ETV Bharat / state

ਪੰਜਾਬ ਦੇ ਵਿੱਚ ਹੋ ਰਹੀਆਂ ਬੇਅਦਬੀਆਂ ਚਿੰਤਾ ਦਾ ਵਿਸ਼ਾ, ਸਿਮਰਜੀਤ ਮਾਨ ਨੇ ਕਾਂਗਰਸ ਦੇ ਸਾਧੇ ਨਿਸ਼ਾਨੇ - Indecency happening in Punjab - INDECENCY HAPPENING IN PUNJAB

Indecency happening in Punjab: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਾਂਗਰਸ 'ਤੇ ਸਾਧੇ ਨਿਸ਼ਾਨੇ। ਪੜ੍ਹੋ ਪੂੂਰੀ ਖਬਰ...

Indecency happening in Punjab
ਪੰਜਾਬ ਦੇ ਵਿੱਚ ਹੋ ਰਹੀਆਂ ਬੇਅਦਬੀਆਂ (ETV Bharat ( ਫਤਿਹਗੜ੍ਹ ਸਾਹਿਬ , ਪੱਤਰਕਾਰ))
author img

By ETV Bharat Punjabi Team

Published : Aug 18, 2024, 8:01 PM IST

ਪੰਜਾਬ ਦੇ ਵਿੱਚ ਹੋ ਰਹੀਆਂ ਬੇਅਦਬੀਆਂ (ETV Bharat ( ਫਤਿਹਗੜ੍ਹ ਸਾਹਿਬ , ਪੱਤਰਕਾਰ))

ਫਤਿਹਗੜ੍ਹ ਸਾਹਿਬ : ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਹੋਈ। ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੀਟਿੰਗ ਵਿੱਚ ਹੋਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਸ਼ਡਿਊਲ ਕਾਸਟ ਅਤੇ ਸਿੱਖਾਂ ਦੀਆਂ ਵੋਟਾਂ ਬਣਵਾਉਣ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

ਪੰਜਾਬ ਦੇ ਲੋਕਾਂ ਦੀ ਜਮੀਰ ਮਰ ਚੁੱਕੀ: ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੋ ਰਹੀਆਂ ਬੇਅਦਬੀਆਂ ਇੱਕ ਚਿੰਤਾ ਦਾ ਵਿਸ਼ਾ ਹੈ। ਉੱਥੇ ਹੀ ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ 6 ਜੂਨ ਦੇ ਮਹੀਨੇ ਦੇ ਵਿੱਚ ਸੱਤ ਐਮਪੀ ਕਾਂਗਰਸ ਦੇ ਜਿੱਤਾ ਕੇ ਭੇਜੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਉਹ ਆਪਣੇ ਹੱਕ ਲਈ ਵੀ ਅਵਾਜ ਨਹੀਂ ਉਠਾ ਸਕਦੇ। ਜਦੋਂ ਕਿ ਉਨ੍ਹਾਂ ਨੂੰ ਪਤਾ ਸੀ ਕਿ 6 ਜੂਨ ਘੱਲੂਘਾਰਾ ਹੁੰਦਾ ਹੈ। ਉਨ੍ਹਾਂ ਨੇ 6 ਜੂਨ 1984 ਦੇ ਵਿੱਚ ਕਾਂਗਰਸ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਮਿਲਟਰੀ ਹਮਲਾ ਕਰਵਾਇਆ ਗਿਆ ਸੀ। ਜਿਸ ਕਾਰਨ ਕੌਮੀਅਤ ਟੁੱਟਦੀ ਜਾ ਰਹੀ ਹੈ ਜਿਸ ਨੂੰ ਲੋਕ ਭੁੱਲਦੇ ਜਾ ਰਹੇ ਹਨ।

6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਕਰਵਾਏ: ਸਿਮਰਨਜੀਤ ਮਾਨ ਨੇ ਕਿਹਾ ਕਿ ਆਪਣੀ ਪੀਹੜੀ ਥੱਲੇ ਤਾਂ ਝਾਤੀ ਮਾਰ ਲਈਏ, ਕੀ ਸਾਡੇ ਵਿੱਚ ਕਸੂਰ ਹੈ ਜਾਂ ਹੋਰ ਕਿਸੇ ਵਿੱਚ ਕਸੂਰ ਹੈ। ਕੀ ਆਪਾ ਛਿੱਤਰਾਂ ਦੇ ਯਾਰ ਹੀ ਬਣਕੇ ਰਹਿਣਾ ਅਜ਼ਾਦ ਨੀ ਹੋਣਾ, ਆਪਣੀ ਸੋਚ ਨੀ ਰੱਖਣੀ। ਉਨ੍ਹਾਂ ਕਿਹਾ ਕਿ ਕੀ ਆਪ ਪਾਰਟੀ ਨੂੰ ਯਾਦ ਨਹੀਂ ਕਿ ਜਦੋਂ 6 ਜੂਨ 1984 ਨੂੰ ਇੰਦਰਾ ਗਾਂਧੀ ਅਤੇ ਬੀਜੇਪੀ ਨੇ ਰਲ ਕੇ ਟੈਂਕਾਂ , ਤੋਪਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਕਰਵਾਏ ਸੀ।

ਪੂੰਗਰ ਰਹੀ ਨਵੀਂ ਪੀੜੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਖਤਮ ਕੀਤਾ: ਉਨ੍ਹਾਂ ਦੱਸਿਆ ਕਿ ਸਾਡੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਨੇ ਪੂੰਗਰ ਰਹੀ ਨਵੀਂ ਪੀੜੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਖਤਮ ਕਰ ਦਿੱਤਾ। ਜੇਕਰ ਸਰਕਾਰ ਨੂੰ ਇੰਨੀ ਸੂਝ ਹੋਵੇ ਤਾਂ ਅਸੀਂ ਏਨੇ ਮਾਯੂਸ ਕਿਉਂ ਹੋਈਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.