ETV Bharat / state

ਲੁਧਿਆਣਾ ਗੋਲੀਕਾਂਡ 'ਤੇ ਅੰਮ੍ਰਿਤਾ ਵੜਿੰਗ ਨੇ ਘੇਰੀ ਸੂਬਾ ਸਰਕਾਰ, ਕਿਹਾ- 'ਨਹੀਂ ਹੁੰਦੇ ਕੰਮ ਤਾਂ ਮਾਨ ਦੇ ਦੇਵੇ ਅਸਤੀਫ਼ਾ' - Amrita Waring criticize mann gover - AMRITA WARING CRITICIZE MANN GOVER

Amrita Warring on Goverment : ਲੁਧਿਆਣਾ 'ਚ ਚੱਲੀ ਗੋਲੀ ਦੌਰਾਨ ਜ਼ਖਮੀ ਹੋਏ ਨੌਜਵਾਨ ਦਾ ਹਾਲ ਜਾਨਣ ਪਹੁੰਚੀ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਜੇਕਰ ਕੰਮ ਨਹੀਂ ਹੋ ਰਹੇ ਤਾਂ ਸਰਕਾਰ ਦੇ ਦੇਵੇ ਅਸਤੀਫਾ। ਪੜ੍ਹੋ ਪੂਰੀ ਖਬਰ...

On the Ludhiana shooting incident, Amrita Waring criticized the state government
ਲੁਧਿਆਣਾ ਗੋਲੀਕਾਂਡ 'ਤੇ ਅੰਮ੍ਰਿਤਾ ਵੜਿੰਗ ਨੇ ਘੇਰੀ ਸੂਬਾ ਸਰਕਾਰ (ludhiana reporter)
author img

By ETV Bharat Punjabi Team

Published : Aug 29, 2024, 4:48 PM IST

'ਨਹੀਂ ਹੁੰਦੇ ਕੰਮ ਤਾਂ ਮਾਨ ਦੇਵੇ ਅਸਤੀਫ਼ਾ' (ludhiana reporter)

ਲੁਧਿਆਣਾ : ਲੁਧਿਆਣਾ ਦੇ ਵਿੱਚ ਇੱਕ ਨਾਮੀ ਬੇਕਰੀ ਦੇ ਕੱਲ ਚੱਲੀ ਗੋਲੀ ਦੇ ਮਾਮਲੇ ਦੇ ਵਿੱਚ ਅੱਜ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਜ਼ਖਮੀ ਹੋਏ ਨੌਜਵਾਨ ਦਾ ਹਾਲ ਜਾਨਣ ਦੇ ਲਈ ਡੀਐਮਸੀ ਹਸਪਤਾਲ ਦੇ ਵਿੱਚ ਪਹੁੰਚੇ। ਇਸ ਦੌਰਾਨ ਉਹਨਾਂ ਦੇ ਨਾਲ ਲੁਧਿਆਣਾ ਕਾਂਗਰਸ ਦੀ ਲੀਡਰਸ਼ਿਪ ਵੀ ਮੌਜੂਦ ਰਹੀ। ਜ਼ਖਮੀ ਦਾ ਹਾਲ ਜਾਨਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਖਰਾਬ ਸਰਕਾਰ ਨੇ ਕਰ ਦਿੱਤੇ ਹਨ। ਉਹਨਾਂ ਕਿਹਾ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਦੇ ਘਰ 'ਤੇ ਗੋਲੀ ਚਲਦੀ ਹੈ। ਉਹਨਾਂ ਕਿਹਾ ਕਿ ਮੁਲਜ਼ਮ ਜਰੂਰ ਗ੍ਰਿਫਤਾਰ ਕਰ ਲਏ ਗਏ ਹਨ ਪਰ ਇੱਥੇ ਗੋਲੀ ਚੱਲਣ ਦਾ ਕਾਰਨ ਕੀ ਸੀ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

ਸਰਕਾਰ ਦਾ ਫੇਲੀਅਰ ਹੈ ਪੰਜਾਬ ਦੀ ਦਸ਼ਾ : ਅੰਮ੍ਰਿਤਾ ਵੜਿੰਗ ਨੇ ਸਵਾਲ ਕੀਤੇ ਕੇ ਮੁਲਜ਼ਮਾਂ ਨੇ ਆਖਿਰਕਾਰ ਗੋਲੀ ਕਿਉਂ ਚਲਾਈ। ਪੁਲਿਸ ਹਾਲੇ ਤੱਕ ਇਸ ਸਬੰਧੀ ਕੋਈ ਖੁਲਾਸਾ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਉਹ ਗੱਲਬਾਤ ਕਰਕੇ ਅੰਦਰ ਆਏ ਹਨ ਜਿਸ ਦੇ ਗੋਲੀ ਲੱਗੀ ਹੈ। ਉਸ ਦੇ ਕੰਨ ਦੇ ਕੋਲ ਗੋਲੀ ਕਰਕੇ ਸਰਜਰੀ ਕਰਵਾਉਣੀ ਪਈ ਹੈ। ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉੱਥੇ ਹੀ ਕਾਨੂੰਨ ਵਿਵਸਥਾ ਦੇ ਨਾਲ ਬੋਲਦੇ ਆ ਕਿ ਸਰਕਾਰ ਜੇਕਰ ਕੰਮ ਨਹੀਂ ਕਰ ਸਕਦੀ ਤਾਂ ਸਰਕਾਰ ਨੂੰ ਇਸਤੀਫਾ ਦੇ ਦੇਣਾ ਚਾਹੀਦਾ ਹੈ।

ਗਿੱਦੜਬਾਹਾ ਤੋਂ ਜ਼ਿਮਣੀ ਚੋਣ 'ਤੇ ਟਿੱਪਣੀ : ਇਸ ਦੌਰਾਨ ਅੰਮ੍ਰਿਤਾ ਵੜਿੰਗ ਨੇ ਪਰਿਵਾਰ ਦੇ ਨਾਲ ਗੱਲਬਾਤ ਵੀ ਕੀਤੀ। ਉਹਨਾਂ ਕਿਹਾ ਕਿ ਅਸੀਂ ਇਸ ਸਬੰਧੀ ਸੀਨੀਅਰ ਪੁਲਿਸ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਹੈ। ਨਾਲ ਹੀ ਆਗਾਮੀ ਮੌਨਸੂਨ ਵਿਧਾਨ ਸਭਾ ਇਜਲਾਸ ਦੇ ਵਿੱਚ ਵੀ ਕਾਂਗਰਸ ਦੇ ਐਮਐਲਏ ਸਬੰਧੀ ਗੱਲ ਚੁੱਕਣਗੇ। ਉੱਥੇ ਹੀ ਜਦੋਂ ਉਹਨਾਂ ਨੂੰ ਗਿੱਦੜਬਾਹਾ ਤੋਂ ਜ਼ਿਮਣੀ ਚੋਣ ਲੜਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਮਾਂ ਆਉਣ 'ਤੇ ਸਾਰਾ ਕੁਝ ਦੱਸਿਆ ਜਾਵੇਗਾ। ਉੱਥੇ ਹੀ ਦੂਜੇ ਪਾਸੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਫਿਲਹਾਲ ਉਹਨਾਂ ਦੇ ਮੈਂਬਰ ਦੀ ਹਾਲਤ ਠੀਕ ਹੈ। ਉਹਨਾਂ ਨੇ ਕਿਹਾ ਕਿ ਮੁਲਜ਼ਮ ਫੜ੍ਹੇ ਜਾ ਚੁੱਕੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.