ ਬੈਠੇ ਹਨ। ਉਨ੍ਹਾਂ ਕੋਲ ਕੂਲਰ ਪੱਖੇ ਲਾਏ ਹਨ, ਪਰ ਲੋਕਾਂ ਦੀ ਪਰਵਾਹ ਨਹੀਂ, ਸ਼ਾਇਦ ਅਫ਼ਸਰਾਂ ਨੂੰ ਜਿਆਦਾ ਗਰਮੀ ਲੱਗਦੀ ਹੈ।
- ਕੈਬਿਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਲਹਿਰਾਇਆ ਝੰਡਾ, ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ - Chetan Jora Majra hoisted flag
- ਬਿਹਾਰ ਦਾ ਅਮਰ ਕੁਮਾਰ ਮੰਡਲ ਪਹੁੰਚਿਆ ਅਟਾਰੀ, ਸੁਣੋ 15 ਅਸਗਤ ਨੂੰ ਲੈ ਕੇ ਕੀ ਸੀ ਇੱਛਾ ਤੇ ਕਿਵੇਂ ਕੀਤੀ ਪੂਰੀ.... - amar kumar reached attari
- ਅਜ਼ਾਦੀ ਦਿਹਾੜੇ ਉੱਤੇ ਕਿਸਾਨਾਂ ਨੇ ਕੱਢਿਆ ਸੂਬਾ ਪੱਧਰੀ ਟਰੈਕਰ ਮਾਰਚ, ਕੇਂਦਰ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ, ਕਾਲੇ ਕਾਨੂੰਨਾਂ ਦੀਆਂ ਸਾੜੀਆਂ ਕਾਪੀਆਂ - tracker march on Independence Day
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਸਚਦੇਵਾ ਨੇ ਜਿਥੇ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ, ਉਥੇ ਹੀ ਮਾੜੇ ਪ੍ਰਬੰਧਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਇਸ ਸੰਬੰਧੀ ਅਧਿਕਾਰੀਆਂ ਨਾਲ ਲਾਜ਼ਮੀ ਗੱਲ ਕਰਨਗੇ ਅਤੇ ਅੱਗੇ ਇਸ ਦਾ ਧਿਆਨ ਰੱਖਿਆ ਜਾਵੇਗਾ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਅਬੋਹਰ ਦੇ SDM ਪੰਕਜ ਬਾਂਸਲ ਨੇ ਕਿਹਾ ਕਿ ਕੁਰਸੀਆਂ ਦਾ ਪ੍ਰਬੰਧ ਤਾਂ ਕੀਤਾ ਗਿਆ ਹੈ ਪਰ ਇੱਕ ਦੋ ਵਿਅਕਤੀਆਂ ਨੂੰ ਹੋ ਸਕਦਾ ਹੈ ਕੁਰਸੀਆਂ ਨਾ ਮਿਲੀਆਂ ਹੋਣ ਪਰ ਉਹ ਇਸ ਦੇ ਲਈ ਮੁਆਫ਼ੀ ਮੰਗਦੇ ਹਨ ਅਤੇ ਅੱਗੇ ਤੋਂ ਇਸ ਦਾ ਧਿਆਨ ਰੱਖਿਆ ਜਾਵੇਗਾ।