ਅੰਮ੍ਰਿਤਸਰ: ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਵਿਖੇ ਸ਼ਹਿਰ ਦੇ ਪਤਵੰਤਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਵਾਂਗ ਗੁਰੂ ਨਗਰੀ ਅੰਮ੍ਰਿਤਸਰ ਦੀ ਸੇਵਾ ਕਰਨਾ ਚਾਹੁੰਦੇ ਹਨ। ਸ਼ਹਿਰ ਦੇ ਵਿਕਾਸ ਲਈ ਸਾਰਿਆਂ ਦਾ ਸਹਿਯੋਗ ਮੰਗਦਿਆਂ ਕਿਹਾ ਕਿ ਉਨ੍ਹਾਂ ਕੋਲ ਗੁਰੂ ਨਗਰੀ ਦੇ ਵਿਕਾਸ ਲਈ ਇੱਕ ਖ਼ਾਸ ਨਜ਼ਰੀਆ ਅਤੇ ਯੋਜਨਾਵਾਂ ਹਨ। ਪੰਜਾਬ ਅਤੇ ਅੰਮ੍ਰਿਤਸਰ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਅੰਮ੍ਰਿਤਸਰ ਵਿੱਚ ਰਹਿ ਕੇ ਕੰਮ ਕਰਨ ਅਤੇ ਪੈਸਾ ਕਮਾਉਣ ਲਈ ਰੁਜ਼ਗਾਰ ਪ੍ਰਦਾਨ ਕੀਤਾ ਜਾਵੇਗਾ।
ਭਾਵਨਾ ਅੰਮ੍ਰਿਤਸਰ ਦੀ ਸੇਵਾ ਕਰਨ ਦੀ: ਸੰਧੂ ਨੇ ਯਕੀਨੀ ਤੌਰ 'ਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਨ੍ਹਾਂ ਤੋਂ ਗੁਰੂ ਨਗਰੀ ਦੇ ਹਿੱਤਾਂ ਲਈ ਵੱਧ ਤੋਂ ਵੱਧ ਮੌਕੇ ਪ੍ਰਾਪਤ ਕਰਨਗੇ। ਜਦੋਂ ਤੋਂ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਭਾਰਤ ਅਮਰੀਕਾ ਦਾ ਰਿਸ਼ਤਾ ਭਾਈਵਾਲੀ ਵਿੱਚ ਬਦਲ ਗਿਆ। ਹੁਣ ਭਾਰਤ ਬਹੁਤ ਤਰੱਕੀ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਨੇ ਨੌਕਰੀ ਛੱਡ ਕੇ ਵਾਪਸ ਪਰਤ ਕੇ ਪੰਥ ਦੀ ਸੇਵਾ ਕਰਨੀ ਠੀਕ ਸਮਝੀ, ਮੇਰੇ ਮਾਤਾ-ਪਿਤਾ ਨੇ ਵੀ ਅਮਰੀਕਾ ਤੋਂ ਉੱਚ ਵਿੱਦਿਆ ਪ੍ਰਾਪਤ ਕਰਕੇ ਅੰਮ੍ਰਿਤਸਰ ਆਕੇ ਸ਼ਹਿਰ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਵੀ ਭਾਵਨਾ ਅੰਮ੍ਰਿਤਸਰ ਦੀ ਸੇਵਾ ਕਰਨ ਦੀ ਹੈ ।
- ਬੀਬੀਐਮਬੀ ਕਾਲੋਨੀ ਨੰਗਲ ਵਿਖੇ ਲੋਕ ਹੋਏ ਪ੍ਰੇਸ਼ਾਨ, ਸੀਵਰੇਜ ਦੀ ਸਮੱਸਿਆ ਕਾਰਨ ਘੁੱਟ ਰਿਹਾ ਦਮ - BBMB Colony Sewage
- ਪੰਜਾਬ ਦੇ ਵਿਕਾਸ ਕਾਰਜ ਰੁਕੇ, ਠੇਕੇਦਾਰਾਂ ਨੇ ਕਿਹਾ- ਇਸ ਪਿੱਛੇ 'ਸਿਆਸੀ ਸਾਜਿਸ਼', ਹੋਰ ਸੂਬਿਆਂ ਨੂੰ ਸਪਲਾਈ ਹੋ ਰਹੀ ਹੈ ਲੁੱਕ - Allegations On HPCL
- ਤਰਨ ਤਾਰਨ ਦੇ ਪਿੰਡ ਬਲੇਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ - Youth brutally murdered in Baler
ਬੇਰੁਜ਼ਗਾਰਾਂ ਨੂੰ ਯਕੀਨੀ ਰੁਜ਼ਗਾਰ: ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅੰਮ੍ਰਿਤਸਰ ਦਾ ਕੀ ਹਾਲ ਹੋਇਆ ਹੈ ਇਹ ਸਭ ਨੂੰ ਪਤਾ ਹੈ। ਉਹਨਾਂ ਕਿਹਾ ਕਿ 800 ਕਰੋੜ ਰੁਪਏ ਤੋਂ ਜ਼ਿਆਦਾ ਫੰਡ ਅੰਮ੍ਰਿਤਸਰ ਦੇ ਵਿਕਾਸ ਲਈ ਲਈ ਰੱਖਿਆ ਹੈ। ਸੋਸ਼ਲ ਇਨਵਾਇਰਮੈਂਟ ਅਤੇ ਸਟਾਰਟ ਅਪ ਦੇ ਲਈ ਇਹ ਫੰਡ ਰੱਖਿਆ ਗਿਆ ਹੈ। ਐਗਰੀਕਲਚਰ, ਇੰਡਸਟਰੀ ਸਕੇਲ ਡਿਵੈਲਪਮੈਂਟ, ਇਨਫੋਰਮੇਸ਼ਨ ਟੈਕਨੋਲੋਜੀ, ਹੈਲਥ ਕੇਅਰ ਅਤੇ ਟੂਰਿਜ਼ਮ ਹੋਮ ਬਿਲਡਿੰਗ ਖੇਤਰ ਵਿੱਚ ਬੇਰੁਜ਼ਗਾਰਾਂ ਨੂੰ ਯਕੀਨੀ ਰੁਜ਼ਗਾਰ ਦਿੱਤਾ ਜਾਵੇਗਾ।