ਅੰਮ੍ਰਿਤਸਰ: ਸ਼੍ਰੋਮਣੀ ਅਕਾਲ ਦਲ ਦੇ ਕਈ ਸੀਨੀਅਰ ਆਗੂ ਆਪਣੇ ਪ੍ਰਧਾਨ ਸੁਖਬੀਰ ਬਾਦਲ ਤੋਂ ਬਿਨਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀਆਂ ਭੁੱਲਾਂ ਨੂੰ ਮੰਨ ਕੇ ਬਖ਼ਸ਼ਾਉਣ ਲਈ ਪਹੁੰਚੇ ਹਨ। ਦੂਜੇ ਪਾਸੇ ਜਥੇਦਾਰ ਸ੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਸੱਚਖੰਡ ਵਿਖੇ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਆਖਿਆ ਕਿ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਤਰ੍ਹਾਂ ਦਾ ਵਿਵਾਦ ਹੋਣਾ ਸਹੀ ਨਹੀਂ ਹੈ।
ਸਭ ਨੂੰ ਮਿਲ ਕੇ ਸੁਲਝਾਉਣ ਚਾਹੀਦਾ ਮਾਮਲਾ: ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬਾਰ ਬਾਦਲ ਅਤੇ ਬਾਕੀ ਸੀਨੀਅਰ ਆਗੂਆਂ ਨੂੰ ਇਸ ਵਿਵਾਦ ਨੂੰ ਵਧਾਉਣ ਦੀ ਥਾਂ ਟੇਬਲ ਟਾਕ ਰਾਹੀਂ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਥਕ ਮਸਲਿਆਂ ਨੂੰ ਚੁੱਕਿਆ ਹੈ ਇਸ ਲਈ ਅੱਜ ਇਸ ਨੂੰ ਦੋਫਾੜ ਨਹੀਂ ਹੋਣ ਦੇਣਾ ਚਾਹੀਦਾ।
ਦੱਸ ਦਈਏ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੁੱਲਾਂ ਬਖ਼ਸ਼ਾਉਣ ਲਈ ਪਹੁੰਚੇ ਅਕਾਲੀ ਆਗੂਆਂ ਨੇ ਜੋ ਮੁਆਫੀਮਾਨਾ ਸੌਂਪਿਆ ਹੈ ਉਸ ਵਿੱਚ ਉਨ੍ਹਾਂ ਜ਼ਿਕਰ ਕੀਤਾ ਹੈ ਕਿ 2007 ਤੋਂ ਲੈਕੇ 2017 ਤੱਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ। ਇਨ੍ਹਾਂ ਗਲਤੀਆਂ ਵਿੱਚ ਉਨ੍ਹਾਂ ਨੇ ਬੇਅਦਬੀਆਂ,ਸੌਦਾ ਸਾਧ ਰਾਮ ਰਹੀਮ ਨੂੰ ਮੁਆਫੀ ਦੇਣਾ ਅਤੇ ਸ਼ਾਂਤ ਮਈ ਧਰਨਾ ਦੇ ਰਹੀ ਸੰਗਤ ਉੱਤੇ ਗੋਲੀਆਂ ਦਾਗੇ ਜਾਣ ਸਬੰਧੀ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸਭ ਕੁੱਝ ਜਾਨਣ ਦੇ ਬਾਵਜੂਦ ਯੋਗ ਕਾਰਵਾਈ ਨਹੀਂ ਕੀਤੀ ਅਤੇ ਇਸ ਦੌਰਾਨ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਮਨਜੀਤ ਸਿੰਘ ਭੂਰਾ , ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੂਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਵੀ ਅਕਾਲੀ ਦਲ ਦਾ ਹਿੱਸਾ ਸਨ। ਇਸ ਲਈ ਉਹ ਸਾਰੇ ਭੁੱਲਾਂ ਬਖ਼ਸ਼ਾਉਣ ਲਈ ਪਹੁੰਚੇ ਹਨ।
- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੋਫਾੜ; ਬਾਗੀ ਧੜਾ ਭੁੱਲਾਂ ਬਖ਼ਸ਼ਾਉਣ ਪਹੁੰਚਿਆ ਅਕਾਲ ਤਖ਼ਤ ਸਾਹਿਬ, ਸੁਖਬੀਰ ਬਾਦਲ ਦੇ ਅਧੀਨ ਹੋਈਆਂ ਗ਼ਲਤੀਆਂ ਵੀ ਮੰਨੀਆਂ - Shiromani Akali Dals rebel group
- ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਨੂੰ ਸਮਰਥਨ ਦੇਣਾ ਬੜੇ ਦੁੱਖ ਦੀ ਗੱਲ : ਪਰਮਿੰਦਰ ਢੀਂਡਸਾ - Jalandhar Elections
- ਮੀਂਹ ਦਾ ਮੌਸਮ ਐਕਟਿਵ; ਬਰਸਾਤੀ ਨਾਲਿਆਂ ਦੀ ਨਹੀਂ ਹੋਈ ਸਫ਼ਾਈ, ਕਿਸਾਨਾਂ ਨੇ ਪ੍ਰਗਟਾਇਆ ਰੋਸ - Rain drains are not being cleaned
ਯੋਗਾ ਮਾਮਲੇ ਨੂੰ ਲੈਕੇ ਅਪੀਲ: ਯੋਗਾ ਗਰਲ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਨ ਨੂੰ ਲੈਕੇ ਜਥੇਦਾਰ ਨੇ ਕਿਹਾ ਕਿ ਭਾਰਤ ਵਿੱਚ ਕੋਈ ਵੀ ਤੀਰਥ ਸਥਾਨ ਹੋਵੇ ਚਾਹੇ ਉਹ ਹਿੰਦੂਆਂ ਦਾ ਹੋਵੇ, ਸਿੱਖਾਂ ਦਾ ਹੋਵੇ ਜਾਂ ਮੁਸਲਮਾਨਾਂ ਦਾ ਹੋਵੇ ਕੋਈ ਵੀ ਤੀਰਥ ਸਥਾਨ ਟੂਰਿਸਟ ਪਲੇਸ ਨਹੀਂ ਬਣਨਾ ਚਾਹੀਦਾ ਕਿਉਂਕਿ ਤੀਰਥ ਸਥਾਨ ਆਸਥਾ ਦਾ ਕੇਂਦਰ ਹੁੰਦੇ ਹਨ ਅਤੇ ਯਾਤਰੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਆਸਥਾ ਦਾ ਕੇਂਦਰ ਹੀ ਰਹਿਣ ਦੇਣ ਅਤੇ ਸ਼ਰਧਾ-ਸਤਿਕਾਰ ਨਾਲ ਤੀਰਥ ਸਥਾਨਾਂ ਉੱਤੇ ਜਾ ਕੇ ਮੱਥਾ ਟੇਕਣ।