ਲੁਧਿਆਣਾ: ਪੰਜਾਬ 'ਚ ਪਿਛਲੇ ਸਾਲ ਹੜ੍ਹ ਨੇ ਤਬਾਹੀ ਮਚਾਈ ਸੀ ਅਤੇ 11 ਤੋਂ ਵੱਧ ਜ਼ਿਲ੍ਹੇ ਪ੍ਰਭਾਵਿਤ ਹੋਏ ਸਨ। ਇਸ ਸਾਲ ਪਹਿਲਾਂ ਹੀ ਪਿੰਡਾਂ 'ਚ ਮੰਦਰਾਂ ਅਤੇ ਗੁਰਦੁਆਰਿਆਂ ਰਾਹੀਂ ਲੋਕਾਂ ਨੂੰ ਅਨਾਊਂਸਮੈਂਟ ਕਰਕੇ ਅਗਾਹ ਕੀਤਾ ਜਾ ਰਿਹਾ ਹੈ। ਇਸੇ ਸਬੰਧੀ ਸਤਲੁਜ ਕੰਡੇ 'ਤੇ ਵਸੇ ਪਿੰਡ ਭੋਲੇਵਾਲ ਵਿਖੇ ਵੀ ਪਿੰਡ ਦੇ ਲੋਕਾਂ ਵੱਲੋਂ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਅਗਾਹ ਕਰਨ ਲਈ ਕਿਹਾ ਹੈ, ਜਿਸ ਦੀ ਇੱਕ ਆਡੀਓ ਵੀ ਸਾਹਮਣੇ ਆਈ ਹੈ। ਇਨਾਂ ਹੀ ਨਹੀਂ ਪਿੰਡ ਦੇ ਲੋਕ ਖੁਦ ਆਪਣੇ ਪੱਧਰ 'ਤੇ ਪਿੰਡ ਦੇ ਬੰਨ ਨੂੰ ਪੱਕਾ ਕਰ ਰਹੇ ਹਨ ਤਾਂ ਜੋ 2019 ਅਤੇ 2023 ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਸਨ, ਮੁੜ ਤੋਂ ਨਾ ਬਣ ਸਕਣ। ਅੱਜ ਵੀ ਹੜ ਤੋਂ ਪ੍ਰਭਾਵਿਤ ਇਹਨਾਂ ਪਿੰਡਾਂ ਦੇ ਵਿੱਚ ਲੋਕ ਆਪਣੇ ਨੁਕਸਾਨ ਦੀ ਦੁਹਾਈ ਦੇ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਸੁਚੇਤ ਰਹਿਣ ਦੀ ਵੀ ਅਪੀਲ ਕਰ ਰਹੇ।
ਪਿੰਡ ਵਾਸੀਆਂ ਵਿੱਚ ਖੌਫ: ਸਾਲ 2019 ਤੇ 23 ਦੇ ਹੜ੍ਹ ਤੋਂ ਬਾਅਦ ਪਿੰਡਾਂ ਦੇ ਲੋਕ ਖੌਫ ਦੇ ਵਿੱਚ ਹਨ, ਪਿੰਡ ਭੋਲੇਵਾਲ ਦੇ ਸਰਪੰਚ ਨੇ ਦੱਸਿਆ ਕਿ ਇਸ ਵਾਰ ਸਾਨੂੰ ਐਸਡੀਐਮ ਦਫ਼ਤਰ ਤੋਂ ਫੋਨ ਜਰੂਰ ਆਇਆ ਸੀ ਕਿ ਜਾਇਜ਼ਾ ਕਰਨ ਲਈ ਐਸਡੀਐਮ ਇੱਥੇ ਆਉਣਗੇ, ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਕੋਈ ਵੀ ਅਧਿਕਾਰੀ ਜ਼ਾਇਜਾ ਲੈਣ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਨਾ ਤਾਂ ਪ੍ਰਸ਼ਾਸਨ ਵਲੋਂ ਬੰਨ੍ਹ ਪੱਕਾ ਕਰਨ ਸਬੰਧੀ ਕੋਈ ਪਿੰਡ ਦੇ ਲੋਕਾਂ ਦੀ ਮਦਦ ਕੀਤੀ ਗਈ ਅਤੇ ਨਾ ਹੀ ਪਿੰਡ ਦੇ ਲੋਕਾਂ ਨੂੰ ਸਤਰਕ ਰਹਿਣ ਲਈ ਕਿਹਾ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਹੀ ਹੜ੍ਹ ਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ, ਓਦੋਂ ਹੀ ਸਾਨੂੰ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਹੜ੍ਹ ਦੇ ਕਾਰਨ ਵੱਡਾ ਨੁਕਸਾਨ ਹੋਇਆ ਸੀ, ਸਰਕਾਰ ਨੇ ਦਾਅਵੇ ਤਾਂ ਜਰੂਰ ਕੀਤੇ ਪਰ ਉਹਨਾਂ ਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਉਹ ਪਰੇਸ਼ਾਨ ਹਨ ਕਿ ਝੋਨਾ ਲਗਾਈਏ ਜਾਂ ਨਾ ਲਗਾਈਏ। ਉਹਨਾਂ ਕਿਹਾ ਕਿ ਪੈਸੇ ਖ਼ਰਚ ਕਰਕੇ ਉਹ ਫ਼ਸਲ ਲਾਉਂਦੇ ਹਨ ਅਤੇ ਹੜ੍ਹਾਂ ਦੇ ਵਿੱਚ ਸਾਰੀ ਫ਼ਸਲ ਬਰਬਾਦ ਹੋ ਜਾਂਦੀ ਹੈ। ਉਹਨਾਂ ਦੀ ਲਾਗਤ ਵੀ ਨਹੀਂ ਮਿਲਦੀ।
ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ: ਮੌਨਸੂਨ ਪੰਜਾਬ ਦੇ ਵਿੱਚ ਦਸਤਕ ਦੇ ਚੁੱਕਾ ਹੈ ਅਤੇ ਦੂਜੇ ਪਾਸੇ ਪਿੰਡ ਦੇ ਲੋਕਾਂ ਵਿੱਚ ਸਹਿਮ ਹੈ, ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਸਬੰਧੀ ਬਕਾਇਦਾ ਇੱਕ ਅਨਾਊਂਸਮੈਂਟ ਵੀ ਕਰਵਾਈ ਗਈ ਹੈ ਕਿ ਲੋਕ ਆਪੋ ਆਪਣੇ ਪ੍ਰਬੰਧ ਰੱਖ। ਦੱਸ ਦਈਏ ਕਿ ਸਤਲੁਜ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਪਿਛਲੇ ਸਾਲ ਵੀ ਹੜ੍ਹ ਦੀ ਮਾਰ ਪਈ ਸੀ ਅਤੇ ਫ਼ਸਲ ਖਰਾਬ ਹੋਣ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਗਿਆ ਸੀ, ਪਿੰਡ ਦੇ ਹੀ ਇੱਕ ਵਾਸੀ ਨੇ ਦੱਸਿਆ ਕਿ ਉਸ ਦਾ ਘਰ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਹੈ, ਘਰ ਦੇ ਵਿੱਚ ਤਰੇੜਾ ਆ ਚੁੱਕਿਆ ਹਨ। ਪਾਣੀ ਦੀ ਮਾਰ ਇਨੀ ਪਈ ਸੀ ਕਿ ਲੈਂਟਰ ਤੱਕ ਪਾਣੀ ਪਹੁੰਚ ਗਿਆ ਸੀ। ਉਹਨਾਂ ਕਿਹਾ ਕਿ ਜਦੋਂ ਹੜ੍ਹ ਆ ਜਾਂਦਾ ਹੈ, ਉਦੋਂ ਪ੍ਰਸ਼ਾਸਨਿਕ ਅਫ਼ਸਰ ਜਰੂਰ ਪਹੁੰਚ ਜਾਂਦੇ ਹਨ ਅਤੇ ਉਸ ਤੋਂ ਪਹਿਲਾਂ ਕੋਈ ਸਾਰ ਲੈਣ ਲਈ ਨਹੀਂ ਆਉਂਦਾ। ਜੇਕਰ ਪਹਿਲਾਂ ਹੀ ਪ੍ਰਬੰਧ ਕਰਨ ਲਏ ਜਾਣ ਤਾਂ ਅਜਿਹੇ ਹਾਲਾਤ ਹੀ ਨਾ ਬਣਨ। ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਈ ਗਈ ਅਨਾਉਂਸਮੈਂਟ ਲਗਾਤਾਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀ ਹੈ।
- ਪੰਜਾਬ ਵਿੱਚ ਮੌਸਮ ਨੇ ਤੋੜੇ ਰਿਕਾਰਡ; ਇਨ੍ਹਾਂ ਥਾਵਾਂ ਉੱਤੇ ਆਰੇਂਜ ਅਲਰਟ, ਜਾਣੋ ਕਦੋਂ ਤੱਕ ਪਵੇਗਾ ਮੀਂਹ - Monsoon knocks in Punjab
- ਵੇਰਕਾ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1 ਦੇਸੀ ਪਿਸਤੋਲ ਸਣੇ 4 ਮੁਲਜ਼ਮ ਕਾਬੂ - success of Verka police
- ਸ਼੍ਰੋਮਣੀ ਅਕਾਲੀ ਦਲ 'ਚ ਪੈ ਰਹੇ ਪਾੜ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ ਸਲਾਹ, ਕਿਹਾ- ਬੰਦ ਕਮਰਾ ਮੀਟਿੰਗ ਕਰਕੇ ਸੁਲਝਾਇਆ ਜਾਵੇ ਵਿਵਾਦ - rift in the Shiromani Akali Dal
ਡੀ ਸੀ ਵੱਲੋਂ ਦਾਅਵੇ: ਇਸ ਸੰਬੰਧੀ ਜਦੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਅਲਾਰਟ ਜਰੂਰ ਕੀਤਾ ਹੈ ਪਰ ਹਾਲੇ ਕਿਸੇ ਨੂੰ ਘਬਰਾਉਣ ਦੀ ਕੋਈ ਜਰੂਰਤ ਨਹੀਂ ਹੈ। ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੀ ਕਿਸੇ ਵੀ ਅਫ਼ਵਾਹ ਉੱਪਰ ਵਿਸ਼ਵਾਸ਼ ਨਾ ਕੀਤਾ ਜਾਵੇ। ਜੇਕਰ ਪ੍ਰਸ਼ਾਸ਼ਨ ਵੱਲੋਂ ਕੋਈ ਅਪਡੇਟ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਹੀ ਮੰਨਿਆ ਜਾਵੇ।
ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅਸੀਂ ਲਗਾਤਾਰ ਪਿਛਲੇ ਸਾਲ ਆਏ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ। ਉਹਨਾਂ ਕਈ ਪਿੰਡਾਂ ਦੇ ਲੋਕਾਂ ਨੂੰ ਭਰਪੂਰ ਮਾਤਰਾ ਦੇ ਵਿੱਚ ਥੈਲਿਆਂ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਸਤਲੁਜ 'ਤੇ ਕਮਜ਼ੋਰ ਕੰਢਿਆਂ ਨੂੰ ਮਜ਼ਬੂਤ ਕਰਨ ਦੇ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲ ਦਾ ਵਚਨਬੱਧ ਹੈ ਕਿ ਬਰਸਾਤ ਦੇ ਦੌਰਾਨ ਲੋਕਾਂ ਨੂੰ ਕਿਸੇ ਵੀ ਕਿਸਮ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।