ਬਠਿੰਡਾ: ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨਾਲ ਸਬੰਧਤ ਟਰਾਂਸਪੋਰਟਾਂ ਦੀਆਂ ਗੱਡੀਆਂ ਤੋਂ ਲੋਕਲ ਟਰੱਕ ਓਪਰੇਟਰਾਂ ਵੱਲੋਂ ਕਥਿਤ ਤੌਰ ਉੱਤੇ ਯੂਨੀਅਨ ਬਣਾ ਕੇ ਰੋਕਣ ਅਤੇ ਗੁੰਡਾ ਟੈਕਸ ਵਸੂਲਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਮਾਮਲੇ ਵਿੱਚ ਰਫਾਇਨਰੀ ਨਾਲ ਸੰਬੰਧਿਤ ਟਰਾਂਸਪੋਰਟਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਡੀਐੱਸਪੀ ਦਫਤਰ ਤਲਵੰਡੀ ਸਾਬੋ ਵਿਖੇ ਮਾਮਲੇ ਦੀ ਜਾਂਚ ਲਈ ਸਮੂਹ ਟਰਾਂਸਪੋਰਟ ਪੁੱਜੇ ਅਤੇ ਇਨਸਾਫ ਦੀ ਮੰਗ ਕੀਤੀ।
ਵਸੂਲਿਆ ਦਾ ਰਿਹਾ ਗੁੰਡਾ ਟੈਕਸ: ਇਸ ਦੇ ਨਾਲ ਨਾਲ ਬਰੋਕਰਾਂ ਵੱਲੋਂ ਵੀ ਲੋਕਲ ਟਰੱਕ ਓਪਰੇਟਰਾਂ ਵੱਲੋਂ ਯੂਨੀਅਨ ਦੇ ਨਾਮ ਉੱਤੇ ਉਹਨਾਂ ਦੀਆਂ ਗੱਡੀਆਂ ਰੋਕਣ ਦੀ ਸ਼ਿਕਾਇਤ ਡੀਐਸਪੀ ਤਲਵੰਡੀ ਸਾਬੋ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ। ਟਰਰਾਂਸਪੋਟਰਾਂ ਦਾ ਕਹਿਣਾ ਹੈ ਕਿ ਸਬ ਡਿਵੀਜ਼ਨ ਤਲਵੰਡੀ ਸਾਬੋ ਦੀ ਰਾਮਾ ਮੰਡੀ ਵਿਖੇ ਲੱਗੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਾਹਰ ਇੱਕ ਵਾਰ ਫੇਰ ਕਥਿਤ ਤੌਰ ਉੱਤੇ ਗੁੰਡਾ ਟੈਕਸ ਵਸੂਲਿਆ ਜਾ ਰਿਗਾ ਹੈ। ਜਿਸ ਦੇ ਚਲਦਿਆਂ ਪਿਛਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਰਫਾਇਨਰੀ ਨਾਲ ਸੰਬੰਧਿਤ ਕਰੀਬ ਦੋ ਦਰਜਨ ਟਰਾਂਸਪੋਰਟਰਾਂ ਵੱਲੋਂ ਪੁਲਿਸ ਨੂੰ ਦਿੱਤੀ ਇੱਕ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਲੋਕਲ ਟਰੱਕ ਆਪਰੇਟਰਾਂ ਵੱਲੋਂ ਕਥਿਤ ਤੌਰ ਉੱਤੇ ਟਰੱਕ ਯੂਨੀਅਨ ਦੇ ਨਾਮ ਦੀ ਸ਼ਹਿ ਹੇਠ ਉਹਨਾਂ ਦੀਆਂ ਗੱਡੀਆਂ ਘੇਰ ਕੇ ਉਹਨਾਂ ਨਾਲ ਧੱਕੇਸ਼ਾਹੀ ਕਰਦਿਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
- ਸਰਕਾਰੀ ਹਸਪਤਾਲ ਬਣਿਆ ਜੰਗ ਦਾ ਅਖਾੜਾ; ਦੋ ਧਿਰਾਂ ਦੀ ਆਪਸ 'ਚ ਝੜਪ, ਖੜ੍ਹੀ ਦੇਖਦੀ ਰਹੀ ਪੁਲਿਸ - HUNGAMA IN HOSHIARPUR
- ਨਸ਼ੇ ਦੇ ਵਿਰੋਧ 'ਚ ਸ਼ਖ਼ਸ ਨੇ ਥਾਣੇ ਬਾਹਰ ਲਾਇਆ ਧਰਨਾ, ਪੁਲਿਸ ਉੱਤੇ ਲਾਏ ਗੰਭੀਰ ਇਲਜ਼ਾਮ - protest outside police station
- ਪਠਾਨਕੋਟ 'ਚ ਪੁਲਿਸ ਦੀਆਂ ਤਿੰਨ ਕਵਿੱਕ ਰਿਸਪਾਂਸ ਟੀਮਾਂ ਨੂੰ ਹਰੀ ਝੰਡੀ, ਅਲਰਟ ਉੱਤੇ ਪੁਲਿਸ ਟੀਮਾਂ - quick response teams of police
ਤੱਥਾਂ ਦੇ ਹਿਸਾਬ ਨਾਲ ਕਾਰਵਾਈ: ਟਰੱਕ ਚਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਠਿੰਡਾ ਰਿਫਾਇਨਰੀ ਤੋਂ ਜੋ ਮਾਲ ਟਰੱਕ ਰਾਹੀਂ ਤੈਅ ਕੀਤੀ ਥਾਂ ਉੱਤੇ ਪਹੁੰਚਾਉਣ ਦੇ ਪੈਸੇ ਮਿਲਦੇ ਸਨ ਉਸ ਵਿੱਚ ਹੁਣ ਬਗੈਰ ਦੱਸੇ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਇਸ ਸਬੰਧੀ ਸਥਾਨਕ ਵਿਧਾਇਕ ਜਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਵੀ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ। ਦੂਜੇ ਪਾਸੇ ਮਾਮਲੇ ਉੱਤੇ ਡੀਐੱਸਪੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਹੁਣ ਲਿਆਂਦਾ ਗਿਆ ਹੈ ਅਤੇ ਤੱਥਾਂ ਦੇ ਹਿਸਾਬ ਨਾਲ ਹੀ ਕਾਰਵਾਈ ਹੋਵੇਗੀ।