ETV Bharat / state

ਪੰਜਾਬ ਸਰਕਾਰ ਵਲੋਂ ਅਯੁੱਧਿਆ 'ਚ ਹੋਏ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮਾਂ ਦਾ ਬਾਈਕਾਟ !, ਨਾ ਕੀਤੀ ਛੁੱਟੀ ਤੇ ਨਾ ਹੀ ਕਰਵਾਇਆ ਕੋਈ ਸੂਬਾ ਪੱਧਰੀ ਸਮਾਗਮ - ਸ੍ਰੀ ਰਾਮ ਪ੍ਰਾਣ ਪ੍ਰਤਿਸ਼ਠਾ

Sri Ram Prana Pratishtha in Ayodhya: ਪੰਜਾਬ ਸਰਕਾਰ ਵਲੋਂ ਅਯੁੱਧਿਆ 'ਚ ਸ੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਮੌਕੇ ਨਾ ਤਾਂ ਕੋਈ ਵਧਾਈ ਦਿੱਤੀ ਗਈ ਤੇ ਨਾ ਹੀ ਛੁੱਟੀ ਕੀਤੀ। ਜਿਸ ਤੋਂ ਬਾਅਦ ਵਿਰੋਧੀ ਸਰਕਾਰ 'ਤੇ ਹਮਲਾਵਰ ਹੋ ਰਹੇ ਹਨ।

ਅਯੁੱਧਿਆ 'ਚ ਹੋਏ ਪ੍ਰਾਣ ਪ੍ਰਤਿਸ਼ਠਾ
ਅਯੁੱਧਿਆ 'ਚ ਹੋਏ ਪ੍ਰਾਣ ਪ੍ਰਤਿਸ਼ਠਾ
author img

By ETV Bharat Punjabi Team

Published : Jan 26, 2024, 11:44 AM IST

ਸਿਆਸੀ ਲੀਡਰ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ

ਲੁਧਿਆਣਾ: 22 ਜਨਵਰੀ ਵਾਲੇ ਦਿਨ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਅਯੁੱਧਿਆ 'ਚ ਬਣੇ ਸ਼੍ਰੀ ਰਾਮ ਮੰਦਰ ਚ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲੈ ਕੇ ਸਮਾਗਮ ਕਰਵਾਏ ਗਏ ਅਤੇ ਕਈ ਸੂਬਿਆਂ ਦੇ ਵਿੱਚ ਸਕੂਲਾਂ ਦੇ ਅੰਦਰ ਛੁੱਟੀ ਰੱਖੀ ਗਈ ਅਤੇ ਅਖਬਾਰਾਂ ਰਾਹੀ ਇਸ਼ਤਿਹਾਰ ਦੇ ਕੇ ਵਧਾਈਆਂ ਦਿੱਤੀਆਂ ਗਈਆਂ। ਉੱਥੇ ਹੀ ਪੰਜਾਬ ਸਰਕਾਰ ਇਹਨਾਂ ਸਮਾਗਮਾਂ 'ਚ ਵਧਾਈਆਂ ਦੇਣ ਵਿੱਚ ਪਿੱਛੇ ਰਹੀ, ਉੱਥੇ ਹੀ ਸੂਬੇ ਦੇ ਸਕੂਲਾਂ ਨੂੰ ਵੀ ਛੁੱਟੀ ਨਹੀਂ ਕੀਤੀ ਗਈ। ਆਮ ਦਿਨਾਂ ਵਾਂਗ ਸਕੂਲ ਲੱਗੇ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਸਵਾਲ ਖੜੇ ਕੀਤੇ ਗਏ ਹਨ। ਭਾਜਪਾ ਨੇ ਕਿਹਾ ਕਿ ਛੋਟੀ ਛੋਟੀ ਗੱਲ 'ਤੇ ਵਧਾਈਆਂ ਦੇਣ ਵਾਲੇ ਅਤੇ ਅਖਬਾਰਾਂ ਦੇ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇਣ ਵਾਲੇ ਮੁੱਖ ਮੰਤਰੀ ਪੰਜਾਬ ਹਿੰਦੂ ਭਾਈਚਾਰੇ ਦੇ ਸਮਾਗਮ ਦੇ ਉੱਤੇ ਚੁੱਪੀ ਕਿਉਂ ਧਾਰੀ ਬੈਠੇ ਰਹੇ। ਉੱਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਮੁੱਖ ਮੰਤਰੀ ਪੰਜਾਬ ਨੂੰ ਨਿੱਖਧ ਮੁੱਖ ਮੰਤਰੀ ਤੱਕ ਕਹਿ ਦਿੱਤਾ। ਲਗਾਤਾਰ ਭਾਜਪਾ ਅਤੇ ਅਕਾਲੀ ਦਲ ਇਸ ਮੁੱਦੇ 'ਤੇ ਸਵਾਲ ਖੜੇ ਕਰ ਰਹੇ ਹਨ। ਟਵੀਟ ਦੀ ਰਾਜਨੀਤੀ ਵੀ ਲਗਾਤਾਰ ਭਖੀ ਹੋਈ ਹੈ।

ਕੀ ਕਿਹਾ ਅਕਾਲੀ ਦਲ ਨੇ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਯੁੱਧਿਆ ਦੇ ਵਿੱਚ ਹੋਏ ਸਮਾਗਮਾਂ ਦੇ ਦੌਰਾਨ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀ ਨਾ ਕੀਤੇ ਜਾਣ 'ਤੇ ਟਵੀਟ ਕਰਕੇ ਮੁੱਖ ਮੰਤਰੀ ਪੰਜਾਬ 'ਤੇ ਧਰਮ ਦਾ ਨਿਰਾਦਰ ਕਰਨ ਦੇ ਇਲਜ਼ਾਮ ਲਗਾਏ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਹਿੰਦੂ ਭੈਣਾਂ ਵੀਰਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਕੀਤਾ ਹੈ। ਸੁਖਬੀਰ ਬਾਦਲ ਨੇ ਲਿਖਿਆ ਕਿ ਜੋ ਛੋਟੀ-ਛੋਟੀ ਗੱਲ ਉੱਤੇ ਆਪਣੀਆਂ ਸਿਆਸੀ ਰੈਲੀਆਂ ਕਰਨ ਦੇ ਲਈ ਸਕੂਲਾਂ ਦੇ ਵਿੱਚ ਛੁੱਟੀਆਂ ਕਰਵਾ ਦਿੰਦੇ ਹਨ, ਅੱਜ ਦੇਸ਼ ਦੇ ਇੰਨੇ ਵੱਡੇ ਧਾਰਮਿਕ ਸਮਾਗਮ ਲਈ ਸਕੂਲਾਂ ਦੇ ਵਿੱਚ ਛੁੱਟੀ ਨਹੀਂ ਕਰਵਾਈ ਗਈ। ਸੁਖਬੀਰ ਬਾਦਲ ਨੇ ਅੱਗੇ ਲਿਖਿਆ ਕਿ ਉਹ ਧਾਰਮਿਕ ਗੁਰੂਆਂ ਅਤੇ ਮਹਾਂਪੁਰਸ਼ਾਂ ਦੀ ਤਸਵੀਰਾਂ ਦੇਖਣ ਦੀ ਥਾਂ 'ਤੇ ਆਪਣੀ ਤਸਵੀਰ ਦੇਖਣਾ ਜਿਆਦਾ ਪਸੰਦ ਕਰਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਹਿੰਦੂ ਭਾਈਚਾਰੇ ਤੋਂ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ।

ਭਾਜਪਾ ਦਾ ਸਵਾਲ: ਇਸ ਮੁੱਦੇ ਨੂੰ ਲੈ ਕੇ ਲਗਾਤਾਰ ਭਾਜਪਾ ਵੀ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ, ਭਾਜਪਾ ਦੇ ਪੰਜਾਬ ਦੇ ਜਨਰਲ ਸੈਕਟਰੀ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਹੈ ਕਿ ਛੋਟੀ-ਛੋਟੀ ਗੱਲ 'ਚ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਵਾਲੇ, ਇੰਨ੍ਹੇ ਵੱਡੇ ਧਾਰਮਿਕ ਸਮਾਗਮਾਂ 'ਚ ਚੁੱਪ ਰਹੇ ਨੇ। ਨਾ ਹੀ ਕੋਈ ਸਕੂਲਾਂ ਨੀ ਛੁੱਟੀ ਅਤੇ ਨੇ ਹੀ ਕੋਈ ਅਖ਼ਬਾਰ 'ਚ ਇਸ਼ਤਿਹਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਹਿੰਦੂ ਭਾਈਚਾਰੇ ਦੇ ਨਾਲ ਇਹ ਸਹੀ ਨਹੀਂ ਕੀਤਾ ਹੈ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਹਿੰਦੂ ਭਾਈਚਾਰਾ ਵੀ ਰਹਿੰਦਾ ਹੈ। ਉਹਨਾਂ ਲਈ ਅਤੇ ਪੂਰੇ ਦੇਸ਼ ਦੇ ਲਈ ਬਾਕੀ ਧਰਮਾਂ ਦੇ ਲਈ ਵੀ ਇਹ ਇੱਕ ਬਹੁਤ ਵੱਡਾ ਸਮਾਗਮ ਸੀ, ਜਿਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਕੋਈ ਗੱਲ ਨਹੀਂ ਘੱਟੋ ਘੱਟ ਵਧਾਈਆਂ ਜ਼ਰੂਰ ਦੇਣੀਆਂ ਚਾਹੀਦੀਆਂ ਸਨ। ਉੱਥੇ ਹੀ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਬਲੀਆਵਾਲ ਨੇ ਵੀ ਇਸ ਮੁੱਦੇ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ। ਉਹਨਾਂ ਲਿਖਿਆ ਕਿ ਕੀ ਮੁੱਖ ਮੰਤਰੀ ਸਾਹਿਬ ਨੂੰ ਅਯੁੱਧਿਆ ਦੇ ਵਿੱਚ ਮਨਾਏ ਗਏ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀ ਖੁਸ਼ੀ ਨਹੀਂ ਹੈ। ਪੂਰੇ ਦੇਸ਼ ਦੇ ਵਿੱਚ ਦਿਵਾਲੀ ਮਨਾਈ ਗਈ ਅਤੇ ਮੁੱਖ ਮੰਤਰੀ ਨੂੰ ਕੀ ਇਸ ਦਾ ਕੋਈ ਅਸਰ ਨਹੀਂ ਹੈ। ਪ੍ਰਿਤਪਾਲ ਬਲੀਆਵਾਲ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਇਸ ਗੱਲ ਦਾ ਉਹਨਾਂ ਨੂੰ ਅਫਸੋਸ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਇੱਕ ਟਵੀਟ ਤੱਕ ਵੀ ਵਧਾਈਆਂ ਦਾ ਨਹੀਂ ਕੀਤਾ।

ਹਿੰਦੂ ਭਾਈਚਾਰੇ ਚ ਨਾਰਾਜ਼ਗੀ: ਇਸ ਮੁੱਦੇ ਨੂੰ ਲੈ ਕੇ ਹਿੰਦੂ ਭਾਈਚਾਰੇ ਵੱਲੋਂ ਨਰਾਜ਼ਗੀ ਜਤਾਈ ਗਈ ਹੈ। ਸਮਾਜ ਸੇਵੀ ਅਤੇ ਸਿਆਸੀ ਮਾਹਿਰ ਪ੍ਰਵੀਨ ਡੰਗ ਨੇ ਦੱਸਿਆ ਕਿ ਇਹ ਬੜੀ ਦੁੱਖ ਦੀ ਗੱਲ ਹੈ ਕਿ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਇੰਨਾ ਵੱਡਾ ਸਮਾਗਮ ਸੀ। ਸ੍ਰੀ ਰਾਮ ਜੀ ਆਪਣੇ ਘਰ ਵਾਪਸ ਆਏ ਅਤੇ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਵਿੱਚ ਇੱਕ ਛੁੱਟੀ ਤੱਕ ਨਹੀਂ ਕੀਤੀ। ਉਹਨਾਂ ਕਿਹਾ ਕਿ ਹਿੰਦੂ ਭਾਈਚਾਰੇ ਦੇ ਵਿੱਚ ਰੋਸ ਹੈ, ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਹਾਲੇ ਵੀ ਅਪੀਲ ਕਰਨਗੇ ਕਿ ਦੇਰ ਨਹੀਂ ਹੋਈ ਹੈ ਤੇ ਉਹ ਹੁਣ ਵੀ ਇਸ ਸਬੰਧੀ ਪੂਰੇ ਹਿੰਦੂ ਭਾਈਚਾਰੇ ਨੂੰ ਵਧਾਈਆਂ ਦੇਣ। ਉਹਨਾਂ ਕਿਹਾ ਕਿ ਹਰ ਇੱਕ ਛੋਟੀ ਮੋਟੀ ਉਪਲਬਧੀ 'ਤੇ ਵੀ ਵੱਡੇ-ਵੱਡੇ ਇਸ਼ਤਿਹਾਰ ਦੇਣ ਵਾਲੇ ਮੁੱਖ ਮੰਤਰੀ ਪੰਜਾਬ ਇਸ ਮੁੱਦੇ 'ਤੇ ਚੁੱਪ ਕਿਉਂ ਰਹੇ, ਇਸ ਦਾ ਜਵਾਬ ਉਹਨਾਂ ਨੂੰ ਦੇਣਾ ਪਵੇਗਾ। ਪ੍ਰਵੀਨ ਡੰਗ ਨੇ ਕਿਹਾ ਕਿ ਉਹਨਾਂ ਨੂੰ ਇਹਨਾਂ ਸਮਾਗਮਾਂ ਦੀ ਖੁਸ਼ੀ ਨਹੀਂ ਹੋਈ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਹਿੰਦੂ ਭਾਈਚਾਰਾ ਵੀ ਵੱਸਦਾ ਹੈ, ਜਿਨਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸਨ।

ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ
ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ

ਮੁੱਖ ਮੰਤਰੀ ਮਾਨ ਦਾ ਜਵਾਬ: ਇਸ ਮੁੱਦੇ ਨੂੰ ਲੈ ਕੇ ਜਿੱਥੇ ਵਿਰੋਧੀਆਂ ਵੱਲੋਂ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ, ਉੱਥੇ ਹੀ ਪ੍ਰੈਸ ਕਾਨਫਰੰਸ ਦੇ ਦੌਰਾਨ ਮੁੱਖ ਮੰਤਰੀ ਪੰਜਾਬ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਤਾਂ ਉਹਨਾਂ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਧਰਮ ਦੀ ਰਾਜਨੀਤੀ ਨਹੀਂ ਕਰਦੇ। ਉਹਨਾਂ ਕਿਹਾ ਕਿ ਇਹ ਹਰ ਕਿਸੇ ਦੀ ਆਪਣੀ ਮਰਜ਼ੀ ਹੈ ਜੋ ਜਾਣਾ ਚਾਹੁੰਦਾ ਹੈ ਜਾ ਸਕਦਾ ਹੈ। ਉਹਨਾਂ ਕਿਹਾ ਕਿ ਉੱਥੇ ਬਾਅਦ ਦੇ ਵਿੱਚ ਵੀ ਜਾਇਆ ਜਾ ਸਕਦਾ ਹੈ, ਉਹਨਾਂ ਕਿਹਾ ਕਿ ਸਕੂਲਾਂ ਦੇ ਵਿੱਚ ਛੁੱਟੀ ਕਰਾਉਣ ਦਾ ਕੋਈ ਮਤਲਬ ਨਹੀਂ ਬਣਦਾ ਸੀ। ਸੀਐਮ ਮਾਨ ਨੇ ਕਿਹਾ ਕਿ ਆਨਲਾਈਨ ਸਕਰੀਨ ਲਾਉਣੀ ਕੀ ਹੁੰਦੀ ਹੈ ਜਦੋਂ ਫੋਨ 'ਤੇ ਸਾਰਾ ਕੁਝ ਵੇਖਿਆ ਜਾ ਸਕਦਾ ਹੈ। ਮੁੱਖ ਮੰਤਰੀ ਪੰਜਾਬ ਨੇ ਸਖ਼ਤ ਸ਼ਬਦਾਂ 'ਚ ਜਵਾਬ ਦਿੰਦਿਆਂ ਕਿਹਾ ਕਿ ਇੱਕ ਪਾਸੇ ਜਿੱਥੇ ਅਕਾਲੀ ਦਲ ਤੱਕੜੀ ਨੂੰ ਬਾਬੇ ਨਾਨਕ ਦੀ ਤਕੜੀ ਦੱਸਦਾ ਹੈ ਉੱਥੇ ਹੀ ਕੱਲ ਨੂੰ ਕਾਂਗਰਸ ਆਪਣੇ ਪੰਜੇ ਨੂੰ ਬਾਬੇ ਨਾਨਕ ਦਾ ਪੰਜਾ ਦੱਸ ਸਕਦੀ ਹੈ। ਬਸਪਾ ਪਾਰਟੀ ਆਪਣੇ ਚੋਣ ਨਿਸ਼ਾਨ ਨੂੰ ਗਣੇਸ਼ ਜੀ ਦੱਸ ਕੇ ਵੋਟਾਂ ਮੰਗ ਸਕਦੀ ਹੈ। ਉਹਨਾਂ ਕਿਹਾ ਕਿ ਧਰਮ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਅਜਿਹੀ ਰਾਜਨੀਤੀ ਨਾ ਅਸੀਂ ਕਰਦੇ ਹਾਂ ਪਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਜ਼ਰੂਰ ਕਰਦੇ ਹਾਂ।

ਅਸੀਂ ਧਰਮ ਜਾਂ ਜਾਤ ਦੀ ਰਾਜਨੀਤੀ ਨਹੀਂ ਕਰਦੇ, ਸਿਰਫ਼ ਕੰਮ ਦੀ ਰਾਜਨੀਤੀ ਕਰਦੇ ਹਾਂ। ਹਰ ਕਿਸੇ ਦੀ ਆਪਣੀ ਮਰਜ਼ੀ ਹੈ, ਜੋ ਜਾਣਾ ਚਾਹੁੰਦਾ ਹੈ ਜਾ ਸਕਦਾ ਹੈ। ਜਿਥੇ ਤੱਕ ਲਾਈਵ ਦੀ ਗੱਲ ਹੈ ਤਾਂ ਉਹ ਫੋਨ ‘ਤੇ ਵੀ ਦੇਖਿਆ ਜਾ ਸਕਦਾ ਹੈ। ਸਕੂਲਾਂ ‘ਚ ਪਹਿਲਾਂ ਹੀ ਕਾਫ਼ੀ ਛੁੱਟੀਆਂ ਹੋ ਚੁੱਕੀਆਂ ਸੀ, ਜਿਸ ਕਾਰਨ ਹੁਣ ਕੋਈ ਛੁੱਟੀ ਨਹੀਂ ਕੀਤੀ ਗਈ ਪਰ ਇਸ ਨੂੰ ਕਿਸੇ ਧਰਮ ਨਾਲ ਨਾ ਜੋੜਿਆ ਜਾਵੇ। ਅਸੀਂ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਾਂ।- ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ

ਇੰਡੀਆ ਗਠਜੋੜ 'ਤੇ ਸਵਾਲ: ਇੱਕ ਪਾਸੇ ਜਿੱਥੇ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ, ਉੱਥੇ ਹੀ ਸਿਆਸੀ ਮਾਹਿਰਾਂ ਨੇ ਇਸ ਨੂੰ ਇੰਡੀਆ ਗਠਜੋੜ ਦੀ ਰਾਜਨੀਤੀ ਦਾ ਹਿੱਸਾ ਦੱਸਿਆ ਹੈ। ਸਿਆਸੀ ਮਾਹਿਰ ਪ੍ਰਵੀਨ ਡੰਗ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇੰਡੀਆ ਗਠਜੋੜ ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਹੈ। ਉਹਨਾਂ ਕਿਹਾ ਕਿ ਜਾਣ ਬੁਝ ਕੇ ਉਹ ਇਸ ਮੁੱਦੇ 'ਤੇ ਚੁੱਪੀ ਧਾਰੀ ਹੋਏ ਨੇ,ਕਿਉਂਕਿ ਉਹ ਹਿੰਦੂ ਏਕਤਾ ਨੂੰ ਬਰਦਾਸ਼ਤ ਨਹੀਂ ਕਰ ਰਹੇ, ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲਗਾਤਾਰ ਇੰਡੀਆ ਗਠਜੋੜ ਦੇ ਆਗੂ ਸ਼੍ਰੀ ਰਾਮ ਨੂੰ ਲੈ ਕੇ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਵਿਵਾਦਿਤ ਬਿਆਨਬਾਜ਼ੀ ਕਰ ਰਹੇ ਹਨ। ਪ੍ਰਵੀਨ ਡੰਗ ਨੇ ਕਿਹਾ ਕਿ ਇਸ ਦਾ ਖਾਮਿਆਜ਼ਾ ਉਹਨਾਂ ਨੂੰ 2024 ਲੋਕ ਸਭਾ ਚੋਣਾਂ ਦੇ ਵਿੱਚ ਉਲਟਾ ਭੁਗਤਣਾ ਪਵੇਗਾ। ਪ੍ਰਵੀਨ ਡੰਗ ਨੇ ਇਹ ਵੀ ਕਿਹਾ ਕਿ ਇਹ ਸਭ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੀਤਾ ਜਾ ਰਿਹਾ ਹੈ ਜੋ ਕਿ ਇਹਨਾਂ ਦੇ ਹੀ ਖਿਲਾਫ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.